ਭਾਰਤੀ ਕ੍ਰਿਕਟ ਟੀਮ ਪੰਜ ਮੈਚਾਂ ਦੀ ਟੈਸਟ ਲੜੀ ਲਈ ਇੰਗਲੈਂਡ ਵਿੱਚ ਹੈ। ਸੀਰੀਜ਼ ਦੇ ਤਿੰਨ ਮੈਚ ਖੇਡੇ ਜਾ ਚੁੱਕੇ ਹਨ। ਚੌਥਾ ਟੈਸਟ ਲੰਡਨ ਦੇ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਅੱਜ ਟੈਸਟ ਮੈਚ ਦਾ ਪੰਜਵਾਂ ਦਿਨ ਹੈ।
ਇਸ ਦੌਰਾਨ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਕੋਰੋਨਾ ਪੌਜੇਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਸ਼ਾਸਤਰੀ ਤੋਂ ਇਲਾਵਾ ਗੇਂਦਬਾਜ਼ੀ ਕੋਚ ਭਰਤ ਅਰੁਣ ਅਤੇ ਸਹਾਇਕ ਸਟਾਫ ਦੇ ਦੋ ਹੋਰ ਮੈਂਬਰਾਂ ਨੂੰ ਵੀ ਏਕਾਂਤਵਾਸ ਰੱਖਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ, “ਬੀਸੀਸੀਆਈ ਦੀ ਮੈਡੀਕਲ ਟੀਮ ਨੇ ਰਵੀ ਸ਼ਾਸਤਰੀ, ਭਰਤ ਅਰੁਣ, ਆਰ. ਸ੍ਰੀਧਰ ਅਤੇ ਨਿਤਿਨ ਪਟੇਲ ਨੂੰ ਏਕਾਂਤਵਾਸ ਕਰ ਦਿੱਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਬੀਤੀ ਸ਼ਾਮ ਸ਼ਾਸਤਰੀ ਦਾ ਫਲੋ ਟੈਸਟ ਸਕਾਰਾਤਮਕ ਆਇਆ ਸੀ। ਇਨ੍ਹਾਂ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਹੈ ਅਤੇ ਇਹ ਲੋਕ ਟੀਮ ਹੋਟਲ ਵਿੱਚ ਰਹਿਣਗੇ ਅਤੇ ਮੈਡੀਕਲ ਟੀਮ ਦੀ ਪੁਸ਼ਟੀ ਤੋਂ ਬਿਨਾਂ ਟੀਮ ਦੇ ਨਾਲ ਯਾਤਰਾ ਨਹੀਂ ਕਰਨਗੇ।”
ਇਹ ਵੀ ਪੜ੍ਹੋ : ਕੀ ਤੁਸੀ ਜਾਣਦੇ ਹੋ ਕਿਸਾਨ ਮਹਾਂਪੰਚਾਇਤ ਦਾ ਦਿਲਚਸਪ ਇਤਿਹਾਸ ? BJP ਲਈ ਵੀ ਖਤਰੇ ਦੀ ਘੰਟੀ !
ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ, ‘ਬਾਕੀ ਟੀਮ ਦਾ ਫਲੋ ਟੈਸਟ ਵੀ ਕੀਤਾ ਗਿਆ ਸੀ। ਟੀਮ ਦੇ ਮੈਂਬਰਾਂ ਲਈ ਦੋ ਫਲੋ ਟੈਸਟ ਕੀਤੇ ਗਏ ਸਨ – ਇੱਕ ਬੀਤੀ ਰਾਤ ਅਤੇ ਇੱਕ ਸਵੇਰੇ। ਜਿਨ੍ਹਾਂ ਮੈਂਬਰਾਂ ਦਾ ਟੈਸਟ ਨੈਗੇਟਿਵ ਆਇਆ ਹੈ, ਉਨ੍ਹਾਂ ਨੂੰ ਓਵਲ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਦੇਖੋ : Big Breaking : ਮਹਾ ਪੰਚਾਇਤ ਵਿੱਚ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ