mohammad amir and haris: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਅਮੀਰ ਅਤੇ ਮਿਡਲ ਆਰਡਰ ਦੇ ਬੱਲੇਬਾਜ਼ ਹੈਰਿਸ ਸੋਹੇਲ ਨੇ ਵੀਰਵਾਰ ਨੂੰ ਨਿੱਜੀ ਕਾਰਨਾਂ ਕਰਕੇ ਆਗਾਮੀ ਇੰਗਲੈਂਡ ਦੌਰੇ ਤੋਂ ਆਪਣੇ ਨਾਮ ਵਾਪਿਸ ਲੈ ਲਏ ਹਨ। ਪੀਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਆਮਿਰ ਅਗਸਤ ਵਿੱਚ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਨਾਮ ਵਾਪਿਸ ਲੈ ਰਿਹਾ ਹੈ, ਜਦਕਿ ਹੈਰਿਸ ਨੇ ਇੱਕ ਪਰਿਵਾਰਕ ਕਾਰਨ ਦੱਸਿਆ ਹੈ।” ਪਾਕਿਸਤਾਨ ਅਗਸਤ ਅਤੇ ਸਤੰਬਰ ਵਿੱਚ ਖੇਡੇ ਜਾਣ ਵਾਲੇ ਤਿੰਨ ਟੈਸਟ ਅਤੇ ਤਿੰਨ ਟੀ -20 ਮੈਚਾਂ ਲਈ 28 ਖਿਡਾਰੀ ਅਤੇ 14 ਸਹਿਯੋਗੀ ਸਟਾਫ ਭੇਜੇਗਾ। ਟੀਮ ਦੇ ਨਾਲ-ਨਾਲ ਪ੍ਰੀ-ਸੀਰੀਜ਼ ਅਤੇ ਸੀਰੀਜ਼ ਦੇ ਕਾਰਜਕਾਲ ਦਾ ਵੀ ਐਲਾਨ ਕੀਤਾ ਜਾਵੇਗਾ।
ਹਫ਼ਤੇ ਦੇ ਸ਼ੁਰੂ ਵਿੱਚ ਪੀਸੀਬੀ ਨੇ ਦੇਸ਼ ‘ਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੇ ਟ੍ਰੇਨਿੰਗ ਕੈਂਪ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਪੀਸੀਬੀ ਨੇ ਈਸੀਬੀ ਨੂੰ ਕਿਹਾ ਸੀ ਕਿ ਉਹ ਜੂਨ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਦੀ ਟੀਮ ਨੂੰ ਲੰਡਨ ਬੁਲਾਉਣ ਲਈ ਇੱਕ ਯਾਤਰਾ ਪ੍ਰੋਗਰਾਮ ਤਿਆਰ ਕਰਨ। ਟੀਮ ਅਸਲ ਵਿੱਚ 6 ਜੁਲਾਈ ਨੂੰ ਯੂਕੇ ਵਿੱਚ ਪਹੁੰਚੇਗੀ। ਪਾਕਿਸਤਾਨ ਨੇ ਅਗਸਤ ਵਿੱਚ ਇੰਗਲੈਂਡ ਖ਼ਿਲਾਫ਼ ਤਿੰਨ ਟੈਸਟ ਅਤੇ ਤਿੰਨ ਵਨਡੇ ਮੈਚ ਖੇਡਣੇ ਹਨ ਅਤੇ ਜਿੱਥੇ ਉਨ੍ਹਾਂ ਨੇ 14 ਦਿਨਾਂ ਦਾ ਕੁਆਰੰਟੀਨ ਵੀ ਪੂਰਾ ਕਰਨਾ ਹੈ।