ਇੰਡੀਅਨ ਪ੍ਰੀਮੀਅਰ ਲੀਗ ਦੇ 33ਵੇਂ ਮੁਕਾਬਲੇ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਪੰਜਾਬ ਦੇ ਹੋਮ ਗ੍ਰਾਊਂਡ ਮੁੱਲਾਂਪੁਰ ਦੇ ਮਹਾਰਾਜ ਯਾਦਵੇਂਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਹਰ ਮੈਚ ਦੀ ਤਰ੍ਹਾਂ ਅੱਜ ਵੀ ਸ਼ਾਮ 7 ਵਜੇ ਹੋਵੇਗਾ। ਪੰਜਾਬ ਤੇ ਦਿੱਲੀ ਦੋਹਾਂ ਦਾ ਇਹ ਸੱਤਵਾਂ ਮੈਚ ਹੋਵੇਗਾ। ਪੰਜਾਬ 6 ਵਿੱਚੋਂ 2 ਜਿੱਤ ਦੇ ਬਾਅਦ 4 ਪੁਆਇੰਟ ਲੈ ਕੇ ਪੁਆਇੰਟ ਟੇਬਲ ਵਿੱਚ 7ਵੇਂ ਨੰਬਰ ‘ਤੇ ਹੈ। ਅਜਿਹੇ ਵਿੱਚ ਮੁੰਬਈ ਦੇ 6 ਵਿੱਚੋਂ 2 ਜਿੱਤ ਦੇ ਬਾਅਦ 4 ਪੁਆਇੰਟ ਹਨ, ਪਰ ਰਨ ਰੇਟ ਪੰਜਾਬ ਨਾਲੋਂ ਖਰਾਬ ਹੋਣ ਕਾਰਨ 8ਵੇਂ ਨੰਬਰ ‘ਤੇ ਹੈ।
ਸ਼ਿਖਰ ਧਵਨ ਸੱਟ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ। ਉਹ ਹੁਣ ਤੱਕ ਠੀਕ ਨਹੀਂ ਹੋਏ ਹਨ। ਅਜਿਹੇ ਵਿੱਚ ਉਨ੍ਹਾਂ ਦੀ ਜਗ੍ਹਾ ਸੈਮ ਕਰਨ ਦੀ ਕਪਤਾਨੀ ਸੰਭਾਲ ਰਹੇ ਹਨ। ਗੱਬਰ ਦੀ ਗੈਰ-ਮੌਜੂਦਗੀ ਵਿੱਚ ਪੰਜਾਬ ਟੀਮ ਨੂੰ ਜਿੱਤ ਦੇ ਲਈ ਪੂਰਾ ਜ਼ੋਰ ਲਗਾਉਣਾ ਪਵੇਗਾ। ਪੰਜਾਬ ਟੀਮ ਵਿੱਚ ਇਸ ਸਮੇਂ ਕਰਨ ਦੇ ਇਲਾਵਾ ਸ਼ਸ਼ਾਂਕ ਸਿੰਘ ਤੇ ਆਸ਼ੂਤੋਸ਼ ਸ਼ਰਮਾ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਹਨ। IPL ਵਿੱਚ ਮੁੰਬਈ ਤੇ ਪੰਜਾਬ ਦੇ ਵਿਚਾਲੇ ਹੁਣ ਤੱਕ ਕੁੱਲ 31 ਮੈਚ ਖੇਡੇ ਗਏ ਹਨ। 15 ਵਿੱਚੋਂ PBKS ਤੇ 16 ਵਿੱਚ MI ਨੂੰ ਜਿੱਤ ਮਿਲੀ। ਉੱਥੇ ਹੀ ਇਸ ਮੈਦਾਨ ‘ਤੇ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਇਹ ਵੀ ਪੜ੍ਹੋ: CM ਮਾਨ ਅੱਜ ਕਰਨਗੇ ਕੈਂਪੇਨ ਲਾਂਚ, ਮੋਹਾਲੀ ‘ਚ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਕਰਨਗੇ ਮੁਲਾਕਾਤ
ਜ਼ਿਕਰਯੋਗ ਹੈ ਕਿ ਪੰਜਾਬ ਨੇ ਸੀਜ਼ਨ ਦੀ ਸ਼ੁਰੂਆਤ ਦਿੱਲੀ ਕੈਪਿਟਲਸ ਨੂੰ ਹਰਾ ਕੇ ਕੀਤੀ ਸੀ। ਟੀਮ ਨੂੰ ਦੂਜੇ ਮੈਚ ਰਾਇਲ ਚੈਲੰਜਰਸ ਬੈਂਗਲੌਰ ਤੇ ਤੀਜੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ਼ ਹਾਰ ਮਿਲੀ। ਸ਼ਿਖਰ ਧਵਨ ਦੀ ਕਪਤਾਨੀ ਵਾਲੀ ਟੀਮ ਨੇ ਚੌਥੇ ਮੈਚ ਵਿੱਚ ਗੁਜਰਾਤ ਟਾਇਟਨਸ ਨੂੰ ਹਰਾਇਆ। ਹਾਲਾਂਕਿ ਟੀਮ ਨੂੰ ਪੰਜਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਤੇ ਛੇਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਹਰਾਇਆ। ਉੱਥੇ ਹੀ ਦੂਜੇ ਪਾਸੇ ਮੁੰਬਈ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸੀ। ਟੀਮ ਨੂੰ ਲਗਾਤਾਰ ਸ਼ੁਰੂਆਤੀ ਤਿੰਨ ਮੈਚਾਂ ਵਿੱਚ ਹਾਰ ਮਿਲੀ ਸੀ। ਪਹਿਲੇ ਮੈਚ ਵਿੱਚ ਗੁਜਰਾਤ ਟਾਇਟਨਸ, ਦੂਜੇ ਵਿੱਚ ਸਨਰਾਈਜ਼ਰਸ ਹੈਦਰਾਬਾਦ ਤੇ ਤੀਜੇ ਵਿੱਚ ਰਾਜਸਥਾਨ ਰਾਇਲਜ਼ ਨੇ ਹਰਾਇਆ। ਟੀਮ ਨੇ ਚੌਥੇ ਮੈਚ ਵਿੱਚ ਦਿੱਲੀ ਕੈਪਿਟਲਸ ਤੇ ਪੰਜਵੇਂ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਨੂੰ ਹਰਾਇਆ। ਮੁੰਬਈ ਨੂੰ ਪਿਛਲੇ ਮੈਚ ਵਿੱਚ ਚੇੱਨਈ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੱਸ ਦੇਈਏ ਕਿ ਮੋਹਾਲੀ ਦੇ ਨਵੇਂ ਮੈਦਾਨ ਵਿੱਚ ਚੌਥਾ IPL ਮੁਕਾਬਲਾ ਖੇਡਿਆ ਜਾ ਰਿਹਾ ਹੈ। ਇੱਥੋਂ ਦਾ ਸਰਵਉੱਚ IPL ਟੀਮ ਸਕੋਰ 182 ਹੈ, ਜੋ ਕਿ ਹੈਦਰਾਬਾਦ ਨੇ ਪੰਜਾਬ ਦੇ ਖਿਲਾਫ਼ ਬਣਾਇਆ ਸੀ। ਹੈਦਰਾਬਾਦ ਨੂੰ ਇਸ ਰੋਮਾਂਚਕ ਮੈਚ ਵਿੱਚ 2 ਦੌੜਾਂ ਨਾਲ ਜਿੱਤ ਹਾਸਿਲ ਕੀਤੀ ਸੀ। ਇੱਥੇ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ ਇੱਕ ਤੇ ਚੇਜ ਕਰਨ ਵਾਲੀ ਟੀਮ ਨੇ 2 ਮੈਚ ਜਿੱਤੇ ਹਨ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਪੰਜਾਬ ਕਿੰਗਜ਼: ਸੈਮ ਕਰਨ (ਕਪਤਾਨ), ਅਥਰਵ ਤਾਯੜੇ, ਜਾਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਲਿਯਮ ਲਿਵਿੰਗਸਟਨ, ਜਿਤੇਸ਼ ਸ਼ਰਮਾ(ਵਿਕਟਕੀਪਰ), ਸ਼ਸ਼ਾਂਕ ਸਿੰਘ, ਹਰਪ੍ਰੀਤ ਬਰਾੜ, ਕਗਿਸੋ ਰਬਾਡਾ, ਹਰਸ਼ਲ ਪਟੇਲ ਤੇ ਅਰਸ਼ਦੀਪ ਸਿੰਘ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰੋਮਾਰਿਓ ਸ਼ੇਫਰਡ, ਟਿਮ ਡੇਵਿਡ, ਮੁਹੰਮਦ ਨਬੀ, ਆਕਾਸ਼ ਮਧਵਾਲ, ਜੋਰਾਲਡ ਕੂਟਜੀ ਤੇ ਜਸਪ੍ਰੀਤ ਬੁਮਰਾਹ।
ਵੀਡੀਓ ਲਈ ਕਲਿੱਕ ਕਰੋ -: