ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੂੰ ਇੰਡੋਨੇਸ਼ੀਆ ਓਪਨ BWF ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲ ਵਰਗ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੂੰ ਚੀਨੀ ਤਾਈਪੇ ਦੀ ਸੂ ਵੇਨ-ਚੀ ਤੋਂ 15-21, 21-15, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵੇਨ-ਚੀ ਦੇ ਖਿਲਾਫ ਇਹ ਉਸਦੀ ਪਹਿਲੀ ਹਾਰ ਹੈ।
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਤਾਈਵਾਨੀ ਖਿਡਾਰਨ ਨੂੰ ਹਰਾਉਣ ਵਿਚ ਇਕ ਘੰਟਾ 10 ਮਿੰਟ ਲੱਗ ਗਏ। ਮਹਿਲਾ ਡਬਲਜ਼ ਵਰਗ ਦੇ ਆਖਰੀ 32 ਗੇੜ ਵਿੱਚ ਰਿਤੁਪਰਨਾ ਪਾਂਡਾ ਅਤੇ ਸਵੇਟਪਰਨਾ ਪਾਂਡਾ ਦੀ ਭਾਰਤੀ ਜੋੜੀ ਕਿਮ ਸੋ ਯੋਂਗ ਅਤੇ ਕੋਂਗ ਹੀ ਯੋਂਗ ਦੀ ਛੇਵਾਂ ਦਰਜਾ ਪ੍ਰਾਪਤ ਕੋਰੀਆਈ ਜੋੜੀ ਤੋਂ 12-21, 9-21 ਨਾਲ ਹਾਰ ਗਈ।
ਇਹ ਵੀ ਪੜ੍ਹੋ : ਆਧਾਰ ਕਾਰਡ ‘ਚ ਨਾਮ, ਪਤਾ ਤੇ ਜਨਮ ਮਿਤੀ ਨੂੰ ਮੁਫਤ ‘ਚ ਬਦਲਣ ਦਾ ਆਖਰੀ ਮੌਕਾ, ਇੰਝ ਕਰੋ ਅਪਡੇਟ
ਪੈਰਿਸ ਓਲੰਪਿਕ ਅਗਲੇ ਮਹੀਨੇ ਹੋਣੇ ਹਨ। ਇਸ ਤੋਂ ਪਹਿਲਾਂ ਸਿੰਧੂ ਦੀ ਹਾਰ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਸਿੰਧੂ ਨੂੰ ਸਿੰਗਾਪੁਰ ਓਪਨ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਕੈਰੋਲੀਨਾ ਮਰੀਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਮਲੇਸ਼ੀਆ ਮਾਸਟਰਸ ਵਿੱਚ ਸਿੰਧੂ ਦੀ ਫਾਰਮ ਸ਼ਾਨਦਾਰ ਰਹੀ ਸੀ। ਉਹ ਫਾਈਨਲ ‘ਚ ਪਹੁੰਚ ਗਈ ਸੀ। ਹਾਲਾਂਕਿ ਸਿੰਧੂ ਨੂੰ ਮਲੇਸ਼ੀਆ ਮਾਸਟਰਸ ਦੇ ਫਾਈਨਲ ‘ਚ ਚੀਨ ਦੀ ਵਾਂਗ ਜ਼ੀ ਯੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਬੈਡਮਿੰਟਨ ਖਿਡਾਰਨ ਨੂੰ ਮਹਿਲਾ ਸਿੰਗਲਜ਼ ਖ਼ਿਤਾਬੀ ਮੁਕਾਬਲੇ ਵਿੱਚ ਆਪਣੀ ਚੀਨੀ ਵਿਰੋਧੀ ਖਿਡਾਰਨ ਤੋਂ 21-16, 5-21 ਅਤੇ 16-21 ਨਾਲ ਹਾਰ ਝੱਲਣੀ ਪਈ।
ਵੀਡੀਓ ਲਈ ਕਲਿੱਕ ਕਰੋ -: