ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਆਇਰਲੈਂਡ ਨੂੰ 2-0 ਨਾਲ ਹਰਾਇਆ। ਭਾਰਤ ਦੇ ਲਈ ਦੋਵੇਂ ਹੀ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਭਾਰਤ ਨੇ ਇਸ ਜਿੱਤ ਦੇ ਨਾਲ ਹੀ ਗਰੁੱਪ-ਬੀ ਵਿੱਚ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਇਹ ਭਾਰਤ ਦਾ ਤੀਜਾ ਮੈਚ ਸੀ। ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ। ਦੂਜੇ ਮੈਚ ਵਿੱਚ ਅਰਜਨਟੀਨਾ ਦੇ ਖਿਲਾਫ਼ ਡਰਾਅ ਮੈਚ ਖੇਡਿਆ ਸੀ। ਭਾਰਤੀ ਟੀਮ ਆਇਰਲੈਂਡ ਨੂੰ ਹਰਾਉਣ ਦੇ ਨਾਲ ਹੀ ਆਪਣੇ ਗਰੁੱਪ ਬੀ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ। ਭਾਰਤੀ ਟੀਮ ਦੇ 2 ਜਿੱਤਾਂ ਤੇ ਇੱਕ ਡਰਾਅ ਨਾਲ 7 ਅੰਕ ਹਨ।
ਭਾਰਤ ਦਾ ਅਗਲਾ ਮੁਕਾਬਲਾ ਹੁਣ ਬੈਲਜੀਅਮ ਨਾਲ ਹੋਣਾ ਹੈ। ਦੋਵੇਂ ਹੀ ਟੀਮਾਂ 1 ਅਗਸਤ ਨੂੰ ਇੱਕ-ਦੂਜੇ ਦੇ ਨਾਲ ਭਿੜਣਗੀਆਂ। ਬੈਲਜੀਅਮ ਨੂੰ ਭਾਰਤ ਨਾਲ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਨਾਲ ਖੇਡਣਾ ਹੈ। ਆਸਟ੍ਰੇਲੀਆ ਤੇ ਬੈਲਜੀਅਮ ਦੋਵੇਂ ਹੀ ਹੁਣ ਤੱਕ ਦੋ-ਦੋ ਮੈਚ ਖੇਡ ਚੁੱਕੇ ਹਨ ਤੇ ਦੋਵੇਂ ਹੀ ਮੈਚ ਜਿੱਤੇ ਹਨ। ਬੈਲਜੀਅਮ ਗਰੁੱਪ ਵਿੱਚ ਦੂਜੇ ਤੇ ਆਸਟ੍ਰੇਲੀਆ ਤੀਜੇ ਨੰਬਰ ‘ਤੇ ਹੈ। ਅਰਜਨਟੀਨਾ ਚੌਥੇ ਨੰਬਰ ‘ਤੇ ਹੈ। ਨਿਊਜ਼ੀਲੈਂਡ ਤੇ ਆਇਰਲੈਂਡ ਕ੍ਰਮਵਾਰ ਪੰਜਵੇਂ ਤੇ ਛੇਵੇਂ ਨੰਬਰ ‘ਤੇ ਹਨ। ਮੰਗਲਵਾਰ ਨੂੰ ਹੀ ਬੈਲਜੀਅਮ ਨੂੰ ਆਸਟ੍ਰੇਲੀਆ ਤੇ ਅਰਜਨਟੀਨਾ ਨੂੰ ਨਿਊਜ਼ੀਲੈਂਡ ਨਾਲ ਮੈਚ ਖੇਡਣਾ ਹੈ। ਨਿਊਜ਼ੀਲੈਂਡ ਦੀ ਟੀਮ ਜੇਕਰ ਹਾਰੀ ਤਾਂ ਉਹ ਕੁਆਰਟਰ ਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਜਾਵੇਗੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਭਾਖੜਾ ਨਹਿਰ ‘ਚੋਂ ਮਿਲੀ ਦੇਹ
ਭਾਰਤ ਨੇ ਆਇਰਲੈਂਡ ਦੇ ਖਿਲਾਫ਼ ਚੰਗੀ ਸ਼ੁਰੂਆਤ ਕੀਤੀ ਹੈ। ਭਾਰਤੀ ਟੀਮ ਨੇ ਦੂਜੇ ਹੀ ਮਿੰਟ ਵਿੱਚ ਪੈਨੇਲਟੀ ਕਾਰਨਰ ਹਾਸਿਲ ਕੀਤਾ। ਹਾਲਾਂਕਿ ਹਰਮਨਪ੍ਰੀਤ ਸਿੰਘ ਇਸਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੇ। ਭਾਰਤ ਨੂੰ ਪੈਨੇਲਟੀ ਕਾਰਨਰ ਦੀ ਇਸ ਕਮਜ਼ੋਰੀ ਨਾਲ ਉਭਰਨਾ ਪਵੇਗਾ। ਭਾਰਤ ਨੂੰ ਪਿਛਲੇ ਦੋ ਮੈਚ ਵਿੱਚ 13 ਪੈਨੇਲਟੀ ਕਾਰਨਰ ਵੀ ਮਿਲੇ ਹਨ। ਭਾਰਤੀ ਟੀਮ ਇਨ੍ਹਾਂ ਵਿੱਚੋਂ ਦੋ ਵਿੱਚ ਹੀ ਗੋਲ ਕਰ ਸਕੀ।
ਵੀਡੀਓ ਲਈ ਕਲਿੱਕ ਕਰੋ -: