ਜਸਪ੍ਰੀਤ ਬੁਮਰਾਹ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਾਹੁਲ ਤਿਵਾਤੀਆ ਪਿਤਾ ਬਣ ਗਏ ਹਨ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਰਾਹੁਲ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ ਅਤੇ ਉਹ ਦੋ ਤੋਂ ਤਿੰਨ ਹੋ ਗਏ ਹਨ।
ਦਰਅਸਲ, ਰਾਹੁਲ ਤਿਵਾਤੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਅੱਜ ਅਸੀਂ ਦੋ ਤੋਂ ਤਿੰਨ ਹੋ ਗਏ ਹਾਂ। ਉਹ ਆ ਗਈ ਹੈ। ਉਹ ਅੱਜ ਇੱਥੇ ਮੌਜੂਦ ਹੈ। ਖੂਬਸੂਰਤ ਅਤੇ ਸਵੀਟ।” ਦੱਸ ਦੇਈਏ ਕਿ ਰਾਹੁਲ ਤੇਵਤੀਆ ਅਤੇ ਉਨ੍ਹਾਂ ਦੀ ਪਤਨੀ ਰਿਧੀ ਪੰਨੂ ਸਾਲ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਪਿਤਾ ਬਣ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ: SPG ਦੇ ਡਾਇਰੈਕਟਰ ਏ.ਕੇ. ਸਿਨਹਾ ਦਾ ਹੋਇਆ ਦਿਹਾਂਤ, PM ਮੋਦੀ ਦੇ ਸੁਰੱਖਿਆ ਵਿੰਗ ਦੇ ਸਨ ਇੰਚਾਰਜ
ਦੱਸ ਦੇਈਏ ਕਿ ਰਾਹੁਲ ਤਿਵਾਤੀਆ ਨੂੰ ਆਈਪੀਐਲ ਵਿੱਚ ਸਭ ਤੋਂ ਵਧੀਆ ਮੈਚ ਫਿਨਿਸ਼ਰ ਮੰਨਿਆ ਜਾਂਦਾ ਹੈ। ਰਾਹੁਲ ਨੇ ਇੱਕ ਓਵਰ ਵਿੱਚ ਪੰਜ ਛੱਕੇ ਮਾਰਨ ਦਾ ਕਾਰਨਾਮਾ ਵੀ ਹਾਸਲ ਕੀਤਾ ਹੈ। ਰਾਹੁਲ ਤਿਵਾਤੀਆ ਨੇ ਸਾਲ 2014 ਵਿੱਚ ਆਈਪੀਐਲ ਵਿੱਚ ਡੈਬਿਊ ਕੀਤਾ ਸੀ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹੁਣ ਤੱਕ ਕੁੱਲ 81 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਰਾਹੁਲ ਦੇ ਬੱਲੇ ਤੋਂ 132 ਦੀ ਸਟ੍ਰਾਈਕ ਰੇਟ ਨਾਲ 825 ਦੌੜਾਂ ਬਣੀਆਂ ਹਨ। ਰਾਹੁਲ ਨੇ ਟੂਰਨਾਮੈਂਟ ਵਿੱਚ 42 ਛੱਕੇ ਅਤੇ 60 ਚੌਕੇ ਲਗਾਏ ਹਨ।
ਵੀਡੀਓ ਲਈ ਕਲਿੱਕ ਕਰੋ -: