ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਤੋਂ ‘ਕਰੋ ਜਾਂ ਮਰੋ’ ਸਟੇਜ ਦੇ ਮੁਕਾਬਲੇ ਸ਼ੁਰੂ ਹੋ ਰਹੇ ਹਨ। ਬੈਂਗਲੁਰੂ ਵਿੱਚ ਦੁਪਹਿਰ 2 ਵਜੇ ਤੋਂ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਟਾਸ ਦੁਪਹਿਰ 1.30 ਵਜੇ ਹੋਵੇਗਾ। ਨਿਊਜ਼ੀਲੈਂਡ 8 ਮੈਚਾਂ ਵਿੱਚ 4 ਜਿੱਤ ਤੇ 4 ਹਾਰ ਬਾਅਦ 8 ਪੁਆਇੰਟ ਲੈ ਕੇ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਸੈਮੀਫਾਈਨਲ ਵਿੱਚ 3 ਟੀਮਾਂ ਪਹੁੰਚ ਚੁੱਕੀਆਂ ਹਨ। ਅੱਜ ਜਿੱਤਣ ‘ਤੇ ਨਿਊਜ਼ੀਲੈਂਡ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਵੱਧ ਜਾਣਗੀਆਂ, ਜਦਕਿ ਸ਼੍ਰੀਲੰਕਾ 8 ਮੈਚਾਂ ਵਿੱਚ 2 ਜਿੱਤਾਂ ਨਾਲ 4 ਪੁਆਇੰਟ ਲੈ ਕੇ 9ਵੇਂ ਨੰਬਰ ‘ਤੇ ਹੈ। ਟੀਮ ਅੱਜ ਦਾ ਮੈਚ ਜਿੱਤ ਕੇ ਚੈਂਪੀਅਨਜ਼ ਟਰਾਫੀ ਵਿੱਚ ਕੁਆਲੀਫਾਈ ਕਰਨਾ ਚਾਹੇਗੀ।
ਵਨਡੇ ਵਿਸ਼ਵ ਕੱਪ ਵਿੱਚ ਨਿਉਜ਼ੀਲੈਂਡ ਨੇ ਡਿਫੈਂਨਡਿੰਗ ਚੈਂਪੀਅਨ ਇੰਗਲੈਂਡ ਨੂੰ ਪਹਿਲੇ ਹੀ ਮੁਕਾਬਲੇ ਵਿੱਚ 9 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸਦੇ ਬਾਅਦ ਟੀਮ ਨੇ ਬੰਗਲਾਦੇਸ਼, ਅਫਗਾਨਿਸਤਾਨ ਤੇ ਨੀਦਰਲੈਂਡ ਨੂੰ ਵੀ ਹਰਾਇਆ। ਕੀਵੀ ਟੀਮ 4 ਲਗਾਤਾਰ ਜਿੱਤਾਂ ਦੇ ਬਾਅਦ ਪੁਆਇੰਟ ਟੇਬਲ ਦੇ ਟਾਪ ‘ਤੇ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ 4 ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਵਿੱਚ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ।
ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਮੌਜੂਦ ਨਿਊਜ਼ੀਲੈਂਡ ਟੀਮ ਅੱਜ ਦਾ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਕੁਆਲੀਫਾਈ ਕਰ ਸਕਦੀ ਹੈ। ਕਿਉਂਕਿ ਟੀਮ ਦੇ 8 ਪੁਆਇੰਟ ਹਨ ਤੇ ਉਨ੍ਹਾਂ ਦੀ ਰਨ ਰੇਟ ਨਾਕਆਊਟ ਦੀ ਰੇਸ ਵਿੱਚ ਸ਼ਾਮਿਲ ਪਕਿਸਤਾਨ ਤੇ ਅਫਗਾਨਿਸਤਾਨ ਤੋਂ ਵਧੀਆ ਹੈ। ਅੱਜ ਜੇਕਰ ਨਿਊਜ਼ੀਲੈਂਡ ਦੀ ਟੀਮ ਜਿੱਤ ਗਈ ਤਾਂ 10 ਅੰਕਾਂ ਨਾਲ ਆਪਣੇ ਕੁਆਲੀਫਿਕੇਸ਼ਨ ਦੇ ਚਾਂਸ ਵਧਾ ਲਵੇਗੀ। ਹਾਰਨ ਦੀ ਸਥਿਤੀ ਵਿੱਚ ਟੀਮ ਚਾਹੇਗੀ ਕਿ ਪਾਕਿ ਤੇ ਅਫਗਾਨ ਦੀ ਟੀਮ ਵੀ ਆਪਣੇ-ਆਪਣੇ ਮੈਚ ਹਾਰ ਜਾਵੇ ਤਾਂ ਹੀ ਵਧੀਆ ਰਨ ਰੇਟ ਦੇ ਆਧਾਰ ‘ਤੇ ਕੁਆਲੀਫਾਈ ਕਰ ਸਕੇ।
ਦੱਸ ਦੇਈਏ ਕਿ ਵੰਡੇ ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਵਿਚਾਲੇ 11 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 6 ਮੈਚਾਂ ਵਿੱਚ ਸ਼੍ਰੀਲੰਕਾ ਤੇ 5 ਵਿੱਚ ਨਿਊਜ਼ੀਲੈਂਡ ਨੂੰ ਜਿੱਤ ਮਿਲੀ। ਸ਼੍ਰੀਲੰਕਾ ਨੇ 2003 ਤੋਂ 2011 ਤੱਕ ਨਿਊਜ਼ੀਲੈਂਡ ਨੂੰ ਲਗਾਤਾਰ 4 ਮੈਚ ਹਰਾਏ ਸਨ, ਪਰ ਪਿਛਲੇ 2 ਮੁਕਾਬਲਿਆਂ ਵਿੱਚ ਕੀਵੀ ਟੀਮ ਨੂੰ ਜਿੱਤ ਮਿਲੀ। ਵਨਡੇ ਵਿੱਚ ਦੋਹਾਂ ਵਿਚਾਲੇ 101 ਮੁਕਾਬਲੇ ਖੇਡੇ ਗਏ। ਜਿਨ੍ਹਾਂ ਵਿੱਚੋਂ 41 ਵਿੱਚ ਸ਼੍ਰੀਲੰਕਾ ਤੇ 51 ਵਿੱਚ ਨਿਊਜ਼ੀਲੈਂਡ ਨੂੰ ਜਿੱਤ ਮਿਲੀ। ਇਨ੍ਹਾਂ ਵਿੱਚੋਂ ਇੱਕ ਮੈਚ ਟਾਈ ਰਿਹਾ ਜਦਕਿ 8 ਮੁਕਾਬਲੇ ਬੇਨਤੀਜਾ ਵੀ ਰਹੇ।
ਬੈਂਗਲੁਰੂ ਦੀ ਪਿਚ ਹਮੇਸ਼ਾ ਹੀ ਬੱਲੇਬਾਜ਼ਾਂ ਦੇ ਲਈ ਮਦਦਗਾਰ ਰਹੀ ਹੈ, ਇੱਥੇ ਪਿਛਲੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ 401 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ 25.3 ਓਵਰਾਂ ਵਿੱਚ 200 ਦੌੜਾਂ ਬਣਾ ਲਈਆਂ ਸਨ। ਇੱਥੇ ਹੁਣ ਤੱਕ ਹੋਏ 29 ਵਨਡੇ ਵਿੱਚੋਂ 14 ਮੁਕਾਬਲੇ ਚੇਜ ਕਰਨ ਵਾਲੀਆਂ ਟੀਮਾਂ ਨੇ ਜਿੱਤੇ। 12 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੂੰ ਵੀ ਜਿੱਤ ਮਿਲੀ, ਇੱਕ ਮੈਚ ਟਾਈ ਰਿਹਾ ਜਦਕਿ 2 ਮੈਚ ਬੇਨਤੀਜਾ ਵੀ ਰਹੇ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਨਿਊਜ਼ੀਲੈਂਡ: ਕੇਨ ਵਿਲੀਅਮਸਨ(ਕਪਤਾਨ), ਡੇਵੋਨ ਕੋਨਵੇ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਰਕ ਚਾਪਮਨ/ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਕਾਇਲ ਜੇਮਿਸਨ/ਇਸ਼ ਸੋਢੀ, ਟਿਮ ਸਾਊਦੀ, ਟ੍ਰੇਂਟ ਬੋਲਟ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੈਂਡਿਸ(ਕਪਤਾਨ), ਕੁਸਲ ਪਰੇਰਾ, ਸਦੀਰਾ ਸਮਰਵਿਕ੍ਰਮਾ, ਚੈਰਿਥ ਅਸਲਾਂਕਾ, ਐਂਜਲੋ ਮੈਥਿਊਜ, ਧਨੰਜਯ ਡੀ ਸਿਲਵਾ, ਮਹੀਸ਼ ਤੀਕਸ਼ਣਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ ਤੇ ਦਿਲਸ਼ਾਨ ਮਦੁਸ਼ੰਕਾ।
ਵੀਡੀਓ ਲਈ ਕਲਿੱਕ ਕਰੋ : –