PM Modi writes to Raina: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸੁਰੇਸ਼ ਰੈਨਾ ਨੂੰ ਇੱਕ ਪੱਤਰ ਲਿਖਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਖੇਡ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਦੀ ਕਾਮਨਾ ਕੀਤੀ ਹੈ। ਸੁਰੇਸ਼ ਰੈਨਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਸੁਰੇਸ਼ ਰੈਨਾ ਨੇ ਆਪਣੇ ਟਵੀਟ ਵਿੱਚ ਲਿਖਿਆ, “ਜਦੋਂ ਅਸੀਂ ਖੇਡਦੇ ਹਾਂ ਤਾਂ ਅਸੀਂ ਆਪਣਾ ਖੂਨ ਅਤੇ ਪਸੀਨਾ ਕੌਮ ਨੂੰ ਦਿੰਦੇ ਹਾਂ। ਇਸ ਦੇਸ਼ ਦੇ ਲੋਕਾਂ ਅਤੇ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨਮੰਤਰੀ ਦੁਆਰਾ ਪਿਆਰ ਕੀਤੇ ਜਾਣ ਤੋਂ ਵਧੀਆ ਹੋਰ ਕੋਈ ਪ੍ਰਸ਼ੰਸਾ ਨਹੀਂ ਹੋ ਸਕਦੀ।”
ਰੈਨਾ ਨੇ ਅੱਗੇ ਲਿਖਿਆ- ਧੰਨਵਾਦ ਨਰਿੰਦਰ ਮੋਦੀ ਜੀ! ਮੈਂ ਤੁਹਾਡੀ ਸ਼ਲਾਘਾ ਅਤੇ ਸ਼ੁਭਕਾਮਨਾਵਾਂ ਲਈ ਸ਼ੁਕਰਗੁਜ਼ਾਰ ਹਾਂ। ਜੈ ਹਿੰਦ!” ਪ੍ਰਧਾਨ ਮੰਤਰੀ ਨੇ ਲਿਖਿਆ, “ਨਿਸ਼ਚਤ ਰੂਪ ਤੋਂ ਸੰਨਿਆਸ ਲੈਣ ਦਾ ਇਹ ਫੈਸਲਾ ਤੁਹਾਡੀ ਜਿੰਦਗੀ ਦੇ ਸਭ ਤੋਂ ਮੁਸ਼ਕਿਲ ਫੈਸਲਿਆਂ ਵਿੱਚੋਂ ਇੱਕ ਹੈ। ਤੁਸੀਂ ਇਸ ਸਮੇਂ ਜਵਾਨ ਅਤੇ ਊਰਜਾਵਾਨ ਹੋ, ਮੈਂ ਤੁਹਾਡੇ ਲਈ ‘ਰਿਟਾਇਰਮੈਂਟ’ ਸ਼ਬਦ ਨਹੀਂ ਵਰਤਣਾ ਚਾਹੁੰਦਾ। 33 ਸਾਲਾ ਸੁਰੇਸ਼ ਰੈਨਾ ਆਈਪੀਐਲ ਵਿੱਚ ਖੇਡਣਾ ਜਾਰੀ ਰੱਖੇਗਾ। ਇਸ ਵਾਰ ਆਈਪੀਐਲ ਯੂਏਈ ਵਿੱਚ 19 ਸਤੰਬਰ ਤੋਂ ਖੇਡਿਆ ਜਾਵੇਗਾ। ਰੈਨਾ ਨੇ 226 ਵਨਡੇ ਅਤੇ 18 ਟੈਸਟ ਮੈਚਾਂ ਵਿੱਚ ਟੀਮ ਇੰਡੀਆ ਦੀ ਪ੍ਰਤੀਨਿਧਤਾ ਕੀਤੀ ਹੈ।