ਪਾਕਿਸਤਾਨ ਕ੍ਰਿਕਟ ਬੋਰਡ ਆਖਰਕਾਰ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਨ ਅਤੇ ਪੀਐਸਐਲ ਸੀਜ਼ਨ 6 ਦੇ ਦੂਜੇ ਭਾਗ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਵਿੱਚ ਸਫਲ ਹੋ ਗਿਆ ਹੈ। ਪੀਸੀਬੀ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਸੁਪਰ ਲੀਗ ਸੀਜ਼ਨ 6 ਦਾ ਦੂਜਾ ਹਿੱਸਾ 9 ਜੂਨ ਤੋਂ ਸ਼ੁਰੂ ਹੋਵੇਗਾ। ਮਾਰਚ ਦੇ ਪਹਿਲੇ ਹਫਤੇ, ਬਾਇਓ ਬੱਬਲ ਵਿੱਚ ਕੋਰੋਨਾ ਦੇ ਕੇਸ ਆਉਣ ਕਾਰਨ ਪੀਐਸਐਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਪੀਸੀਬੀ ਨੇ ਵੀਰਵਾਰ ਨੂੰ ਪਾਕਿਸਤਾਨ ਸੁਪਰ ਲੀਗ ਦੇ ਛੇਵੇਂ ਸੀਜ਼ਨ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਪੀਸੀਬੀ ਨੇ ਸੀਜ਼ਨ 6 ਦੇ ਬਾਕੀ 20 ਮੈਚਾਂ ਦਾ ਸ਼ਡਿਊਲ ਵੀ ਜਾਰੀ ਕੀਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਚੌਥੇ ਸਥਾਨ ‘ਤੇ ਚੱਲ ਰਹੀ ਲਾਹੌਰ ਕਲੰਦਰ ਟੂਰਨਾਮੈਂਟ ਦੇ 15 ਵੇਂ ਮੈਚ ਵਿੱਚ ਤੀਸਰੇ ਸਥਾਨ ‘ਤੇ ਮੌਜੂਦ ਇਸਲਾਮਾਬਾਦ ਯੂਨਾਈਟਿਡ ਨਾਲ ਭਿੜੇਗੀ। ਫਾਈਨਲ ਮੈਚ 24 ਜੂਨ ਨੂੰ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਆਪਣੇ ਹੰਝੂਆਂ ਨਾਲ ਕਿਸਾਨ ਅੰਦੋਲਨ ‘ਚ ਜਾਨ ਪਾਉਣ ਵਾਲੇ ਰਾਕੇਸ਼ ਟਿਕੈਤ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖਾਸ ਗੱਲਾਂ
ਪਾਕਿਸਤਾਨ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਟੂਰਨਾਮੈਂਟ ਖ਼ਤਮ ਕਰਨ ਲਈ ਛੇ ਡਬਲ ਹੈਡਰ ਮੈਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਡਬਲ-ਹੈਡਰ ਸ਼ੁਰੂਆਤੀ ਗੇੜ ਵਿੱਚ ਖੇਡੇ ਜਾਣਗੇ, ਜਦਕਿ ਛੇਵਾਂ ਕੁਆਲੀਫਾਇਰ ਅਤੇ ਪਹਿਲੇ ਐਲੀਮੀਨੇਟਰ ਵਿਚਾਲੇ 21 ਜੂਨ ਨੂੰ ਖੇਡਿਆ ਜਾਵੇਗਾ।
ਇਹ ਵੀ ਦੇਖੋ : 6 June ਤੋਂ ਪਹਿਲਾ Amritsar ‘ਚ ਸਖਤੀ, ਭਾਰੀ Police Force ਤਾਇਨਾਤ, ਸ਼ਹਿਰ ਦੀਆਂ ਗਲੀਆਂ ਚ ਘੁੰਮ-ਘੁੰਮ ਲਿਆ ਜਾਇਜ਼ਾ