IPL ਵਿੱਚ ਅੱਜ ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਈਂਟਸ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਵੇਗਾ। ਮੋਹਾਲੀ ਦੇ PCA ਆਈਐੱਸ ਬਿੰਦ੍ਰਾ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਮੈਚ ਸ਼ੁਰੂ ਹੋਵੇਗਾ। ਦੋਨੋਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਤੇ ਓਵਰਆਲ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਇਸ ਸੀਜ਼ਨ ਦੇ 21ਵੇਂ ਮੈਚ ਵਿੱਚ ਦੋਨਾਂ ਟੀਮਾਂ ਦਾ ਸਾਹਮਣਾ ਹੋਇਆ ਸੀ, ਉਦੋਂ ਪੰਜਾਬ ਨੂੰ ਦੋ ਵਿਕਟਾਂ ਨਾਲ ਜਿੱਤ ਮਿਲੀ ਸੀ।
ਤੇਜ਼ ਗੇਂਦਬਾਜ਼ ਮਾਰਕਵੁੱਡ ਦੀ ਗੈਰ-ਮੌਜੂਦਗੀ ਵਿੱਚ ਲਖਨਊ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਹੋਇਆ ਹੈ। ਵੁੱਡ 15 ਅਪ੍ਰੈਲ ਦੇ ਬਾਅਦ ਤੋਂ ਇੱਕ ਵੀ ਮੈਚ ਨਹੀਂ ਖੇਡ ਸਕੇ ਹਨ ਅਤੇ ਟੀਮ ਨੂੰ ਉਨ੍ਹਾਂ ਤੋਂ ਜਲਦੀ ਵਾਪਸੀ ਦੀ ਉਮੀਦ ਹੈ। ਵੁੱਡ ਤਿੰਨ ਮੈਚ ਨਾ ਖੇਡਣ ਦੇ ਬਾਵਜੂਦ ਉਨ੍ਹਾਂ ਦੇ ਲਈ ਸਭ ਤੋਂ ਵੱਧ ਵਿਕਟਾਂ ਲੈ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ ਤਿੰਨ ਮੈਚ ਨਹੀਂ ਖੇਡ ਸਕੇ ਪਰ ਇਸ ਮੈਚ ਵਿੱਚ ਵਾਪਸੀ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ ਅੱਠਵੀਂ ਕਲਾਸ ਦਾ ਨਤੀਜਾ
ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਵਿੱਚ ਹੁਣ ਤੱਕ 7 ਮੈਚ ਖੇਡੇ ਹਨ। ਜਿਨ੍ਹਾਂ ਵਿੱਚੋਂ 4 ਵਿੱਚ ਜਿੱਤ ਤੇ 3 ਮੈਚਾਂ ਵਿੱਚ ਹਾਰ ਮਿਲੀ ਹੈ। ਜਿਸ ਕਾਰਨ ਟੀਮ ਦੇ 8 ਅੰਕ ਹਨ। ਉੱਥੇ ਹੀ ਲਖਨਊ ਸੁਪਰ ਜਾਈਂਟਸ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 7 ਮੈਚਾਂ ਵਿੱਚੋਂ 4 ਵਿੱਚ ਜਿੱਤ ਤੇ 3 ਵਿੱਚ ਹਾਰ ਮਿਲੀ ਹੈ। ਜਿਸ ਕਾਰਨ ਟੀਮ ਦੇ 8 ਅੰਕ ਹਨ। ਦੱਸ ਦੇਈਏ ਕਿ ਕੇਐੱਲ ਰਾਹੁਲ ਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਈਂਟਸ ਦਾ ਇਹ ਲੀਗ ਵਿੱਚ ਦੂਜਾ ਹੀ ਸੀਜ਼ਨ ਹੈ। ਪਹਿਲੇ ਸੀਜ਼ਨ ਵਿੱਚ ਟੀਮ ਨੇ ਸਾਰੇ ਨੂੰ ਹੈਰਾਨ ਕਰਦੇ ਹੋਏ ਕੁਆਲੀਫਾਇਰ ਤੱਕ ਦਾ ਸਫ਼ਰ ਤੈਅ ਕੀਤਾ ਸੀ। ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਨੋ ਟੀਮਾਂ ਹੁਣ ਤੱਕ ਦੋ ਵਾਰ ਆਪਸ ਵਿੱਚ ਭੀੜ ਚੁੱਕੀਆਂ ਹਨ। ਜਿਸ ਵਿੱਚ ਇੱਕ-ਇੱਕ ਮੈਚ ਵਿੱਚ ਦੋਹਾਂ ਨੂੰ ਜਿੱਤ ਮਿਲੀ ਹੈ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਲਈ ਬਰਾਬਰ ਰਹਿੰਦੀ ਹੈ। ਇੱਥੋਂ ਦੀ ਪਿੱਚ ਪਹਿਲਾਂ ਗੇਂਦਬਾਜ਼ਾਂ ਲਈ ਫ੍ਰੈਂਡਲੀ ਸੀ, ਪਰ ਹੁਣ ਇਹ ਬੱਲੇਬਾਜ਼ਾਂ ਦੇ ਲਈ ਵੀ ਮਦਦਗਾਰ ਹੋ ਗਈ ਹੈ। ਇੱਥੇ ਸ਼ੁਰੂਆਤੀ ਓਵਰਾਂ ਵਿੱਚ ਪੇਸਰਾਂ ਨੂੰ ਸਵਿੰਗ ਤੇ ਬਾਊਂਸ ਦੇ ਨਾਲ ਕਾਫ਼ੀ ਮਦਦ ਮਿਲਦੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿੱਚ ਬੱਲੇਬਾਜ਼ਾਂ ਦੀ ਮਦਦ ਕਰਨਾ ਸ਼ੁਰੂ ਕਰ ਦਿੰਦੀ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਅਰਥਵ ਤਾਯਡੇ, ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਲਿਯਾਮ ਲਿਵਿੰਗਸਟੋਨ, ਹਰਪ੍ਰੀਤ ਭਾਟੀਆ, ਜਿਤੇਸ਼ ਸ਼ਰਮਾ, ਸੈਮ ਕਰਨ, ਹਰਪ੍ਰੀਤ ਬਰਾੜ, ਰਾਹੁਲ ਚਾਹਰ ਤੇ ਅਰਸ਼ਦੀਪ ਸਿੰਘ।
ਲਖਨਊ ਸੁਪਰ ਜਾਈਂਟਸ: ਕੇਐੱਲ ਰਾਹੁਲ (ਕਪਤਾਨ), ਕਾਇਲ ਮੇਯਰਸ, ਦੀਪਕ ਹੁੱਡਾ, ਮਾਰਕਸ ਸਟੋਇਨਸ, ਕਰੁਨਾਲ ਪੰਡਯਾ, ਨਿਕੋਲਸ ਪੂਰਨ, ਆਯੁਸ਼ ਬਡੋਨੀ, ਨਵੀਨ ਉਲ ਹੱਕ, ਅਮਿਤ ਮਿਸ਼ਰਾ, ਆਵੇਸ਼ ਖਾਨ ਤੇ ਰਵੀ ਬਿਸ਼ਨੋਈ।
ਵੀਡੀਓ ਲਈ ਕਲਿੱਕ ਕਰੋ -: