ਵਨਡੇ ਵਿਸ਼ਵ ਕੱਪ 2023 ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। 46 ਦਿਨ ਤੱਕ ਚੱਲਣ ਵਾਲੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1.30 ਵਜੇ ਹੋਵੇਗਾ। ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਆਖਰੀ ਵਿਸ਼ਵ ਕੱਪ ਮੈਚ 2019 ਦੇ ਫਾਈਨਲ ਵਿੱਚ ਖੇਡਿਆ ਗਿਆ ਸੀ। ਉਸ ਸਮੇਂ ਮੈਚ ਤੇ ਸੁਪਰ ਓਵਰ ਟਾਈ ਹੋ ਜਾਣ ਤੋਂ ਬਾਅਦ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ ‘ਤੇ ਖਿਤਾਬ ਜਿੱਤਿਆ ਸੀ। ਅਜਿਹੇ ਵਿੱਚ ਕੀਵੀ ਟੀਮ ਦੇ ਕੋਲ 2019 ਵਿੱਚ ਮਿਲੀ ਉਸ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਮੌਕਾ ਰਹੇਗਾ।
ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੁਣ ਤੱਕ 96 ਵਨਡੇ ਖੇਡੇ ਗਏ ਹਨ। ਦੋਵੇਂ ਟੀਮਾਂ ਨੂੰ 44-44 ਮੈਚਾਂ ਵਿੱਚ ਜਿੱਤ ਮਿਲੀ। 3 ਮੈਚ ਟਾਈ, ਜਦਕਿ 4 ਮੈਚ ਬੇਨਤੀਜਾ ਰਹੇ। ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਦੇ ਵਿਚਾਲੇ ਹੁਣ ਤੱਕ 10 ਮੈਚ ਖੇਡੇ ਗਏ ਹਨ। ਦੋਹਾਂ ਟੀਮਾਂ ਨੂੰ 5-5 ਮੈਚਾਂ ਵਿੱਚ ਜਿੱਤ ਮਿਲੀ ਹੈ। 2019 ਵਿਸ਼ਵ ਕੱਪ ਵਿੱਚ ਦੋਹਾਂ ਦੇ ਵਿਚਾਲੇ ਆਖਰੀ ਮੁਕਾਬਲਾ ਟਾਈ ਰਿਹਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰ ਓਵਰ ਵਿੱਚ ਪਹੁੰਚਿਆ, ਪਰ ਇਹ ਵੀ ਟਾਈ ਹੋ ਜਾਣ ਤੋਂ ਬਾਅਦ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ ‘ਤੇ ਮੈਚ ਜਿੱਤਿਆ ਸੀ।
ਇਹ ਵੀ ਪੜ੍ਹੋ: ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਣੇ ਪੰਜਾਬ ਦੇ ਨਵੇਂ AG, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਜੇਕਰ ਇੱਥੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਨੂੰ ਅਹਿਮਦਾਬਾਦ ਦਾ ਮੌਸਮ ਸਾਫ ਰਹੇਗਾ ਤੇ ਧੁੱਪ ਨਿਕਲੀ ਰਹੇਗੀ। ਬਾਰਿਸ਼ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਇੱਕ ਫੈਕਟ ਇਹ ਹੈ ਕਿ ਟਾਸ ਜਿੱਤਣ ਵਾਲਾਈ ਟੀਮ ਪਹਿਲਾਂ ਫ਼ੀਲਡਿੰਗ ਚੁਣਨਾ ਪਸੰਦ ਕਰੇਗੀ, ਕਿਉਂਕਿ ਸ਼ਾਮ ਨੂੰ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਨਵਾਂ ਸਟੇਡੀਅਮ ਬਣਨ ਤੋਂ ਬਾਅਦ ਇੱਥੇ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ ਇੱਕ ਅਤੇ ਬਾਅਦ ਵਿੱਚ ਬੈਟਿੰਗ ਕਰਨ ਵਾਲੀ ਟੀਮ ਨੇ ਦੋ ਮੁਕਾਬਲੇ ਜਿੱਤੇ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਇੰਗਲੈਂਡ: ਜੋਸ ਬਟਲਰ(ਕਪਤਾਨ ਤੇ ਵਿਕਟਕੀਪਰ), ਡੇਵਿਡ ਮਲਾਨ, ਜਾਨੀ ਬੇਅਰਸਟੋ, ਜੋ ਰੂਟ, ਹੈਰੀ ਬ੍ਰੂਕ, ਲਿਯਮ ਲਿਵਿੰਗਸਟਨ, ਮੋਇਨ ਅਲੀ, ਸੈਮ ਕਰਨ, ਕ੍ਰਿਸ ਵੋਕਸ, ਆਦਿਲ ਰਸ਼ੀਦ ਤੇ ਮਾਰਕ ਵੁੱਡ।
ਨਿਊਜ਼ੀਲੈਂਡ: ਟਾਮ ਲੈਥਮ(ਕਪਤਾਨ ਤੇ ਵਿਕਟਕੀਪਰ), ਡੇਵੋਨ ਕਾਨਵੇ, ਵਿਲ ਯੰਗ,ਗਲੇਨ ਫਿਲਿਪਸ, ਮਾਰਕ ਚਾਪਮਨ, ਡੇਰਿਲ ਮਿਚੇਲ, ਮਿਚੇਲ ਸੈਂਟਨਰ, ਜੇਮਸ ਨੀਸ਼ਮ/ ਮੈਟ ਹੇਨਰੀ, ਈਸ਼ ਸੋਢੀ, ਟ੍ਰੇਂਟ ਬੋਲਟ ਤੇ ਲਾਕੀ ਫਗਯੁਰਸਨ।
ਵੀਡੀਓ ਲਈ ਕਲਿੱਕ ਕਰੋ -: