ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਲੀਗ ਸਟੇਜ ਦਾ 66ਵਾਂ ਮੁਕਾਬਲਾ ਖੇਡਿਆ ਜਾਵੇਗਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਦੋਨੋਂ ਟੀਮਾਂ ਪਹਿਲੀ ਵਾਰ ਧਰਮਸ਼ਾਲਾ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ। ਪੰਜਾਬ ਦੁ ਟੀਮ ਨੇ ਇਸ ਸੀਜ਼ਨ ਵਿੱਚ ਹੁਣ ਤੱਕ 13 ਮੈਚ ਖੇਡੇ ਹਨ। ਜਿਨ੍ਹਾਂ ਵਿੱਚੋਂ ਪੰਜਾਬ ਨੂੰ ਵਿੱਚ ਜਿੱਤ ਤੇ 7 ਮੈਚਾਂ ਵਿੱਚ ਹਾਰ ਮਿਲੀ ਹੈ। ਟੀਮ ਦੇ ਕੋਲ ਹੁਣ 12 ਅੰਕ ਹਨ। ਰਾਜਸਥਾਨ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ 13 ਮੈਚਾਂ ਵਿੱਚੋਂ 6 ਵਿੱਚ ਜਿੱਤ ਤੇ 7 ਵਿੱਚ ਹਾਰ ਮਿਲੀ ਹੈ। ਜਿਸ ਤੋਂ ਬਾਅਦ ਟੀਮ ਕੋਲ 12 ਅੰਕ ਹਨ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੇ ਰਾਜਸਥਾਨ ਦੇ ਵਿਚਾਲੇ ਹੁਣ ਤੱਕ ਕੁੱਲ 25 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 14 ਮੈਚ ਰਾਜਸਥਾਨ ਤੇ 11 ਮੈਚ ਪੰਜਾਬ ਨੇ ਜਿੱਤੇ ਹਨ। ਧਰਮਸ਼ਾਲਾ ਦੀ ਪਿਚ ‘ਤੇ ਨਵੀਂ ਗੇਂਦ ਨਾਲ ਤੇਜ਼ ਗੇਂਦਬਾਜ਼ਾਂ ਦੇ ਲਈ ਸਵਿੰਗ ਹੋਣ ਦੀ ਸੰਭਾਵਨਾ ਹੈ। ਇਸ ਮੈਦਾਨ ‘ਤੇ ਬੱਲੇਬਾਜ਼ ਅਕਸਰ ਦੌੜਾਂ ਬਣਾਉਣ ਦੇ ਲਈ ਜੂਝਦੇ ਦਿਖਾਈ ਦਿੰਦੇ ਹਨ। ਉੱਥੇ ਹੀ ਗੇਂਦਬਾਜ਼ਾਂ ਦੇ ਲਈ ਇਹ ਮੈਦਾਨ ਮਦਦਗਾਰ ਸਾਬਿਤ ਹੁੰਦਾ ਹੈ। ਪਰ ਪਿਛਲੇ ਮੈਚ ਵਿੱਚ ਇੱਥੇ ਦਿੱਲੀ ਕੈਪਿਟਲਸ ਨੇ 214 ਦੌੜਾਂ ਬਣਾਈਆਂ ਸਨ, ਜਵਾਬ ਵਿੱਚ ਪੰਜਾਬ ਵੀ 200 ਦੌੜਾਂ ਦੇ ਨੇੜੇ ਪਹੁੰਚ ਗਈ ਸੀ। ਅਜਿਹੇ ਵਿੱਚ ਅੱਜ ਵੀ ਹਾਈ ਸਕੋਰਿੰਗ ਮੁਕਾਬਲਾ ਦੇਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ: CM ਮਾਨ ਦੀ ਲੋਕਾਂ ਨੂੰ ਅਪੀਲ-’31 ਮਈ ਤੱਕ ਛੱਡੋ ਨਾਜਾਇਜ਼ ਕਬਜ਼ੇ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ’
ਦੋਨੋਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਅਥਰਵ ਤਾਯੜੇ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ(ਵਿਕਟਕੀਪਰ), ਸੈਮ ਕਰਨ, ਹਰਪ੍ਰੀਤ ਬਰਾੜ, ਸ਼ਾਹਰੁਖ ਖਾਨ, ਰਾਹੁਲ ਚਾਹਰ, ਕਗਿਸੋ ਰਬਾੜਾ, ਨਾਥਨ ਐਲਿਸ ਤੇ ਅਰਸ਼ਦੀਪ ਸਿੰਘ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਜੋਸ ਬਟਲਰ, ਯਸ਼ਸਵੀਂ ਜਾਇਸਵਾਲ, ਜੋ ਰੂਟ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਆਰ ਅਸ਼ਵਿਨ, ਐਡਮ ਜਾਂਪਾ, ਸੰਦੀਪ ਸ਼ਰਮਾ, ਕੇਐੱਮ ਆਸਿਫ਼ ਤੇ ਯੁਜਵੇਂਦਰ ਚਹਿਲ।
ਵੀਡੀਓ ਲਈ ਕਲਿੱਕ ਕਰੋ -: