preity zinta says: IPL 2020 DC Vs KXIP: ਆਈਪੀਐਲ (IPL-13) ਦਾ ਦੂਜਾ ਮੈਚ ਕੱਲ੍ਹ ਦਿੱਲੀ ਕੈਪੀਟਲ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਖੇਡਿਆ ਗਿਆ ਸੀ। ਮੈਚ ਸੁਪਰ ਓਵਰ ਵਿੱਚ ਪਹੁੰਚ ਗਿਆ ਅਤੇ ਦਿੱਲੀ ਨੇ ਆਸਾਨੀ ਨਾਲ ਮੈਚ ਨੂੰ ਜਿੱਤ ਲਿਆ। ਆਈਪੀਐਲ ਦੇ ਦੂਜੇ ਮੈਚ ਵਿੱਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ, ਜਿਸ ‘ਤੇ ਪ੍ਰਸ਼ੰਸਕ ਬਹੁਤ ਨਾਰਾਜ਼ ਹਨ। ਅੰਪਾਇਰ ਨੇ ਕਿੰਗਜ਼ ਇਲੈਵਨ ਪੰਜਾਬ ਦੀ ਇੱਕ ਦੌੜ ਨੂੰ ਇੱਕ ਸ਼ੋਟ ਰਨ ਦੇਕੇ ਕੱਟ ਦਿੱਤਾ, ਪਰ ਜਦੋਂ ਰੀਪਲੇਅ ਦੇਖਿਆ ਗਿਆ ਤਾਂ ਬੈਟ ਕ੍ਰੀਜ਼ ਦੇ ਅੰਦਰ ਸੀ। ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰੀਤੀ ਜ਼ਿੰਟਾ ਇਸ ਗਲਤ ਫੈਸਲੇ ਕਾਰਨ ਗੁੱਸੇ ਹੋ ਗਈ ਹੈ। ਪ੍ਰੀਤੀ ਨੇ ਬੀਸੀਸੀਆਈ ਤੋਂ ਨਵੇਂ ਨਿਯਮਾਂ ਦੀ ਮੰਗ ਕੀਤੀ ਹੈ। ਪ੍ਰੀਤੀ ਜ਼ਿੰਟਾ ਨੇ ਵਰਿੰਦਰ ਸਹਿਵਾਗ ਦੇ ਟਵੀਟ ‘ਤੇ ਲਿਖਿਆ, “ਮਹਾਂਮਾਰੀ ਦੌਰਾਨ ਮੈ ਉਤਸ਼ਾਹ ਨਾਲ ਯਾਤਰਾ ਕੀਤੀ, 6 ਦਿਨਾਂ ਦੀ ਕੁਆਰੰਟੀਨ ਅਤੇ 5 ਕੋਵਿਡ ਟੈਸਟ ਮੈਂ ਮੁਸਕਰਾਹਟ ਦੇ ਨਾਲ ਪਾਰ ਕੀਤੇ। ਪਰ ਉਸ ਇੱਕ ਸ਼ੋਟ ਦੌੜ ਨੇ ਮੈਨੂੰ ਹਿਲਾ ਦਿੱਤਾ। ਜੇ ਤਕਨਾਲੋਜੀ ਦੀ ਵਰਤੋਂ ਸਹੀ ਤਰ੍ਹਾਂ ਨਹੀਂ ਕੀਤੀ ਜਾ ਸਕਦੀ, ਇਸਦਾ ਕੀ ਅਰਥ ਹੈ? ਹੁਣ ਸਮਾਂ ਆ ਗਿਆ ਹੈ ਕਿ ਬੀਸੀਸੀਆਈ ਨਵੇਂ ਨਿਯਮ ਬਣਾਏ। ਇਹ ਹਰ ਸਾਲ ਨਹੀਂ ਹੋ ਸਕਦਾ।”
ਫਿਰ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, “ਮੈਂ ਖੇਡ ਦੀ ਭਾਵਨਾ ਵਿੱਚ ਹਾਰ ਜਾਂ ਜਿੱਤ ਨੂੰ ਸਵੀਕਾਰ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ। ਪਰ ਨੀਤੀਗਤ ਤਬਦੀਲੀਆਂ ਦੀ ਮੰਗ ਕਰਨਾ ਵੀ ਮਹੱਤਵਪੂਰਨ ਹੈ ਜੋ ਭਵਿੱਖ ਵਿੱਚ ਹਰੇਕ ਲਈ ਸਹੀ ਰਹੇਗਾ। ਜੋ ਹੋਇਆ ਸੋ ਹੋਇਆ। ਹੁਣ ਅੱਗੇ ਵੱਧਣ ਦੀ ਵਾਰੀ ਹੈ। ਇਸ ਲਈ ਮੈਂ ਅੱਗੇ ਦੇਖ ਰਹੀ ਹਾਂ, ਹਮੇਸ਼ਾਂ ਸਕਾਰਾਤਮਕ ਹਾਂ।” ਕਸੀਗੋ ਰਬਾਦਾ 19 ਵਾਂ ਓਵਰ ਕਰਨ ਆਇਆ ਸੀ। ਉਸ ਸਮੇਂ ਪੰਜਾਬ ਨੂੰ 12 ਗੇਂਦਾਂ ‘ਤੇ 25 ਦੌੜਾਂ ਦੀ ਜ਼ਰੂਰਤ ਸੀ। ਮਯੰਕ ਅਗਰਵਾਲ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ। ਮਯੰਕ ਅਗਰਵਾਲ ਨੇ ਪਹਿਲੀ ਗੇਂਦ ‘ਤੇ ਡਿਫੈਂਡ ਕੀਤਾ ਅਤੇ ਦੂਜੀ ਗੇਂਦ ‘ਤੇ ਇੱਕ ਚੌਕਾ ਲਗਾਇਆ।
ਫਿਰ ਉਸਨੇ ਤੀਜੀ ਗੇਂਦ ‘ਤੇ ਸ਼ਾਟ ਮਾਰਿਆ ਅਤੇ ਦੋ ਦੌੜਾਂ ਲਈ ਦੌੜਿਆ। ਪਰ ਅੰਪਾਇਰ ਨੇ ਛੋਟਾ ਰਨ ਦੱਸਦੇ ਹੋਏ ਇੱਕ ਦੌੜ ਦਿੱਤੀ। ਪੰਜਾਬ ਨੂੰ ਆਖਰੀ ਤਿੰਨ ਗੇਂਦਾਂ ‘ਤੇ 1 ਰਨ ਬਣਾਉਣਾ ਪਿਆ। ਸਟੋਨੀਸ ਨੇ ਆਖਰੀ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ ਅਤੇ ਮੈਚ ਨੂੰ ਸੁਪਰ ਓਵਰ ‘ਤੇ ਪਹੁੰਚਾਇਆ। ਮਾਰਕਸ ਸਟੋਨੀਸ ਨੇ ਪਹਿਲੀ ਪਾਰੀ ਖੇਡੀ ਅਤੇ ਬਾਅਦ ‘ਚ ਆਖਰੀ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ ਅਤੇ 13 ਵੇਂ ਇੰਡੀਅਨ ਪ੍ਰੀਮੀਅਰ ਲੀਗ ‘ਚ ਦਿੱਲੀ ਨੇ ਆਪਣਾ ਖਾਤਾ ਖੋਲ੍ਹਣ ਲਈ ਐਤਵਾਰ ਨੂੰ ਇੱਥੇ ਇੱਕ ਸੁਪਰ ਓਵਰ ‘ਚ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ।