ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਇੱਕ ਵਾਰ ਫਿਰ ਨੀਤਾ ਅੰਬਾਨੀ ‘ਤੇ ਭਰੋਸਾ ਜਤਾਇਆ ਹੈ। ਨੀਤਾ ਅੰਬਾਨੀ ਨੂੰ ਸਰਬਸੰਮਤੀ ਨਾਲ ਮੁੜ IOC ਦੀ ਮੈਂਬਰ ਵਜੋਂ ਚੁਣਿਆ ਗਿਆ ਹੈ। ਕੁੱਲ 93 ਵੋਟਰਾਂ ਨੇ ਆਪਣੀ ਵੋਟ ਪਾਈ ਅਤੇ ਸਾਰੀਆਂ 93 ਵੋਟਾਂ ਨੀਤਾ ਅੰਬਾਨੀ ਦੇ ਹੱਕ ਵਿੱਚ ਪਈਆਂ, ਭਾਵ 100 ਫੀਸਦੀ । ਨੀਤਾ ਅੰਬਾਨੀ ਨੂੰ ਸਾਲ 2016 ਵਿੱਚ ਰੀਓ ਡੀ ਜਨੇਰੀਓ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਆਈਓਸੀ ਮੈਂਬਰ ਵਜੋਂ ਚੁਣਿਆ ਗਿਆ ਸੀ।
ਮੁੜ IOC ਦੀ ਮੈਂਬਰ ਚੁਣੇ ਜਾਣ ‘ਤੇ ਨੀਤਾ ਅੰਬਾਨੀ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ ਵਜੋਂ ਦੁਬਾਰਾ ਚੁਣੇ ਜਾਣ ‘ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਰਾਸ਼ਟਰਪਤੀ ਬਾਖ ਅਤੇ IOC ਦੇ ਮੇਰੇ ਸਾਰੇ ਸਹਿਯੋਗੀਆਂ ਦਾ ਮੇਰੇ ‘ਤੇ ਵਿਸ਼ਵਾਸ ਅਤੇ ਭਰੋਸੇ ਲਈ ਧੰਨਵਾਦ ਕਰਨਾ ਚਾਹਾਂਗੀ । IOC ਦਾ ਮੁੜ ਮੈਂਬਰ ਚੁਣਿਆ ਜਾਣਾ ਨਾ ਸਿਰਫ਼ ਮੇਰੇ ਲਈ ਇੱਕ ਨਿੱਜੀ ਤੌਰ ‘ਤੇ ਮੀਲ ਪੱਥਰ ਹੈ, ਸਗੋਂ ਵਿਸ਼ਵ ਖੇਡ ਖੇਤਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਵੀ ਦਰਸਾਉਂਦੀ ਹੈ। ਮੈਂ ਹਰ ਭਾਰਤੀ ਨਾਲ ਖੁਸ਼ੀ ਅਤੇ ਮਾਣ ਦੇ ਇਸ ਪਲ ਨੂੰ ਸਾਂਝਾ ਕਰਨਾ ਚਾਹੁੰਦੀ ਹਾਂ ਅਤੇ ਭਾਰਤ ਅਤੇ ਦੁਨੀਆ ਭਰ ਵਿੱਚ ਓਲੰਪਿਕ ਲਹਿਰ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦੀ ਹਾਂ।
ਦੱਸ ਦੇਈਏ ਕਿ ਨੀਤਾ ਅੰਬਾਨੀ ਦੀ ਅਗਵਾਈ ਵਿੱਚ ਭਾਰਤ ਨੂੰ 40 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ IOC ਦੀ ਸਾਲਾਨਾ ਬੈਠਕ ਦੀ ਮੇਜ਼ਬਾਨੀ ਮਿਲੀ ਸੀ । ਸਾਲ 2023 ਵਿੱਚ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਇਸਦਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਸੀ । ਨੀਤਾ ਅੰਬਾਨੀ ਦੀ ਅਗਵਾਈ ਵਿੱਚ ਪਹਿਲੀ ਵਾਰ ਓਲੰਪਿਕ ਵਿੱਚ ਇੰਡੀਆ ਹਾਊਸ ਬਣਾਇਆ ਗਿਆ ਹੈ। ਜੋ ਪੈਰਿਸ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ, ਸਮਰਥਕਾਂ ਅਤੇ ਦਰਸ਼ਕਾਂ ਲਈ ਭਾਰਤ ਤੋਂ ਦੂਰ ਇੱਕ ਘਰ ਦੀ ਤਰਾਂ ਹੈ।
ਵੀਡੀਓ ਲਈ ਕਲਿੱਕ ਕਰੋ -: