ਦੱਖਣੀ ਅਫਰੀਕਾ ਦੇ ਸਟਾਰ ਵਿਕਟਕੀਪਰ ਕਵਿੰਟਨ ਡੀ ਕਾਕ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮੌਜੂਦਾ ਵਿਸ਼ਵ ਕੱਪ ਸ਼ੁਰੂ ਹੋਣ ਪਹਿਲਾਂ ਹੀ ਉਨ੍ਹਾਂ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਹ ਦੱਖਣੀ ਅਫਰੀਕਾ ਦੇ ਲਈ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਵੀਰਵਾਰ ਰਾਤ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦਾ 2023 ਵਿਸ਼ਵ ਕੱਪ ਦਾ ਸੈਮੀਫਾਈਨਲ ਸੀ। ਇਸ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਦੇ ਨਾਲ ਵਨਡੇ ਕ੍ਰਿਕਟ ਵਿੱਚ ਆਖਰੀ ਮੈਚ ਦੇ ਨਾਲ ਦੁਖਦ ਵਿਦਾਈ ਹੋਈ। ਦੱਸ ਦੇਈਏ ਕਿ ਡੀ ਕਾਕ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।
ਕਵਿੰਟਨ ਡੀ ਕਾਕ ਨੇ ਆਪਣੇ ਸੰਨਿਆਸ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਇੱਕ ਵੱਡਾ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ ਖੇਡੇ ਗਏ 10 ਮੈਚਾਂ ਵਿੱਚ 3 ਸੈਂਕੜਿਆਂ ਦੀ ਮਦਦ ਨਾਲ 594 ਦੌੜਾਂ ਬਣਾਈਆਂ। ਉਹ ਦੱਖਣੀ ਅਫਰੀਕਾ ਦੇ ਲਈ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਵਿਕਟ ਕੀਪਿੰਗ ਵਿੱਚ ਵੀ ਕਮਾਲ ਦਿਖਾਇਆ ਤੇ ਕੁੱਲ 20 ਸ਼ਿਕਾਰ ਕੀਤੇ। ਡੀ ਕਾਕ ਵਨਡੇ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਦੇ ਨਾਲ ਦੁਨੀਆ ਦੇ ਪਹਿਲੇ ਵਿਕਟਕੀਪਰ ਬਣੇ। ਵਿਸ਼ਵ ਕੱਪ ਵਿੱਚ ਬਤੌਰ ਵਿਕਟਕੀਪਰ ਸਭ ਤੋਂ ਜ਼ਿਆਦਾ ਡਿਸਮਿਸਲ ਕਰਨ ਦਾ ਰਿਕਰਡ ਐਡਮ ਗਿਲਕ੍ਰਿਸਟ ਦੇ ਨਾਮ ਹੈ ਜਿਨ੍ਹਾਂ ਨੇ 2003 ਵਿੱਚ ਕੁੱਲ 21 ਸ਼ਿਕਾਰ ਕੀਤੇ ਸਨ।
ਇਹ ਵੀ ਪੜ੍ਹੋ: ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ
ਦੱਸ ਦੇਈਏ ਕਿ ਡੀ ਕਾਕ ਨੇ ਆਪਣੇ ਕਰੀਅਰ ਵਿੱਚ ਦੱਖਣੀ ਅਫਰੀਕਾ ਦੇ ਲਈ 155 ਵਨਡੇ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 6770 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 21 ਸੈਂਕੜੇ ਤੇ 30 ਅਰਧ ਸੈਂਕੜੇ ਨਿਕਲੇ ਹਨ। ਦੱਸ ਦੇਈਏ ਕਿ ਕਵਿੰਟਨ ਡੀ ਕਾਕ ਨੇ ਇਸ ਤੋਂ ਪਹਿਲਾਂ ਸਾਲ 2021 ਵਿੱਚ ਟੈਸਟ ਫਾਰਮੈਟ ਤੋਂ ਸੰਨਿਆਸ ਲਿਆ ਸੀ। ਡੀ ਕਾਕ ਨੇ ਦੱਖਣੀ ਅਫਰੀਕਾ ਦੇ ਲਈ ਕੁੱਲ 54 ਟੈਸਟ ਖੇਡੇ। ਇਸ ਦੌਰਾਨ ਉਨ੍ਹਾਂ ਨੇ 38.82 ਦੀ ਔਸਤ ਨਾਲ 3300 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ਵਿੱਚ ਡੀ ਕਾਕ ਦੇ ਬੱਲੇ ਤੋਂ ਕੁੱਲ 6 ਸੈਂਕੜੇ ਤੇ 22 ਅਰਧ ਸੈਂਕੜੇ ਨਿਕਲੇ।
ਵੀਡੀਓ ਲਈ ਕਲਿੱਕ ਕਰੋ : –