ਏਸ਼ੀਆ ਕੱਪ 2023 ਦੇ ਫਾਈਨਲ ਵਿਚ ਸ਼੍ਰੀਲੰਕਾ ਦੀ ਟੀਮ ਨੇ ਭਾਰਤ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਕਪਤਾਨ ਦਾਸੁਨ ਸ਼ਨਾਕਾ ਦੇ ਇਸ ਫੈਸਲੇ ਨੂੰ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਨੇ ਪੂਰੀ ਤਰ੍ਹਾਂ ਤੋਂ ਗਲਤ ਸਾਬਤ ਕਰ ਦਿੱਤਾ। ਸਿਰਾਜ ਨੇ ਪਹਿਲੀ ਪਾਰੀ ਦੇ ਚੌਥੇ ਓਵਰ ਵਿਚ ਅਜਿਹੀ ਗੇਂਦਬਾਜ਼ੀ ਕੀਤੀ ਕਿ ਸ਼੍ਰੀਲੰਕਾ ਦੀ ਟੀਮ ਪੂਰੀ ਤਰ੍ਹਾਂ ਤੋਂ ਬਿਖਰ ਗਈ।
ਮੁਕਾਬਲੇ ਵਿਚ ਸਿਰਾਜ ਹੈਟ੍ਰਿਕ ਤਾਂ ਨਹੀਂ ਲੈ ਸਕੇ ਪਰ ਇਕ ਹੀ ਓਵਰ ਵਿਚ 4 ਬੱਲੇਬਾਜ਼ਾਂ ਨੂੰ ਆਊਟ ਕਰਕੇ ਉਨ੍ਹਾਂ ਨੇ ਵਿਰੋਧੀ ਟੀਮ ਦੀ ਹਵਾ ਪੂਰੀ ਤਰ੍ਹਾਂ ਤੋਂ ਕੱਢ ਦਿੱਤੀ। ਇਸ ਤੋਂ ਇਲਾਵਾ ਭਾਰਤ ਵੱਲੋਂ ਏਸ਼ੀਆ ਕੱਪ ਫਾਈਨਲ ਵਿਚ 6 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ। ਉਹ ਭਾਰਤ ਵੱਲੋਂ ਇਕ ਓਵਰ ਵਿਚ 4 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣੇ।
ਮੁਹੰਮਦ ਸਿਰਾਜ ਨੇ ਪਹਿਲੀ ਪਾਰੀ ਦੇ ਚੌਥੇ ਓਵਰ ਦੀ ਸ਼ੁਰੂਆਤੀ ਤੂਫਾਨੀ ਅੰਦਾਜ਼ ਵਿਚ ਕੀਤੀ ਤੇ ਪਹਿਲੀ ਹੀ ਗੇਂਦ ‘ਤੇ ਉਨ੍ਹਾਂ ਨੇ ਨਿਸਾਨਕਾ ਨੂੰ 2 ਦੌੜਾਂ ਦੇ ਸਕੋਰ ‘ਤੇ ਜਡੇਜਾ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੇ ਤੀਜੀ ਗੇਂਦ ‘ਤੇ ਸਮਾਰਾਵਿਕਰਮਾ ਨੂੰ ਜੀਰੋ ਦੇ ਸਕੋਰ ‘ਤੇ ਨਾਟਆਊਟ ਕਰ ਦਿੱਤਾ। ਚੌਥੀ ਗੇਂਦ ‘ਤੇ ਉਨ੍ਹਾਂ ਨੇ ਅਸਲੰਕਾ ਦੀ ਵਿਕਟ ਇਸ਼ਾਨ ਕਿਸ਼ਨ ਦੇ ਹੱਥੋਂ ਕੈਚ ਆਊਟ ਕਰਵਾ ਕੇ ਪਵੇਲੀਅਨ ਦਾ ਰਸਤਾ ਦਿਖਾ ਅਤੇ ਫਿਰ ਓਵਰ ਦੀ ਆਖਰੀ ਗੇਂਦ ‘ਤੇ ਉਨ੍ਹਾਂ ਨੇ ਧਨੰਜਯ ਡਿਸਿਲਵਾ ਦੇ 4 ਦੌੜਾਂ ਦੇ ਸਕੋਰ ‘ਤੇ ਕੇਐੱਲ ਰਾਹੁਲ ਦੇ ਹੱਥੋਂ ਕੈਚ ਆਊਟ ਕਰਵਾ ਕੇ ਸ਼੍ਰੀਲੰਕਾ ਟੀਮ ਦੀ ਕਮਰ ਹੀ ਤੋੜ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ‘ਚ ਮੀਂਹ, ਦੋ ਦਿਨ ਰਹੇਗੀ ਬੱਦਲਵਾਈ, IMD ਵੱਲੋਂ ਯੈਲੋ ਅਲਰਟ ਜਾਰੀ
ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇਤਿਹਾਸ ਰਚ ਦਿੱਤਾ ਤੇ ਵਨਡੇ ਕ੍ਰਿਕਟ ਵਿਚ ਸਭ ਤੋਂ ਘੱਟ ਗੇਂਦਾਂ ‘ਤੇ 5 ਵਿਕਟਾਂ ਲੈਣ ਦਾ ਕਮਾਲ ਕੀਤਾ।ਉਨ੍ਹਾਂ ਨੇ ਸਿਰਫ 16 ਗੇਂਦਾਂ ‘ਤੇ 5 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ ਤੇ ਵਨਡੇ ਕ੍ਰਿਕਟ ਵਿਚ ਇੰਨੀਆਂ ਘੱਟ ਗੇਂਦਾਂ ‘ਤੇ ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਗੇਂਦਬਾਜ਼ ਨੇ ਫਾਈਫਰ ਲੈਣ ਦਾ ਕਮਾਲ ਨਹੀਂ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: