ਭਾਰਤ ਦੇ ਨੌਜਵਾਨ ਬੱਲੇਵਾਜ਼ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ICC ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨਡੇ ਰੈਂਕਿੰਗ ਅਨੁਸਾਰ ਵਨਡੇ ਫਾਰਮੈੱਟ ਵਿੱਚ ਸ਼ੁਭਮਨ ਗਿੱਲ ਹੁਣ ਦੁਨੀਆ ਦੇ ਨੰਬਰ-1 ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਤੱਕ ਵਨਡੇ ਫਾਰਮੈੱਟ ਵਿੱਚ ਨੰਬਰ-1 ਦਾ ਤਾਜ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਸਿਰ ‘ਤੇ ਸਜਿਆ ਹੋਇਆ ਸੀ। ਹਾਲਾਂਕਿ, ਹੁਣ ਸ਼ੁਭਮਨ ਗਿੱਲ ਨੇ ਬਾਬਰ ਆਜ਼ਮ ਨੂੰ ਪਿੱਛੇ ਛੱਡਦੇ ਹੋਏ ਆਈਸੀਸੀ ਰੈਂਕਿੰਗ ਦੀ ਨੰਬਰ-1 ਸਥਾਨ ‘ਤੇ ਕਬਜ਼ਾ ਕਰ ਲਿਆ ਹੈ।
ਸ਼ੁਭਮਨ ਗਿੱਲ ਪਿਛਲੇ ਕਰੀਬ ਇੱਕ ਸਾਲ ਤੋਂ ਬੇਹਤਰੀਨ ਫਾਰਮ ਵਿੱਚ ਹੈ। ਉਨ੍ਹਾਂ ਨੇ ਵਨਡੇ, ਟੈਸਟ ਤੇ ਟੀ-20 ਤਿੰਨੋਂ ਹੀ ਫਾਰਮੈੱਟ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਵਨਡੇ ਫਾਰਮੈੱਟ ਵਿੱਚ ਤਾਂ ਸ਼ੁਭਮਨ ਗਿੱਲ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਸ਼ਿਖਰ ਧਵਨ ਵਰਗੇ ਧਾਕੜ ਖਿਡਾਰੀ ਨੂੰ ਵੀ ਨਜ਼ਰਅੰਦਾਜ਼ ਕਰਨਾ ਪਿਆ। ਇਸ ਵਿਸ਼ਵ ਕੱਪ ਵਿੱਚ ਵੀ ਗਿੱਲ ਆਪਣੀ ਸ਼ਾਨਦਾਰ ਫਾਰਮ ਵਿੱਚ ਆਏ ਸਨ, ਪਰ ICC ਦੀ ਵਨਡੇ ਰੈਂਕਿੰਗ ਵਿੱਚ ਸਭ ਤੋਂ ਉੱਪਰ ਬਾਬਰ ਆਜ਼ਮ ਬੈਠੇ ਹੋਏ ਸਨ। ਵਿਸ਼ਵ ਕੱਪ ਮੈਚਾਂ ਦੌਰਾਨ ਬਾਬਰ ਦਾ ਬੱਲਾ ਚੱਲ ਨਹੀਂ ਸਕਿਆ ਤੇ ਸ਼ੁਭਮਨ ਗਿੱਲ ਨੇ ਵਧੀਆ ਪਾਰੀਆਂ ਖੇਡੀਆਂ, ਜਿਸਦਾ ਅਸਰ ICC ਦੀ ਵਨਡੇ ਰੈਂਕਿੰਗ ਵਿੱਚ ਦਿਖਾਈ ਦਿੱਤਾ।
ਇਹ ਵੀ ਪੜ੍ਹੋ: ਤਰਨਤਾਰਨ ਦੇ ਤੁੰਗ ਪਿੰਡ ‘ਚ ਵੱਡੀ ਵਾ.ਰਦਾਤ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇ.ਰਹਿਮੀ ਨਾਲ ਕ.ਤਲ
ਹੁਣ ਵਨਡੇ ਰੈਂਕਿੰਗ ਦੇ ਮਾਮਲੇ ਵਿੱਚ ਸ਼ੁਭਮਨ ਗਿੱਲ ਦੇ ਕੋਲ 830 ਅੰਕ ਹਨ। ਉੱਥੇ ਹੀ ਦੂਜੇ ਨੰਬਰ ‘ਤੇ ਮੌਜੂਦ ਬਾਬਰ ਆਜ਼ਮ ਦੇ ਕੋਲ 824 ਅੰਕ ਹਨ। ਇਸ ਲਿਸਟ ਵਿੱਚ ਤੀਜੇ ਨੰਬਰ ‘ਤੇ ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਹੈ, ਜਿਨ੍ਹਾਂ ਦੇ ਕੋਲ 771 ਅੰਕ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ ਇਸ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾ ਕੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਵੱਡੀ ਛਲਾਂਗ ਲਗਾਈ ਹੈ। ਵਿਰਾਟ ਕੋਹਲੀ ਹੁਣ ਰੋਹਿਤ ਸ਼ਰਮਾ ਤੇ ਡੇਵਿਡ ਵਾਰਨਰ ਨੂੰ ਪਛਾੜਦੇ ਹੋਏ ਚੌਥੇ ਸਥਾਨ ‘ਤੇ ਆ ਗਏ ਹਨ।
ਦੱਸ ਦੇਈਏ ਕਿ ਵਿਰਾਟ ਕੋਲ ICC ਦੀ ਵਨਡੇ ਰੈਂਕਿੰਗ ਵਿੱਚ 770 ਅੰਕ ਹਨ। ਇਸਦਾ ਮਤਲਬ ਵਿਰਾਟ ਡੀਕਾਕ ਤੋਂ ਜ਼ਿਆਦਾ ਪਿੱਛੇ ਨਹੀਂ ਹਨ ਤੇ ਕੁਝ ਵਧੀਆ ਪਾਰੀਆਂ ਦੇ ਬਾਅਦ ਵਿਰਾਟ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-3 ‘ਤੇ ਵੀ ਆ ਸਕਦੇ ਹਨ। ਵਿਰਾਟ ਦੇ ਬਾਅਦ ਨੰਬਰ-5 ‘ਤੇ ਆਸਟ੍ਰੇਲੀਆ ਦੇ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਹੈ, ਜਿਨ੍ਹਾਂ ਦੇ ਕੋਲ 743 ਅੰਕ ਹਨ। ਉੱਥੇ ਹੀ ਵਾਰਨਰ ਦੇ ਬਾਅਦ ਨੰਬਰ-6 ‘ਤੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਹੈ, ਜਿਨ੍ਹਾਂ ਕੋਲ 739 ਅੰਕ ਹਨ।
ਵੀਡੀਓ ਲਈ ਕਲਿੱਕ ਕਰੋ : –