ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਦੇ ਖਿਲਾਫ਼ ਵਿਸ਼ਵ ਕੱਪ 2023 ਦੇ ਮੁਕਾਬਲੇ ਵਿੱਚ 5 ਵਿਕਟਾਂ ਲਈਆਂ। ਇਸ ਦੌਰਾਨ ਉਹ ਵਨਡੇ ਵਿਸ਼ਵ ਕੱਪ ਦੀ ਦੂਜੀ ਹੈਟ੍ਰਿਕ ਤੋਂ ਵੀ ਖੁੰਝ ਗਏ। ਪਰ ਉਨ੍ਹਾਂ ਨੇ 50 ਓਵਰ ਦੇ ਟੂਰਨਾਮੈਂਟ ਵਿੱਚ ਦੂਜੀ ਵਾਰ 5 ਵਿਕਟਾਂ ਆਪਣੇ ਨਾਮ ਕੀਤਾ। ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਖੇਡੇ ਜਾ ਰਹੇ ਮੁਕਾਬਲੇ ਵਿੱਚ ਮੁਹੰਮਦ ਸ਼ਮੀ 2023 ਦੇ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਖੇਡ ਰਹੇ ਹਨ ਤੇ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ ਕਮਾਲ ਕਰਦਿਆਂ ਕਪਿਲ ਦੇਵ ਵਰਗੇ ਦਿੱਗਜਾਂ ਨੂੰ ਪਛਾੜ ਦਿੱਤਾ ਹੈ।
ਸ਼ਮੀ ਭਾਰਤ ਦੇ ਲਈ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ 2 ਵਾਰ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਸਾਬਕਾ ਭਾਰਤੀ ਦਿਗੱਜ ਕਪਿਲ ਦੇਵ, ਵੈਂਕਟੇਸ਼ ਪ੍ਰਸਾਦ ਰਾਬਿਨ ਸਿੰਘ, ਆਸ਼ੀਸ਼ ਨੇਹਰਾ ਤੇ ਯੁਵਰਾਜ ਸਿੰਘ ਦੇ ਨਾਲ ਵਿਸ਼ਵ ਕੱਪ ਵਿੱਚ 1 ਵਾਰ 5 ਵਿਕਟ ਹਾਲ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸ਼ਾਮਿਲ ਸਨ। ਪਰ ਹੁਣ ਉਹ ਟੂਰਨਾਮੈਂਟ ਵਿੱਚ ਦੋ 5 ਵਿਕਟ ਹਾਲ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ: ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ
ਸ਼ਮੀ ਨੇ ਵਨਡੇ ਵਿਸ਼ਵ ਕੱਪ ਵਿੱਚ ਪਹਿਲਾ 5 ਵਿਕਟ ਹਾਲ 2019 ਦੇ ਟੂਰਨਾਮੈਂਟ ਵਿੱਚ ਇੰਗਲੈਂਡ ਦੇ ਖਿਲਾਫ਼ ਲਿਆ ਸੀ। ਉਦੋਂ ਉਨ੍ਹਾਂ ਨੇ 54 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਉੱਥੇ ਹੀ ਅੱਜ ਨਿਊਜ਼ੀਲੈਂਡ ਦੇ ਖਿਲਾਫ਼ ਭਾਰਤੀ ਪੇਸਰ ਨੇ 68 ਦੌੜਾਂ ਖਰਚ ਕਰ ਕੇ 5 ਵਿਕਟਾਂ ਆਪਣੇ ਨਾਮ ਕੀਤੀਆਂ। ਸ਼ਮੀ ਨੇ ਵਿਲ ਯੰਗ, ਰਚਿਨ ਰਵਿੰਦਰ, ਡੇਰਿਲ ਮਿਚੇਲ, ਮਿਚੇਲ ਸੇਂਟਨਰ ਤੇ ਮੈਟ ਹੇਨਰੀ ਨੂੰ ਆਪਣਾ ਸ਼ਿਕਾਰ ਬਣਾਇਆ।
ਵੀਡੀਓ ਲਈ ਕਲਿੱਕ ਕਰੋ -: