ਵਨਡੇ ਵਿਸ਼ਵ ਕੱਪ ਵਿੱਚ ਅੱਜ ਯਾਨੀ ਕਿ ਮੰਗਲਵਾਰ 18 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ(ਚੇਪਾਕ) ਵਿੱਚ ਦੁਪਹਿਰ 2 ਵਜੇ ਹੋਵੇਗਾ। ਟਾਸ ਦੀ ਗੱਲ ਕੀਤੀ ਜਾਵੇ ਤਾਂ ਉਹ ਮੈਚ ਤੋਂ ਅੱਧਾ ਘੰਟਾ ਪਹਿਲਾਂ 1.30 ਵਜੇ ਹੋਵੇਗਾ। ਦੋਹਾਂ ਟੀਮਾਂ ਦੇ ਲਈ ਇਹ ਵਿਸ਼ਵ ਕੱਪ ਦਾ ਚੌਥਾ ਮੁਕਾਬਲਾ ਹੋਵੇਗਾ। ਨਿਊਜ਼ੀਲੈਂਡ ਆਪਣੇ ਤਿੰਨੋਂ ਸ਼ੁਰੂਆਤੀ ਮੁਕਾਬਲੇ ਜਿੱਤਿਆ ਹੈ। ਉਸਨੇ ਪਹਿਲੇ ਮੈਚ ਵਿੱਚ ਇੰਗਲੈਂਡ, ਦੂਜੇ ਵਿੱਚ ਨੀਦਰਲੈਂਡ ਤੇ ਤੀਜੇ ਵਿੱਚ ਬੰਗਲਾਦੇਸ਼ ਨੂੰ ਹਰਾਇਆ। ਉੱਥੇ ਹੀ ਦੂਜੇ ਪਾਸੇ ਅਫਗਾਨਿਸਤਾਨ ਤਿੰਨ ਮੈਚਾਂ ਵਿੱਚੋਂ ਇੱਕ ਮੈਚ ਜਿੱਤਿਆ ਤੇ ਬਾਕੀ ਦੋ ਵਿੱਚ ਉਸਨੂੰ ਹਾਰ ਮਿਲੀ ਹੈ। ਉਸਨੂੰ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਤੇ ਦੂਜੇ ਵਿੱਚ ਭਾਰਤ ਦੇ ਖਿਲਾਫ਼ ਹਾਰ ਝੇਲਣੀ ਪਈ ਸੀ। ਤੀਜੇ ਮੈਚ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤਾ ਸੀ।
ਇੱਥੇ ਓਵਰਆਲ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦੇ ਵਿਚਾਲੇ ਹੁਣ ਤੱਕ ਕੁੱਲ 2 ਵਨਡੇ ਖੇਡੇ ਗਏ ਹਨ। ਦੋਹਾਂ ਮੈਚਾਂ ਵਿੱਚ ਨਿਊਜ਼ੀਲੈਂਡ ਨੂੰ ਜਿੱਤ ਮਿਲੀ ਹੈ। ਦੋਵੇਂ ਮੈਚ 2015 ਤੇ 2019 ਦੇ ਵਿਸ਼ਵ ਕੱਪ ਵਿੱਚ ਖੇਡੇ ਗਏ ਸਨ। ਇਸ ਤੋਂ ਇਲਾਵਾ ਦੋਹਾਂ ਟੀਮਾਂ ਵਿਚਾਲੇ ਕੋਈ ਵਨਡੇ ਨਹੀਂ ਖੇਡਿਆ ਗਿਆ।
ਇਹ ਵੀ ਪੜ੍ਹੋ: ਨਸ਼ੇ ਖਿਲਾਫ਼ ਮੁਹਿੰਮ, ਸ੍ਰੀ ਦਰਬਾਰ ਸਾਹਿਬ ‘ਚ ਅੱਜ ਅਰਦਾਸ ਕਰਨਗੇ CM ਮਾਨ, ਪਹੁੰਚਣਗੇ 40,000 ਵਿਦਿਆਰਥੀ
ਐੱਮਏ ਚਿਦੰਬਰਮ ਸਟੇਡੀਅਮ ਦੀ ਪਿਚ ਸਪਿਨਰਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ ਕੁੱਲ 25 ਵਨਡੇ ਇੰਟਰਨੈਸ਼ਨਲ ਖੇਡੇ ਗਏ ਹਨ। ਇਸ ਮੈਚ ਵਿੱਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ 14 ਅਤੇ ਦੂਜੀ ਇਨਿੰਗ ਵਿੱਚ ਬੈਟਿੰਗ ਕਰਨ ਵਾਲੀ ਟੀਮ ਨੇ 10 ਮੈਚ ਜਿੱਤੇ ਹਨ। ਮੌਸਮ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਚੇੱਨਈ ਵਿੱਚ ਬੁੱਧਵਾਰ ਨੂੰ ਤਾਪਮਾਨ 27 ਤੋਂ 32 ਡਿਗਰੀ ਸੇਸਿਲਸ ਦੇ ਆਸ-ਪਾਸ ਰਹੇਗਾ। ਇਸ ਦੌਰਾਨ ਬਾਰਿਸ਼ ਦੀ 2% ਸੰਭਾਵਨਾ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਨਿਊਜ਼ੀਲੈਂਡ: ਟਾਮ ਲੈਥਮ(ਕਪਤਾਨ ਤੇ ਵਿਕਟਕੀਪਰ), ਡੇਵੋਨ ਕਾਨਵੇ, ਵਿਲ ਯੰਗ, ਰਚਿਨ ਰਵਿੰਦਰ, ਡੇਰਿਲ ਮਿਚੇਲ, ਗਲੇਨ ਫਿਲਿਪਸ, ਮਾਰਕ ਚਾਪਮਨ, ਟਿਮ ਸਾਉਦੀ/ਲਾਕੀ ਫਰਗੂਸਨ, ਮਿਚੇਲ ਸੈਂਟਨਰ, ਮੈਟ ਹੇਨਰੀ ਤੇ ਟ੍ਰੇਂਟ ਬੋਲਟ।
ਅਫਗਾਨਿਸਤਾਨ: ਹਸ਼ਮਤੁੱਲਾਹ ਸ਼ਹੀਦੀ(ਕਪਤਾਨ), ਰਹਿਮਾਨੁਲਾਹ ਗੁਰਬਾਜ(ਵਿਕਟਕੀਪਰ), ਇਬ੍ਰਾਹਿਮ ਜਾਦਰਾਨ, ਰਹਿਮਤ ਸ਼ਾਹ, ਮੁਹੰਮਦ ਨਬੀ, ਅਜਮਤੁਲਾਹ ਓਮਰਜਈ, ਇਕਰਾਮ ਅਲੀਖਿਲ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ ਤੇ ਫਜਲਹਕ ਫਾਰੂਕੀ।
ਵੀਡੀਓ ਲਈ ਕਲਿੱਕ ਕਰੋ -: