ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਦੋਹਾਂ ਦੇ ਵਿਚਾਲੇ 17ਵੇਂ ਸੀਜ਼ਨ ਦਾ 14ਵਾਂ ਮੁਕਾਬਲਾ ਮੁੰਬਈ ਦੇ ਵਾਨਖੇੜੇ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਟਾਸ ਸ਼ਾਮ 7 ਵਜੇ ਹੋਵੇਗਾ । 5 ਵਾਰ ਦੀ ਚੈਂਪੀਅਨ ਮੁੰਬਈ ਆਪਣੇ ਦੋਨੋਂ ਸ਼ੁਰੂਆਤੀ ਮੈਚ ਹਰਾ ਕੇ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ ਹੈ। ਦੂਜੇ ਪਾਸੇ ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਟੀਮ ਆਪਣੇ ਦੋਨੋਂ ਸ਼ੁਰੂਆਤੀ ਮੈਚ ਜਿੱਤ ਕੇ ਤੀਜੇ ਨੰਬਰ ‘ਤੇ ਹੈ।
ਮੁੰਬਈ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ IPL ਵਿੱਚ 28 ਮੈਚ ਖੇਡੇ ਗਏ। 15 ਮੈਚਾਂ ਵਿੱਚ ਮੁੰਬਈ ਤੇ 12 ਮੈਚਾਂ ਵਿੱਚ ਰਾਜਸਥਾਨ ਨੂੰ ਜਿੱਤ ਮਿਲੀ। ਇੱਕ ਮੈਚ ਬੇਨਤੀਜਾ ਵੀ ਰਿਹਾ। ਦੋਹਾਂ ਟੀਮਾਂ ਦੇ ਵਿਚਾਲੇ ਆਖਰੀ ਮੁਕਾਬਲਾ ਪਿਛਲੇ ਸਾਲ ਮੁੰਬਈ ਵਿੱਚ ਹੀ ਖੇਡਿਆ ਗਿਆ ਸੀ। ਇਸ ਵਿੱਚ ਮੁੰਬਈ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। ਦੋਹਾਂ ਟੀਮਾਂ ਦੇ ਵਿਚਾਲੇ ਵਾਨਖੇੜੇ ਸਟੇਡੀਅਮ ਵਿੱਚ 8 ਮੁਕਾਬਲੇ ਖੇਡੇ ਗਏ। ਜਿਨ੍ਹਾਂ ਵਿੱਚੋਂ 5 ਵਿੱਚ ਮੁੰਬਈ ਤੇ 3 ਵਿੱਚ ਰਾਜਸਥਾਨ ਨੂੰ ਜਿੱਤ ਮਿਲੀ। ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਨੇ 78 ਮੁਕਾਬਲੇ ਖੇਡੇ, ਜਿਸ ਵਿੱਚੋਂ ਟੀਮ ਨੇ 61% ਯਾਨੀ ਕਿ 48 ਮੈਚ ਜਿੱਤੇ।
ਜੇਕਰ ਇੱਥੇ ਵਾਨਖੇੜੇ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਹ ਆਮ ਤੌਰ ‘ਤੇ ਬੱਲੇਬਾਜਾਂ ਦੇ ਲਈ ਜ਼ਿਆਦਾਤਰ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇਸ ਵਿਕਟ ‘ਤੇ ਪੇਸਰਾਂ ਨੂੰ ਵੀ ਮਦਦ ਮਿਲਦੀ ਹੈ। ਖਾਸ ਤੌਰ ‘ਤੇ ਨਵੀਂ ਗੇਂਦ ਨਾਲ ਬਾਲਿੰਗ ਕਰਨ ‘ਤੇ ਇੱਥੇ ਗੇਂਦਬਾਜ਼ਾਂ ਨੂੰ ਸਵਿੰਗ ਤੇ ਉਛਾਲ ਵਧੀਆ ਮਿਲਦਾ ਹੈ। ਇੱਥੇ ਹੁਣ ਤੱਕ IPL ਦੇ 109 ਮੈਚ ਖੇਡੇ ਗਏ। ਜਿਨ੍ਹਾਂ ਵਿੱਚੋਂ 50 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 59 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ(ਵਿਕਟਕੀਪਰ), ਨਮਨ ਧੀਰ, ਤਿਲਕ ਵਰਮਾ, ਰੋਮਾਰਿਓ ਸ਼ੇਫਰਡ, ਟਿਮ ਡੇਵਿਡ, ਸ਼ਮਸ ਮੁਲਨੀ/ਕੁਮਾਰ ਕਾਰਤਿਕੇਯ, ਪੀਯੂਸ਼ ਚਾਵਲਾ, ਜੇਰਾਲਡ ਕੂਟਜੀ ਤੇ ਜਸਪ੍ਰੀਤ ਬੁਮਰਾਹ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ(ਵਿਕਟਕੀਪਰ ਤੇ ਕਪਤਾਨ), ਯਸ਼ਸਵੀ ਜਾਇਸਵਾਲ, ਜੋਸ ਬਟਲਰ, ਰਿਯਾਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਹਿਲ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਤੇ ਆਵੇਸ਼ ਖਾਨ।
ਵੀਡੀਓ ਲਈ ਕਲਿੱਕ ਕਰੋ -: