ਪੈਰਿਸ ਓਲੰਪਿਕ ਖੇਡਾਂ 2024 ਦਾ ਅੱਜ ਆਖਰੀ ਦਿਨ ਹੈ । ਸਮਾਪਤੀ ਸਮਾਰੋਹ ਐਤਵਾਰ ਰਾਤ 12:30 ਵਜੇ ਹੋਵੇਗਾ। ਸੈਰੇਮਨੀ ਵਿੱਚ 5 ਗ੍ਰੈਮੀ ਅਵਾਰਡ ਜਿੱਤਣ ਵਾਲੀ ਅਮਰੀਕਾ ਦੀ Gabriella Sarmiento Wilson ਸਮਾਰੋਹ ਵਿੱਚ ਪਰਫਾਰਮ ਕਰੇਗੀ। ਉਹ ਆਸਕਰ ਅਤੇ ਇੱਕ ਐਮੀ ਐਵਾਰਡ ਵੀ ਜਿੱਤ ਚੁੱਕੀ ਹੈ। ਕੈਲੀਫੋਰਨੀਆ ਦੀ ਗਾਇਕਾ ਨੂੰ 2021 ਵਿੱਚ ‘ਆਈ ਕਾਂਨਟ ਬ੍ਰੀਥ’ ਲਈ ‘ਸਾਂਗ ਆਫ ਦਿ ਈਅਰ’ ਲਈ ਗ੍ਰੈਮੀ ਅਵਾਰਡ ਮਿਲਿਆ ਸੀ । H.E.R ਦੇ ਨਾਮ ਨਾਲ ਮਸ਼ਹੂਰ ਵਿਲਸਨ ਓਲੰਪਿਕ ਫਲੈਗ ਹੈਂਡਓਵਰ ਦੇ ਦੌਰਾਨ ਸਟੈਡ ਡੀ ਫਰਾਂਸ ਵਿਖੇ ਅਮਰੀਕਾ ਦਾ ਰਾਸ਼ਟਰੀ ਗੀਤ ਗਾਉਣਗੇ । ਅਮਰੀਕਾ ਦਾ ਲਾਸ ਏਂਜਲਸ ਸ਼ਹਿਰ 2028 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।
ਸਮਾਪਤੀ ਸਮਾਰੋਹ ਦੌਰਾਨ ਪੈਰਿਸ ਦਾ ਸਟੈਡ ਡੇ ਹਾਲੇ ਸਟੇਡੀਅਮ ਇੱਕ ਵਿਸ਼ਾਲ ਕੰਸਰਟ ਹਾਲ ਵਿੱਚ ਤਬਦੀਲ ਹੋ ਜਾਵੇਗਾ। 100 ਤੋਂ ਵੱਧ ਆਰਟਿਸਟ, ਕਲਾਬਾਜ, ਡਾਂਸ ਅਤੇ ਸਰਕਸ ਦੇ ਕਲਾਕਾਰ ਆਨਿ ਪਰਫਾਰਮੈਂਸ ਦੇਣਗੇ, ਜਿਸ ਦਾ ਨਿਰਦੇਸ਼ਨ ਥਾਮਸ ਜੌਲੀ ਕਰਨਗੇ । ਉਨ੍ਹਾਂ ਨੇ ਉਦਘਾਟਨੀ ਸਮਾਰੋਹ ਦਾ ਨਿਰਦੇਸ਼ਨ ਵੀ ਕੀਤਾ ਸੀ । ਸਮਾਪਤੀ ਸਮਾਰੋਹ ਵਿੱਚ ਸਾਊਂਡਟਰੈਕ, ਸੰਗੀਤ ਅਤੇ ਵਿਸ਼ਵ ਪ੍ਰਸਿੱਧ ਗਾਇਕ ਪੇਸ਼ਕਾਰੀ ਕਰਨਗੇ । ਸਟੇਡੀਅਮ ਵਿੱਚ ਵੱਡੇ ਸੈੱਟ, ਡਰੈਸਿੰਗ ਅਤੇ ਲਾਈਟਿੰਗ ਇਫੈਕਟਸ ਦੇ ਨਾਲ ਦਰਸ਼ਕਾਂ ਨੂੰ ਅਤੀਤ ਅਤੇ ਭਵਿੱਖ ਦਾ ਸਫਰ ਦਿਖਾਇਆ ਜਾਵੇਗਾ । ਇੱਥੇ ਅਮਰੀਕੀ ਰੈਪਰ ਸਨੂਪ ਡੌਗ, ਸੇਲਿਨ ਡਿਯੋਨ, ਬਿਲੀ ਐਲਿਸ਼ ਅਤੇ ਰੈੱਡ ਚਿਲੀ ਪੇਪਰਸ ਨਾਮ ਦਾ ਰਾਕ ਬੈਂਡ ਵੀ ਪਰਫਾਰਮੈਂਸ ਦੇਵੇਗਾ।
ਦੱਸ ਦੇਈਏ ਕਿ ਸਮਾਪਤੀ ਸਮਾਰੋਹ ਦੀ ਰਵਾਇਤ ਅਨੁਸਾਰ ਓਲੰਪਿਕ ਫਲੈਗ ਅਮਰੀਕਾ ਨੂੰ ਸੌਂਪਿਆ ਜਾਵੇਗਾ, ਕਿਉਂਕਿ ਅਮਰੀਕਾ 2028 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਇਸ ਦੌਰਾਨ ਪਰੇਡ ਆਫ ਨੇਸ਼ਨਸ ਹੋਵੇਗੀ, ਜਿਸ ਵਿਚ ਸਾਰੇ ਦੇਸ਼ਾਂ ਦੇ ਐਥਲੀਟ ਇੱਕ-ਇੱਕ ਕਰਕੇ ਓਲੰਪਿਕ ਫਲੈਗ ਨੂੰ ਸਲਾਮੀ ਦੇਣਗੇ। ਉੱਥੇ ਹੀ ਭਾਰਤ ਦਾ ਤਿਰੰਗਾ 2 ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਹੱਥ ਹੋਵੇਗਾ । ਸ੍ਰੀਜੇਸ਼ ਨੇ ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ।
ਵੀਡੀਓ ਲਈ ਕਲਿੱਕ ਕਰੋ -: