Pm modi congratulates team india : ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਰੱਚ ਦਿੱਤਾ ਹੈ। ਬ੍ਰਿਸਬੇਨ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਭ ਲਈ ਰਿਸ਼ਭ ਪੰਤ ਨੇ 89 ਦੌੜਾਂ ਬਣਾਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਜਿੱਤ ਉੱਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਸਾਰੇ ਭਾਰਤੀ ਟੀਮ ਦੀ ਸਫਲਤਾ ‘ਤੇ ਖੁਸ਼ ਹਾਂ। ਟੀਮ ਦੀ ਕਮਾਲ ਦੀ ਊਰਜਾ ਅਤੇ ਜਨੂੰਨ ਪੂਰੇ ਮੈਚ ਦੌਰਾਨ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦਾ ਇਰਾਦਾ ਪੱਕਾ ਸੀ। ਉਹ ਸਬਰ ਅਤੇ ਦ੍ਰਿੜਤਾ ਨਾਲ ਭਰਪੂਰ ਸਨ। ਟੀਮ ਨੂੰ ਵਧਾਈ। ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ।
ਦੱਸ ਦੇਈਏ ਕਿ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਦੇ ਬਾਵਜੂਦ, ਭਾਰਤੀ ਕ੍ਰਿਕਟ ਟੀਮ ਨੇ ਅਜਿੰਕਿਆ ਰਹਾਣੇ ਦੀ ਕਪਤਾਨੀ ਵਿੱਚ ਇਹ ਇਤਿਹਾਸ ਰਚਿਆ ਹੈ। ਪੰਤ ਅਤੇ ਸ਼ੁਭਮਨ ਗਿੱਲ ਭਾਰਤ ਦੀ ਇਸ ਇਤਿਹਾਸਕ ਜਿੱਤ ਵਿੱਚ ਨਾਇਕ ਸਾਬਿਤ ਹੋਏ ਹਨ। ਗਿੱਲ ਨੇ ਜਿੱਥੇ 91 ਦੌੜਾਂ ਬਣਾਈਆਂ ਉੱਥੇ ਹੀ ਪੰਤ ਨੇ ਤੇਜ਼ ਦੌੜਾਂ ਬਣਾ ਗਾਬਾ ਮੈਦਾਨ ‘ਤੇ ਭਾਰਤ ਨੂੰ ਪਹਿਲੀ ਜਿੱਤ ਦਿਵਾਈ। ਭਾਰਤ 4 ਟੈਸਟ ਮੈਚਾਂ ਦੀ ਲੜੀ 2-1 ਨਾਲ ਜਿੱਤਣ ਵਿੱਚ ਸਫਲ ਰਿਹਾ ਹੈ।
ਇਹ ਵੀ ਦੇਖੋ : ਦਰਸ਼ਨ ਪਾਲ ਦੇ ਇੱਕ ਲੱਖ 60 ਹਜ਼ਾਰ ਦੇ ਕੋਟ ਦੀ ਕੀ ਹੈ ਅਸਲੀਅਤ ? ਤੁਸੀਂ ਵੀ ਸੁਣੋ ?