IPL ਦੇ ਇਸ ਸੀਜ਼ਨ ਵਿੱਚ ਵੀਰਵਾਰ ਨੂੰ ਫਿਰ ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੈਚ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਚਾਲੇ ਖੇਡਿਆ ਜਾਵੇਗਾ, ਜੋ ਮੋਹਾਲੀ ਦੇ PCA ਆਈਐੱਸ ਬਿੰਦ੍ਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ ਬਾਅਦ 3.30 ਵਜੇ ਸ਼ੁਰੂ ਹੋਵੇਗਾ। ਇਸ ਮੈਦਾਨ ‘ਤੇ ਦੋਹਾਂ ਟੀਮਾਂ ਵਿਚਾਲੇ ਕੁੱਲ ਛੇ ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਦੋਹਾਂ ਟੀਮਾਂ ਨੇ ਤਿੰਨ-ਤਿੰਨ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਹੈ। ਉੱਥੇ ਹੀ ਦੂਜੇ ਮੁਕਾਬਲੇ ਵਿੱਚ ਦਿੱਲੀ ਕੈਪਿਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਬੈਂਗਲੁਰੂ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਪੰਜ ਮੁਕਾਬਲੇ ਖੇਡੇ ਹਨ। ਇਸ ਵਿੱਚ ਬੈਂਗਲੁਰੂ ਨੂੰ ਦੋ ਮੈਚਾਂ ਵਿੱਚ ਜਿੱਤ ਅਤੇ ਤਿੰਨ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਪੰਜਾਬ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਪੰਜਾਬ ਦੀ ਟੀਮ ਨੇ ਪੰਜ ਮੁਕਾਬਲੇ ਖੇਡੇ ਹਨ। ਇਸ ਵਿੱਚ ਉਸਨੂੰ ਤਿੰਨ ਮੈਚਾਂ ਵਿੱਚ ਜਿੱਤ ਤੇ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਪੰਜਾਬ ਅਤੇ ਬੈਂਗਲੁਰੂ ਵਿਚਾਲੇ ਹੁਣ ਤੱਕ ਕੁੱਲ 30 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 17 ਮੈਚਾਂ ਵਿੱਚ ਪੰਜਾਬ ਕਿੰਗਜ਼ ਤੇ 13 ਵਿੱਚ RCB ਨੂੰ ਜਿੱਤ ਮਿਲੀ ਹੈ।
ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ ਦੀ ਪਿਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਲਈ ਬਰਾਬਰ ਰਹਿੰਦੀ ਹੈ। ਇੱਥੇ ਸ਼ੁਰੂਆਤੀ ਓਵਰਾਂ ਵਿੱਚ ਪੇਸਰਾਂ ਨੂੰ ਸਵਿੰਗ ਅਤੇ ਬਾਊਂਸ ਦੇ ਨਾਲ ਕਾਫ਼ੀ ਮਦਦ ਮਿਲਦੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿਚ ਬੱਲੇਬਾਜ਼ਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੰਦੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਸੈਮ ਕਰਨ, ਮੈਥਿਊ ਸ਼ਾਟ, ਹਰਪ੍ਰੀਤ ਸਿੰਘ ਭਾਟੀਆ, ਸਿਕੰਦਰ ਰਜਾ, ਜਿਟੇਸ਼ ਸ਼ਰਮਾ(ਵਿਕਟਕੀਪਰ), ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਗਿਸੋ ਰਬਾੜਾ, ਰਾਹੁਲ ਚਾਹਰ ਤੇ ਅਰਸ਼ਦੀਪ ਸਿੰਘ।
ਰਾਇਲ ਚੈਲੰਜਰਸ ਬੈਂਗਲੁਰੂ: ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਮਹਿਪਾਲ ਲੋਮਰੋਰ, ਗਲੈਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ(ਵਿਕਟਕੀਪਰ), ਵਨਿਦੁ ਹਸਰੰਗਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਵੇਨ ਪਾਰਨੇਲ ਤੇ ਵਿਜੇਕੁਮਾਰ ਵੈਸ਼ਾਖ।
ਵੀਡੀਓ ਲਈ ਕਲਿੱਕ ਕਰੋ -: