ਵਨਡੇ ਵਿਸ਼ਵ ਕੱਪ 2023 ਦਾ 11ਵਾਂ ਮੈਚ ਅੱਜ ਯਾਨੀ ਕਿ 13 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਹੋਵੇਗਾ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਇਸ ਮੈਚ ਵਿੱਚ ਖੇਡਣਗੇ। ਉਹ ਇੰਗਲੈਂਡ ਦੇ ਖਿਲਾਫ਼ ਵਿਸ਼ਵ ਕੱਪ ਦੇ ਓਪਨਿੰਗ ਮੈਚ ਵਿੱਚ ਤੇ ਨੀਦਰਲੈਂਡ ਖਿਲਾਫ਼ ਦੂਜੇ ਮੈਚ ਵਿੱਚ ਵੀ ਨਹੀਂ ਖੇਡ ਸਕੇ ਸੀ।
ਨਿਊਜ਼ੀਲੈਂਡ ਤੇ ਬੰਗਲਾਦੇਸ਼ ਦਾ ਇਸ ਵਿਸ਼ਵ ਕੱਪ ਵਿੱਚ ਤੀਜਾ ਮੁਕਾਬਲਾ ਹੈ। ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿੱਚ ਡਿਫੇਂਡਿੰਗ ਚੈਂਪੀਅਨ ਇੰਗਲੈਂਡ ਤੇ ਦੂਜੇ ਮੁਕਾਬਲੇ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ। ਉੱਥੇ ਹੀ ਬੰਗਲਾਦੇਸ਼ ਨੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਤਾਂ ਹਰਾ ਦਿੱਤਾ, ਪਰ ਉਨ੍ਹਾਂ ਨੂੰ ਇੰਗਲੈਂਡ ਦੇ ਖਿਲਾਫ਼ ਦੂਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਹਾਂ ਟੀਮਾਂ ਦੇ ਵਿਚਾਲੇ ਹੁਣ ਤੱਕ 41 ਵਨਡੇ ਖੇਡੇ ਗਏ ਹਨ, ਜਿਸ ਵਿੱਚ 30 ਨਿਊਜ਼ੀਲੈਂਡ ਤੇ 10 ਬੰਗਲਾਦੇਸ਼ ਨੇ ਜਿੱਤੇ ਹਨ। ਉੱਥੇ ਹੀ ਇੱਕ ਮੈਚ ਬੇਨਤੀਜਾ ਰਿਹਾ ਹੈ। ODI ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੋਹਾਂ ਦੇ ਵਿਚਾਲੇ ਪੰਜ ਮੈਚ ਖੇਡੇ ਗਏ ਹਨ ਤੇ ਸਾਰੇ ਮੈਚ ਕੀਵੀ ਟੀਮ ਨੇ ਜਿੱਤੇ ਹਨ।
ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਦੀ ਪਿਚ ‘ਤੇ ਸਪਿਨ ਗੇਂਦਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਣ ਮਿਲਿਆ ਹੈ। ਇੱਥੇ ਬੱਲੇਬਾਜ਼ਾਂ ‘ਤੇ ਸਪਿਨਰ ਹਾਵੀ ਰਹਿੰਦੇ ਹਨ। ਇੱਥੇ ਪਿਛਲਾ ਮੈਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਖੇਡਿਆ ਗਿਆ ਸੀ। ਜਿਸ ਵਿੱਚ ਭਾਰਤ ਦੇ ਸਪਿਨਰਾਂ ਨੇ 6 ਵਿਕਟਾਂ ਲਈਆਂ ਸਨ। ਚੇੱਨਈ ਵਿੱਚ 13 ਅਕਤੂਬਰ ਨੂੰ ਮੌਸਮ ਠੀਕ ਰਹੇਗਾ। ਜਿਸ ਵਿੱਚ 25 ਫ਼ੀਸਦੀ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 32 ਡਿਗਰੀ ਸੈਲਸੀਅਸ ਦੇ ਵਿਚਾਲੇ ਰਹੇਗਾ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਡੇਵੋਨ ਕਾਨਵੇ, ਵਿਲ ਯੰਗ, ਰਚਿਨ ਰਵਿੰਦਰ, ਟਾਮ ਲੈਥਮ(ਵਿਕਟਕੀਪਰ), ਡੇਰਿਲ ਮਿਚੇਲ, ਗਲੇਨ ਫਿਲਿਪਸ, ਮਿਚੇਲ ਸੈਂਟਨਰ, ਮੈਟ ਹੇਨਰੀ, ਲਾਕੀ ਫਰਗੂਸਨ/ਈਸ਼ ਸੋਢੀ ਤੇ ਟ੍ਰੇਂਟ ਬੋਲਟ।
ਬੰਗਲਾਦੇਸ਼: ਸ਼ਾਕਿਬ ਅਲ ਹਸਨ(ਕਪਤਾਨ), ਤੰਜੀਦ ਹਸਨ ਤਮੀਮ, ਲਿਟਨ ਦਾਸ, ਨਜਮੁਲ ਹੁਸੈਨ ਸ਼ਾਂਤੋ, ਤੈਹੀਦ ਹਰਿਦਾਏ, ਮੁਸ਼ਫਿਕੁਰ ਰਹੀਮ(ਵਿਕਟਕੀਪਰ), ਮੇਹਦੀ ਹਸਨ ਮਿਰਾਜ, ਮਹੇਦੀ ਹਸਨ, ਤਸਕੀਨ ਅਹਿਮਦ, ਸ਼ੇਰਿਫੁਲ ਇਸਲਾਮ ਤੇ ਮੁਸਤਫਿਜ਼ੁਰ ਰਹਿਮਾਨ/ਨਸੁਮ ਅਹਿਮਦ।
ਵੀਡੀਓ ਲਈ ਕਲਿੱਕ ਕਰੋ -: