ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਸਵਿਜ਼ਰਲੈਂਡ ਵਿੱਚ ਲੁਸਾਨੇ ਡਾਇਮੰਡ ਲੀਗ 2024 ਵਿੱਚ ਸੀਜ਼ਨ ਦਾ ਬੈਸਟ ਥ੍ਰੋਅ ਸੁੱਟਿਆ। ਉਨ੍ਹਾਂ ਨੇ ਆਪਣੀ ਆਖਰੀ ਕੋਸ਼ਿਸ ਵਿੱਚ 89.49 ਮੀਟਰ ਦਾ ਥ੍ਰੋਅ ਕੀਤਾ। ਹਾਲਾਂਕਿ ਉਹ 90 ਮੀਟਰ ਦੇ ਉੱਪਰ ਥ੍ਰੋਅ ਨਹੀਂ ਕਰ ਸਕੇ। ਲੁਸਾਨੇ ਡਾਇਮੰਡ ਲੀਗ ਵਿੱਚ ਆਪਣੇ ਸੀਜ਼ਨ ਦੇ ਬੈਸਟ ਥ੍ਰੋਅ ਨਾਲ ਦੂਜੇ ਸਥਾਨ ‘ਤੇ ਰਹੇ। ਨੀਰਜ ਨੇ ਡਾਇਮੰਡ ਲੀਗ ਮੀਟਿੰਗ ਸੀਰੀਜ਼ ਟੇਬਲ ਵਿੱਚ ਟਾਪ ਛੇ ਵਿੱਚ ਰਹਿੰਦੇ ਹੋਏ ਫਾਈਨਲ ਦੇ ਲਈ ਕੁਆਲੀਫਾਈ ਕੀਤਾ ਹੈ। ਨੀਰਜ ਨੇ ਇਸ ਥ੍ਰੋਅ ਦੇ ਨਾਲ ਖੁਦ ਦੇ ਪੈਰਿਸ ਓਲੰਪਿਕ ਵਿੱਚ ਸੁੱਟੇ 89.45 ਮੀਟਰ ਦੇ ਥ੍ਰੋਅ ਨੂੰ ਪਿੱਛੇ ਛੱਡਿਆ। ਨੀਰਜ ਨੇ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ ਸੀ।
ਪਹਿਲੇ ਚਾਰ ਥ੍ਰੋਅ ਵਿੱਚ ਨੀਰਜ 85 ਮੀਟਰ ਤੱਕ ਵੀ ਨਹੀਂ ਪਹੁੰਚ ਸਕਿਆ ਸੀ। ਉਨ੍ਹਾਂ ਦਾ ਪਹਿਲਾ ਥ੍ਰੋਅ 82.10 ਮੀਟਰ, ਦੂਜਾ 83.21 ਮੀਟਰ, ਤੀਜਾ 83.31 ਮੀਟਰ, ਚੌਥਾ 82.34 ਮੀਟਰ ਦਾ ਰਿਹਾ ਸੀ। ਆਪਣੇ ਪੰਜਵੇਂ ਥ੍ਰੋਅ ਵਿੱਚ ਨੀਰਜ ਨੇ 85.58 ਮੀਟਰ ਦਾ ਥ੍ਰੋਅ ਸੁੱਟਿਆ। ਆਪਣੇ ਆਖਰੀ ਥ੍ਰੋਅ ਵਿੱਚ ਨੀਰਜ 89.49 ਮੀਟਰ ਪਹੁੰਚਿਆ।
ਇਹ ਵੀ ਪੜ੍ਹੋ: ਪੰਜਾਬ ‘ਚ ਸੁਸਤ ਹੋਇਆ ਮਾਨਸੂਨ ! ਤਾਪਮਾਨ ‘ਚ ਵਾਧੇ ਦੇ ਆਸਾਰ, ਜਾਣੋ ਕਦੋਂ ਤੋਂ ਪਵੇਗਾ ਮੀਂਹ
ਦੱਸ ਦੇਈਏ ਕਿ ਡਾਇਮੰਡ ਲੀਗ ਦੇ 3 ਮੈਚ ਖੇਡੇ ਗਏ ਹਨ। ਨੀਰਜ ਨੇ ਦੋਵੇਂ ਲੈੱਗ ਮੈਚਾਂ ਤੋਂ ਕੁੱਲ 14 ਅੰਕ ਹਾਸਲ ਕੀਤੇ ਹਨ। ਫਾਈਨਲ ਲਈ ਆਖਰੀ ਪੜਾਅ ਦਾ ਮੈਚ 5 ਸਤੰਬਰ ਨੂੰ ਜ਼ਿਊਰਿਖ ਵਿੱਚ ਹੋਵੇਗਾ। ਲੇਗ ਮੈਚਾਂ ਦੀ ਸਮਾਪਤੀ ਤੋਂ ਬਾਅਦ, ਸਿਖਰਲੇ 6 ਵਿੱਚ ਖੜ੍ਹੇ ਅਥਲੀਟਾਂ ਨੂੰ ਫਾਈਨਲ ਲਈ ਟਿਕਟਾਂ ਮਿਲ ਜਾਣਗੀਆਂ। ਡਾਇਮੰਡ ਲੀਗ ਦਾ ਫਾਈਨਲ 13-14 ਸਤੰਬਰ ਨੂੰ ਹੋਵੇਗਾ।
ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਨੀਰਜ ਨੇ ਦੂਜੀ ਕੋਸ਼ਿਸ਼ ਵਿੱਚ ਸਰਵੋਤਮ 89.45 ਦਾ ਸਕੋਰ ਲੀਤਾ ਸੀ। ਉੱਥੇ ਹੀ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਗੋਲਡ ਮੈਡਲ ਹਾਸਿਲ ਕੀਤਾ ਸੀ।ਉਸਨੇ 92.97 ਮੀਟਰ ਦਾ ਥ੍ਰੋਅ ਸੁੱਟ ਕੇ ਓਲੰਪਿਕ ਰਿਕਾਰਡ ਬਣਾਇਆ ਸੀ। ਅਰਸ਼ਦ ਨੇ 6 ਵਿੱਚੋਂ 2 ਥ੍ਰੋਅ 90 ਤੋਂ ਜ਼ਿਆਦਾ ਸੁੱਟੇ ਸਨ।
ਵੀਡੀਓ ਲਈ ਕਲਿੱਕ ਕਰੋ -: