ਇੰਡੀਅਨ ਪ੍ਰੀਮੀਅਰ ਲੀਗ 2023 ਦਾ 18ਵਾਂ ਮੈਚ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਹ ਦੋਨੋਂ ਟੀਮਾਂ ਆਪਣਾ ਪਿਛਲੇ ਮੁਕਾਬਲਾ ਹਾਰ ਕੇ ਆ ਰਹੀਆਂ ਹਨ। ਦੱਸ ਦੇਈਏ ਕਿ ਗੁਜਰਾਤ ਟਾਈਟਨਸ ਨੂੰ ਕੋਲਕਾਤਾ ਨੇ ਰਿੰਕੂ ਸਿੰਘ ਦੀ ਸ਼ਾਨਦਾਰ ਬੈਟਿੰਗ ਦੇ ਦਮ ‘ਤੇ ਹਰਾਇਆ ਸੀ। ਉੱਥੇ ਹੀ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ ਸੀ।
ਪੰਜਾਬ ਤੇ ਗੁਜਰਾਤ ਦੀਆਂ ਟੀਮਾਂ ਹਾਲੇ ਤੱਕ ਦੋ ਵਾਰ ਆਪਸ ਵਿੱਚ ਭਿੜੀਆਂ ਹਨ। ਇਹ ਦੋਨੋ ਹੀ ਮੁਕਾਬਲੇ ਪਿਛਲੇ ਸਾਲ 2022 ਵਿੱਚ ਖੇਡੇ ਗਏ ਸਨ। ਇੱਕ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਤਾਂ ਉੱਥੇ ਹੀ ਪੰਜਾਬ ਕਿੰਗਜ਼ ਨੇ ਇੱਕ ਮੈਚ ਵਿੱਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਜੇਕਰ ਇੱਥੇ ਪੰਜਾਬ ਕਿੰਗਜ਼ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਤਿੰਨ ਮੈਚਾਂ ਵਿੱਚ ਹੁਣ ਤੱਕ 225 ਦੌੜਾਂ ਬਣਾਈਆਂ ਹਨ। ਪਿਛਲੇ ਮੁਕਾਬਲੇ ਵਿੱਚ ਉਨ੍ਹਾਂ ਨੇ ਕੁੱਲ 27 ਚੌਕੇ ਤੇ 8 ਛੱਕੇ ਮਾਰੇ ਹਨ।
ਇਹ ਵੀ ਪੜ੍ਹੋ: ਬਠਿੰਡਾ ਮਿਲਟਰੀ ਸਟੇਸ਼ਨ ‘ਚ ਫਿਰ ਚੱਲੀ ਗੋ.ਲੀ ! ਦੋ ਦਿਨ ਪਹਿਲਾਂ ਛੁੱਟੀ ਤੋਂ ਪਰਤੇ ਫੌਜੀ ਜਵਾਨ ਦੀ ਮੌ.ਤ
ਦੱਸ ਦੇਈਏ ਕਿ ਮੋਹਾਲੀ ਦੀ ਪਿੱਚ ‘ਤੇ ਦੌੜਾਂ ਦਾ ਪਿੱਛਾ ਕਰਨਾ ਆਸਾਨ ਹੈ । ਸਾਲ 2019 ਵਿੱਚ ਟੀਮਾਂ ਨੇ ਇੱਥੇ 7 ਵਿੱਚੋਂ 5 ਵਾਰ ਦੌੜਾਂ ਦਾ ਪਿੱਛਾ ਕਰਦਿਆਂ ਜਿੱਤ ਦਰਜ ਕੀਤੀ। ਬੱਲੇਬਾਜ਼ੀ ਲਈ ਵਧੀਆ ਮੰਨੀ ਜਾਂਦੀ ਇਹ ਪਿੱਚ ਦਰਸ਼ਕਾਂ ਨੂੰ ਰੋਮਾਂਚਕ ਮੈਚ ਦਿਖਾ ਸਕਦੀ ਹੈ । ਇੱਥੇ ਪਹਿਲੀ ਪਾਰੀ ਵਿੱਚ ਔਸਤ ਸਕੋਰ 168 ਦੌੜਾਂ ਹੈ, ਫਿਰ ਦੂਜੀ ਪਾਰੀ ਵਿੱਚ 152 ਦੌੜਾਂ ਤੱਕ ਬਣੀਆਂ । ਹਾਲਾਂਕਿ ਇਸ ਪਿੱਚ ‘ਤੇ 200 ਦੌੜਾਂ ਬਣਾਈਆਂ ਜਾ ਸਕਦੀਆਂ ਹਨ। ਇਸ ਮੈਦਾਨ ‘ਤੇ ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ 211 ਦੌੜਾਂ ਦਾ ਪਿੱਛਾ ਕਰਕੇ ਜਿੱਤ ਦਰਜ ਕੀਤੀ ਸੀ। ਇੱਥੇ 30 ਹਜ਼ਾਰ ਦਰਸ਼ਕ ਇੱਕੋ ਸਮੇਂ ਮੈਚ ਦਾ ਆਨੰਦ ਲੈ ਸਕਦੇ ਹਨ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਪੰਜਾਬ ਕਿੰਗਜ਼: ਸ਼ਿਖਰ ਧਵਨ(ਕਪਤਾਨ), ਮੈਥਿਊ ਸ਼ਾਰਟ, ਰਾਜ ਬਾਵਾ, ਜਿਤੇਸ਼ ਸ਼ਰਮਾ (ਵਿਕਟਕੀਪਰ) ਸ਼ਾਹਰੁਖ ਖਾਨ, ਸੈਮ ਕਰਨ, ਕਗਿਸੋ ਰਬਾੜਾ, ਮੋਹਿਤ ਰਾਠੀ, ਬਲਤੇਜ ਸਿੰਘ, ਰਾਹੁਲ ਚਾਹਰ, ਅਰਸ਼ਦੀਪ ਸਿੰਘ।
ਗੁਜਰਾਤ ਟਾਈਟਨਸ: ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤੇਵਤਿਆ, ਰਸ਼ੀਦ ਖਾਨ, ਅਲਜਾਰੀ ਜੋਸੇਫ, ਮੁਹੰਮਦ ਸ਼ਮੀ, ਜੋਸ਼ੁਆ ਲਿਟਿਲ, ਯਸ਼ ਦਯਾਲ।
ਵੀਡੀਓ ਲਈ ਕਲਿੱਕ ਕਰੋ -: