ਭਾਰਤ ਲਈ ਪੈਰਿਸ ਓਲੰਪਿਕ ਦਾ ਪਹਿਲਾ ਦਿਨ ਚੰਗਾ ਰਿਹਾ। ਨਿਸ਼ਾਨੇਬਾਜ਼ੀ ਤੋਂ ਬਾਅਦ ਹਾਕੀ ਅਤੇ ਫਿਰ ਮੁੱਕੇਬਾਜ਼ੀ ਵਿੱਚ ਖਿਡਾਰੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪਵਾਰ ਨੇ ਸ਼ਨੀਵਾਰ ਨੂੰ ਜਿੱਤ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਮਹਿਲਾ ਮੁੱਕੇਬਾਜ਼ੀ 54 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਉਸ ਨੇ ਵੀਅਤਨਾਮ ਦੀ ਵੋ ਥੀ ਕਿਮ ਐਨਹ ਨੂੰ 5-0 ਨਾਲ ਹਰਾਇਆ।
ਮੈਚ ਦੌਰਾਨ ਭਾਵੇਂ ਉਹ ਪਹਿਲੇ ਦੌਰ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਇਸ ਦੌਰਾਨ ਵੀਅਤਨਾਮੀ ਮੁੱਕੇਬਾਜ਼ ਨੇ ਉਸ ‘ਤੇ ਹਾਵੀ ਰਹੀ। ਪਰ ਫਿਰ ਭਾਰਤੀ ਮੁੱਕੇਬਾਜ਼ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋ ਦੌਰ ‘ਚ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਦੂਜੇ ਰਾਊਂਡ ਵਿੱਚ ਸ਼ੁਰੂ ਤੋਂ ਹੀ ਪ੍ਰੀਤੀ ਹਮਲਾਵਰ ਨਜ਼ਰ ਆਈ ਤੇ ਹੁਕ ਦੇ ਨਾਲ ਜੈਬ ਦਾ ਸ਼ਾਨਦਾਰ ਤਾਲਮੇਲ ਦਿਖਾਉਦੇ ਹੋਏ ਇਸ ਰਾਊਂਡ ਨੂੰ ਜਿੱਤਿਆ। ਤੀਜੇ ਰਾਊਂਡ ਤੇ ਫੈਸਲਾਕੁੰਨ ਰਾਊਂਡ ਵਿੱਚ ਭਾਰਤੀ ਮੁੱਕੇਬਾਜ਼ ਨੇ ਕਿਮ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧਕੇਲ ਦਿੱਤਾ। ਪ੍ਰੀਤੀ ਨੇ ਇਸ ਰਾਊਂਡ ਵਿੱਚ ਜਿੱਤ ਹਾਸਿਲ ਕੀਤੀ ਤੇ ਰਾਊਂਡ ਆਫ਼ 16 ਵਿੱਚ ਜਗ੍ਹਾ ਪੱਕਾ ਕਰ ਲਈ।
ਇਹ ਵੀ ਪੜ੍ਹੋ: ਜਲੰਧਰ : ਮੇਲਾ ਦੇਖਣ ਗਿਆ ਸੀ ਪਰਿਵਾਰ, ਮਗਰੋਂ 10ਵੀਂ ‘ਚ ਪੜ੍ਹਦੇ ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ
ਦੱਸ ਦੇਈਏ ਕਿ ਪਹਿਲੇ ਮੁਕਾਬਲੇ ਵਿੱਚ ਜਿੱਤ ਦੇ ਨਾਲ ਪ੍ਰੀਤੀ ਰਾਊਂਡ 16 ਵਿੱਚ ਪਹੁੰਚ ਗਈ ਹੈ। ਜਿਸ ਵਿੱਚ ਉਨ੍ਹਾਂ ਦਾ ਸਾਹਮਣਾ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਕੋਲੰਬੀਆ ਦੀ ਯੇਨੀ ਅਰਿਯਾਸ ਨਾਲ ਹੋਵੇਗਾ। ਕਿਮ ਦੇ ਖਿਲਾਫ਼ ਮੁਕਾਬਲੇ ਵਿੱਚ ਜੱਜਾਂ ਦੇ ਫੈਸਲੇ ਵਿੱਚ ਪਹਿਲੇ ਰਾਊਂਡ ਵਿੱਚ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਪ੍ਰੀਤੀ ਨੇ ਦਬਦਬਾ ਬਣਾਇਆ ਤੇ ਜਿੱਤ ਹਾਸਿਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: