ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਨੇ ਕਾਂਸੀ ਦੇ ਤਗਮੇ ਦੇ ਨਾਲ ਆਪਣਾ ਸਫ਼ਰ ਖਤਮ ਕੀਤਾ। ਇਸਦੇ ਨਾਲ ਹੀ ਹਾਕੀ ਟੀਮ ਦੇ ਦਿਗੱਜ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਅੰਤਰਰਾਸ਼ਟਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਇਸ ਵਾਰ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਖਾਸ ਕਰ ਕੇ ਸ਼੍ਰੀਜੇਸ਼ ਚੱਟਾਨ ਦੀ ਤਰ੍ਹਾਂ ਗੋਲ ਪੋਸਟ ‘ਤੇ ਕਲਹੜ੍ਹੇ ਰਹੇ ਤੇ ਵਿਰੋਧੀ ਟੀਮਾਂ ਨੂੰ ਗੋਲ ਕਰਨ ਤੋਂ ਰੋਕਿਆ। ਇਸੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਫੋਨ ਕਰ ਕੇ ਵਧਾਈ ਦਿੱਤੀ। ਉਨ੍ਹਾਂ ਨੇ ਸ਼੍ਰੀਜੇਸ਼ ਨਾਲ ਵੀ ਗੱਲਬਾਤ ਕੀਤੀ। ਪੀਐੱਮ ਮੋਦੀ ਜਦੋਂ ਹਾਕੀ ਖਿਡਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਇਸ ਦੌਰਾਨ ਕਈ ਵਾਰ ਉਨ੍ਹਾਂ ਨੇ ਕੁਝ ਅਜਿਹਾ ਕਿਹਾ ਕਿ ਸਾਰੇ ਖਿਡਾਰੀ ਹੱਸਣ ਲੱਗ ਗਏ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਜਿਵੇਂ ਹੀ ਸਰਪੰਚ ਸਾਬ੍ਹ ਬੋਲਿਆ ਤਾਂ ਸਾਰੇ ਖਿਡਾਰੀ ਹੱਸਣ ਲੱਗੇ। ਇਸਦੇ ਬਾਅਦ ਪੀਐੱਮ ਮੋਦੀ ਨੇ ਹਰਮਨਪ੍ਰੀਤ ਨੂੰ ਕਿਹਾ ਕਿ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ। ਤੁਸੀਂ ਭਾਰਤ ਦਾ ਨਾਮ ਰੌਸ਼ਨ ਕੀਤਾ।ਤੁਹਾਨੂੰ ਯਾਦ ਹੋਵੇਗਾ ਮੈਂ ਟੋਕੀਓ ਵਿੱਚ ਕਿਹਾ ਸੀ ਕਿ ਤੁਸੀਂ ਹਾਰ ਦੀ ਪੂਰੀ ਸੀਰੀਜ਼ ਨੂੰ ਤੋੜਿਆ ਹੈ। ਹੁਣ ਤੁਹਾਡੀ ਅਗਵਾਈ ਵਿੱਚ ਤੇ ਤੁਹਾਡੀ ਪੂਰੀ ਟੀਮ ਦੀਆਂ ਕੋਸ਼ਿਸ਼ਾਂ ਨਾਲ ਇਸ ਵਾਰ ਵੀ ਅਸੀਂ ਤਰੱਕੀ ਕੀਤੀ ਹੈ। ਸਾਨੂ ਪੂਰਾ ਯਕੀਨ ਹੈ ਕਿ ਹੁਣ ਹਾਕੀ ਟੀਮ ਦਾ ਪੁਰਾਣਾ ਸੁਨਿਹਰੀ ਦੌਰ ਤੁਸੀਂ ਵਾਪਸ ਲੈ ਕੇ ਆਓਗੇ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਤੀ ਜ਼ਮਾਨਤ
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਗੋਲਕੀਪਰ ਸ਼੍ਰੀਜੇਸ਼ ਨਾਲ ਗੱਲਬਾਤ ਕਰਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਤੁਸੀਂ ਸੰਨਿਆਸ ਦਾ ਐਲਾਨ ਕੀਤਾ, ਪਰ ਤੁਹਾਨੂੰ ਇੱਕ ਨਵੈ ਟੀਮ ਤਿਆਰ ਕਰਨੀ ਪਵੇਗੀ। ਇਸ ਤੋਂ ਸਾਰੇ ਹੱਸਣ ਲੱਗੇ। ਉਨ੍ਹਾਂ ਕਿਹਾ ਕਿ ਤੁਹਾਡੀ 10 ਖਿਡਾਰੀਆਂ ਦੀ ਬ੍ਰਿਟੇਨ ਨਾਲ ਲੜਾਈ। ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦਾ ਹਾਕੀ ਨੂੰ ਸਮਝਣ ਵਾਲਾ ਹਰ ਬੱਚਾ ਇਸ ਨੂੰ ਹਮੇਸ਼ਾ ਯਾਦ ਰੱਖੇਗਾ। ਇਸ ਨੂੰ ਇੱਕ ਉਦਾਹਰਣ ਵਜੋਂ ਮੰਨਿਆ ਜਾਵੇਗਾ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਦੁਨੀਆ ਵਿੱਚ ਜਦੋਂ ਵੀ ਹਾਕੀ ਦੀ ਚਰਚਾ ਹੋਵੇਗੀ ਤੰ ਇਹ ਕੁਆਰਟਰ ਫਾਈਨਲ ਮੈਚ ਦਾ ਜ਼ਿਕਰ ਜ਼ਰੂਰ ਆਵੇਗਾ। ਮੈਂ ਸੱਚ ਦੱਸਾਂ ਤਾਂ ਵਧੀਆ ਟੀਮ ਸਪਿਰਿਟ ਵੀ ਦਿਖਾਈ ਦਿੱਤੀ। ਇੱਕ ਵਾਰ ਹਰਨ ਤੋਂ ਬਾਅਦ ਥੋੜ੍ਹਾ ਮੌਰਲ ਡਾਊਨ ਹੋ ਜਾਂਦਾ ਹੈ, ਪਰ ਤੁਸੀਂ 24 ਘੰਟਿਆਂ ਵਿੱਚ ਫਿਰ ਤੋਂ ਆਪਣੇ ਆਪ ਨੂੰ ਰੀਇੰਫੋਰਸ ਕਰ ਕੇ ਪੂਰੀ ਤਾਕਤ ਨਾਲ ਨਿਕਲ ਪਏ। ਦੇਖੋ ਤੁਹਾਡੇ ‘ਤੇ ਦੇਸ਼ ਨੂੰ ਬਹੁਤ ਮਾਣ ਹੋ ਰਿਹਾ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ।
ਵੀਡੀਓ ਲਈ ਕਲਿੱਕ ਕਰੋ -: