ਗੋਲਡਨ ਬੁਆਏ ਨੀਰਜ ਚੋਪੜਾ ਦਾ ਪੈਰਿਸ ਓਲੰਪਿਕ ਪੁਰਸ਼ ਜੈਵਲਿਨ ਥ੍ਰੋਅ ਦਾ ਫਾਈਨਲ ਮੁਕਾਬਲਾ ਅੱਜ ਦੇਰ ਰਾਤ 11.55 ਵਜੇ ਹੋਵੇਗਾ । ਕੁਸ਼ਤੀ ਵਿੱਚ ਵਿਨੇਸ਼ ਫੋਗਾਟ ਦੇ ਬਾਹਰ ਹੋਣ ਤੋਂ ਬਾਅਦ ਪੂਰੇ ਦੇਸ਼ ਦੀਆਂ ਨਜ਼ਰਾਂ ਹੁਣ ਨੀਰਜ ਚੋਪੜਾ ‘ਤੇ ਟਿਕੀਆਂ ਹੋਈਆਂ ਹਨ । ਜਿਸ ਕਾਰਨ ਦੇਸ਼ ਵਾਸੀਆਂ ਨੂੰ ਨੀਰਜ ਚੋਪੜਾ ਤੋਂ ਗੋਲਡ ਮੈਡਲ ਦੀਆਂ ਬਹੁਤ ਆਸਾਂ ਹਨ । ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਦੀ ਜੈਵਲਿਨ ਥ੍ਰੋਅ ਨਾਲ ਆਪਣੇ ਵਿਰੋਧੀਆਂ ਨੂੰ ਮਜ਼ਬੂਤ ਸੰਦੇਸ਼ ਦਿੱਤਾ।
ਦੱਸ ਦੇਈਏ ਕਿ ਨੀਰਜ ਨੇ ਟੋਕੀਓ ਓਲੰਪਿਕ ਦੀ ਤਰ੍ਹਾਂ ਪੈਰਿਸ ਓਲੰਪਿਕ ਵਿੱਚ ਵੀ ਕੁਝ ਸੈਕਿੰਡ ਦੇ ਫਰਕ ਨਾਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਪਰ ਇਸ ਵਾਰ ਪਿਛਲੀਆਂ ਓਲੰਪਿਕ ਖੇਡਾਂ ਨਾਲੋਂ ਚੁਣੌਤੀ ਜ਼ਿਆਦਾ ਸਖ਼ਤ ਹੈ। ਕੁੱਲ ਨੌਂ ਖਿਡਾਰੀਆਂ ਵਿੱਚੋਂ ਨੀਰਜ ਵਰਗੇ ਪੰਜ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਥ੍ਰੋਅ ਵਿੱਚ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ ।
ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’
ਅੱਜ ਈਵੈਂਟ ਵਿੱਚ ਜੇਕਰ ਨੀਰਜ ਜਿੱਤਦੇ ਹਨ ਤਾਂ ਉਹ ਲਗਾਤਾਰ ਦੋ ਓਲੰਪਿਕ ਵਿੱਚ ਗੋਲਡ ਜਿੱਤਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਜਾਣਗੇ। ਦੁਨੀਆ ਭਰ ਵਿੱਚ ਜੈਵਲਿਨ ਥ੍ਰੋਅਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 4 ਜੈਵਲਿਨ ਥ੍ਰੋਅਰ ਹੀ ਆਪਣਾ ਗੋਲਡ ਬਚਾ ਸਕੇ ਹਨ। ਇਨ੍ਹਾਂ ਵਿੱਚ ਐਰਿਕ ਲੇਮਿੰਗ, ਜੋਨੀ ਮਾਇਰਾ , ਚੋਪੜਾ ਦੇ ਆਦਰਸ਼ ਜਾਨ ਜੇਲੇਂਜੀ ਤੇ ਆਂਦ੍ਰਿਯਾਸ ਟੀ ਹੀ ਲਗਾਤਾਰ ਦੋ ਓਲੰਪਿਕ ਗੋਲਡ ਜਿੱਤ ਸਕੇ ਹਨ।
ਵੀਡੀਓ ਲਈ ਕਲਿੱਕ ਕਰੋ -: