ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਸ ਬੈਂਗਲੌਰ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਦਾ ਟਾਸ ਸ਼ਾਮ 7 ਵਜੇ ਤੋਂ ਹੋਵੇਗਾ। ਬੈਂਗਲੁਰੂ ਨੂੰ ਕੋਲਕਾਤਾ ਦੇ ਖਿਲਾਫ਼ ਘਰੇਲੂ ਮੈਦਾਨ ‘ਤੇ ਪਿਛਲੇ ਅੱਠ ਸਾਲਾ ਤੋਂ ਜਿੱਤ ਨਹੀਂ ਮਿਲੀ ਹੈ। ਬੈਂਗਲੌਰ ਨੂੰ ਆਖਰੀ ਵਾਰ 2015 ਵਿੱਚ ਜਿੱਤ ਮਿਲੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੰਜ ਮੁਕਾਬਲੇ ਖੇਡੇ ਗਏ ਅਤੇ ਸਾਰਿਆਂ ਵਿੱਚ ਕੋਲਕਾਤਾ ਨੂੰ ਹੀ ਜਿੱਤ ਮਿਲੀ। ਬੈਂਗਲੌਰ ਦਾ ਇਹ ਤੀਜਾ ਤੇ ਕੋਲਕਾਤਾ ਦਾ ਦੂਜਾ ਮੈਚ ਹੋਵੇਗਾ। ਬੈਂਗਲੌਰ ਨੂੰ ਇੱਕ ਵਿੱਚ ਜਿੱਤ ਤੇ ਇੱਕ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਕੋਲਕਾਤਾ ਨੇ ਜਿੱਤ ਨਾਲ ਆਗਾਜ਼ ਕੀਤਾ।
ਇੱਥੇ ਜੇਕਰ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੌਰ ‘ਤੇ ਕੋਲਕਾਤਾ ਹਾਵੀ ਨਜ਼ਰ ਆ ਰਹੀ ਹੈ। RCB ਤੇ KKR ਦੇ ਵਿਚਾਲੇ IPL ਇਤਿਹਾਸ ਵਿੱਚ ਹੁਣ ਤੱਕ 32 ਮੁਕਾਬਲੇ ਖੇਡੇ ਗਏ ਹਨ। ਇਸ ਵਿੱਚ RCB ਨੂੰ 14 ਤੇ ਕੋਲਕਾਤਾ ਨੂੰ 18 ਮੈਚਾਂ ਵਿੱਚ ਜਿੱਤ ਮਿਲੀ ਹੈ। ਬੈਂਗਲੌਰ ਦੇ ਹੋਮ ਗ੍ਰਾਊਂਡ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੋਨੋਂ ਟੀਮਾਂ ਵਿਚਾਲੇ ਹੁਣ ਤੱਕ 11 ਮੈਚ ਖੇਡੇ ਗਏ ਹਨ। 6 ਵਿੱਚ ਬੈਂਗਲੌਰ ਤੇ 7 ਵਿੱਚ ਕੋਲਕਾਤਾ ਨੂੰ ਜਿੱਤ ਮਿਲੀ।
ਇਹ ਵੀ ਪੜ੍ਹੋ: ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ, 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ
ਜੇ ਇੱਥੇ ਬੈਂਗਲੌਰ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿਚ ਬੈਟਿੰਗ-ਫ੍ਰੈਂਡਲੀ ਹੈ। ਇੱਥੇ ਬੱਲੇਬਾਜ ਖੂਬ ਦੁਇਦਾਂ ਬਣਾਉਂਦੇ ਹਨ। ਉੱਥੇ ਸਪਿਨਰਾਂ ਨੂੰ ਇਸ ਪਿਚ ‘ਤੇ ਥੋੜ੍ਹੀ ਮਦਦ ਮਿਲਦੀ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ IPL ਦੇ 89 ਮੈਚ ਖੇਡੇ ਗਏ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 37 ਤੇ ਚੇਜ ਕਰਨ ਵਾਲੀ ਟੀਮ ਨੇ 48 ਮੈਚ ਜਿੱਤੇ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਚੇਜ ਕਰਨਾ ਹੀ ਪਸੰਦ ਕਰੇਗੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ(ਵਿਕਟਕੀਪਰ), ਅਨੁਜ ਰਾਵਤ, ਅਲਜਾਰੀ ਜੋਸੇਫ, ਮਯੰਕ ਡਾਗਰ, ਯਸ਼ ਦਿਆਲ ਤੇ ਮੁਹੰਮਦ ਸਿਰਾਜ।
ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ(ਕਪਤਾਨ), ਵੈਂਕਟੇਸ਼ ਅਈਅਰ, ਫਿਲ ਸਾਲਟ, ਰਿੰਕੂ ਸਿੰਘ, ਨੀਤੀਸ਼ ਰਾਣਾ, ਸੁਨੀਲ ਨਰੇਨ, ਆਂਦਰੇ ਰਸੇਲ, ਰਮਨਦੀਪ ਸਿੰਘ। ਮਿਚੇਲ ਸਟਾਰਕ, ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ।
ਵੀਡੀਓ ਲਈ ਕਲਿੱਕ ਕਰੋ -: