IPL 2024 ਵਿੱਚ ਅੱਜ ਐਲੀਮੀਨੇਟਰ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਸ ਬੈਂਗਲੌਰ ਦੇ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਇਸ ਮੁਕਾਬਲੇ ਵਿਛਜਿੱਤਨ ਵਾਲੀ ਟੀਮ ਕੁਆਲੀਫਾਇਰ-2 ਦੇ ਲਈ ਕੁਆਲੀਫਾਈ ਕਰੇਗੀ। ਉੱਥੇ ਹੀ ਹਾਰਨ ਵਾਲੀ ਟੀਮ ਲੀਗ ਵਿੱਚੋਂ ਬਾਹਰ ਹੋ ਜਾਵੇਗੀ। ਰਾਜਸਥਾਨ ਤੇ ਬੈਂਗਲੌਰ ਦੇ ਵਿਚਾਲੇ 2015 ਸੀਜ਼ਨ ਦਾ ਐਲੀਮੀਨੇਟਰ ਮੁਕਾਬਲਾ ਖੇਡਿਆ ਗਿਆ ਸੀ, ਜਿਸ ਵਿੱਚ ਬੈਂਗਲੌਰ ਨੂੰ 71 ਦੌੜਾਂ ਨਾਲ ਜਿੱਤ ਮਿਲੀ ਸੀ।
ਰਾਜਸਥਾਨ ਨੇ IPL ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਟੀਮ ਹੁਣ ਤੱਕ ਦੂਜੇ ਖਿਤਾਬ ਦੇ ਇੰਤਜ਼ਾਰ ਵਿੱਚ ਹੈ। ਉੱਥੇ ਹੀ ਇੱਕ ਵਾਰ 2022 ਵਿੱਚ ਰਨਰਅੱਪ ਵੀ ਰਹੀ। ਟੀਮ ਛੇਵੀਂ ਵਾਰ ਪਲੇਆਫ ਰਾਊਂਡ ਵਿੱਚ ਪਹੁੰਚੀ ਹੈ। ਰਾਜਸਥਾਨ ਦੀ ਟੀਮ ਚੌਥੀ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ ਰਾਜਸਥਾਨ ਨੂੰ 3 ਮੈਚਾਂ ਵਿੱਚ 1 ਵਿੱਚ ਜਿੱਤ ਤੇ 2 ਵਿੱਚ ਹਾਰ ਮਿਲੀ ਹੈ। ਬੈਂਗਲੌਰ ਨੇ ਹੁਣ ਤੱਕ ਤਿੰਨ ਵਾਰ IPL ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਪਰ ਇੱਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੀ ਹੈ। ਉੱਥੇ ਹੀ ਬੈਂਗਲੌਰ ਦੀ ਟੀਮ 5ਵੀਂ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ RCB ਨੇ 4 ਵਿੱਚੋਂ 2 ਮੈਚ ਜਿੱਤੇ ਤੇ 2 ਮੈਚ ਹਾਰੇ। ਇਸ ਤੋਂ ਇਲਾਵਾ RCB 2 ਸੈਮੀਫਾਈਨਲ ਖੇਡੀ, ਜਿਸ ਵਿੱਚੋਂ ਟੀਮ 1 ਮੈਚ ਜਿੱਤੀ ਤੇ 1 ਹਾਰੀ।
ਇੱਥੇ ਜੇਕਰ ਦੋਹਾਂ ਟੀਮਾਂ ਦੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੌਰ ਦਾ ਪਲੜਾ ਭਾਰੀ ਹੈ। ਹੁਣ ਤੱਕ ਦੋਹਾਂ ਟੀਮਾਂ ਵਿਚਾਲੇ ਕੁੱਲ 31 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ 15 ਮੁਕਾਬਲੇ RCB ਤੇ 13 ਮੈਚ RR ਨੇ ਜਿੱਤੇ, ਜਦਕਿ 3 ਮੈਚ ਬੇਨਤੀਜਾ ਰਹੇ। ਦੋਹਾਂ ਟੀਮਾਂ ਵਿਚਾਲੇ ਇਸ ਸੀਜ਼ਨ ਵਿੱਚ ਇੱਕ ਹੀ ਮੁਕਾਬਲਾ ਖੇਡਿਆ ਗਿਆ ਹੈ। ਜਿਸ ਵਿੱਚ ਰਾਜਸਥਾਨ ਨੂੰ 6 ਵਿਕਟਾਂ ਨਾਲ ਜਿੱਤ ਮਿਲੀ। ਦੋਹਾਂ ਟੀਮਾਂ ਵਿਚਾਲੇ 2022 ਸੀਜ਼ਨ ਦਾ ਕੁਆਲੀਫਾਇਰ-2 ਖੇਡਿਆ ਗਿਆ ਸੀ। ਜੋ ਅਹਿਮਦਾਬਾਦ ਵਿੱਚ ਹੀ ਖੇਡਿਆ ਗਿਆ ਤੇ ਇਸ ਵਿੱਚ ਰਾਜਸਥਾਨ ਨੂੰ 7 ਵਿਕਟਾਂ ਨਾਲ ਜਿੱਤ ਮਿਲੀ।
ਉੱਥੇ ਹੀ ਨਰਿੰਦਰ ਮੋਦੀ ਸਟੇਡੀਅਮ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੇ ਹੁਣ ਤੱਕ IPL ਦੇ 33 ਮੈਚ ਖੇਡੇ ਗਏ ਹਨ। 15 ਮੈਚਾਂ ਵਿੱਚ ਪਹਿਲੀ ਇਨਿੰਗ ਵਿੱਚ ਬੈਟਿੰਗ ਕਰਨ ਵਾਲੀ ਟੀਮ ਤੇ 18 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ। ਇੱਥੇ ਹੀ ਸਰਵੋਤਮ ਟੀਮ ਸਕੋਰ 233 ਹੈ, ਜੋ ਗੁਜਰਾਤ ਟਾਇਟਨਸ ਨੇ ਪਿਛਲੇ ਸੀਜ਼ਨ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਬਣਾਇਆ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ & ਵਿਕਟਕੀਪਰ), ਯਸ਼ਸਵੀ ਜੈਸਵਾਲ, ਰਿਯਾਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰੋਵਮਨ ਪਾਵੇਲ, ਰਵੀਚੰਦਰਨ ਅਸ਼ਵਿਨ, ਆਵੇਸ਼ ਖਾਨ, ਟ੍ਰੇਂਟ ਬੋਲਟ, ਯੁਜਵੇਂਦਰ ਚਹਲ ਤੇ ਸੰਦੀਪ ਸ਼ਰਮਾ।
ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈਲ, ਦਿਨੇਸ਼ ਕਾਰਤਿਕ, ਮਹਿਪਾਲ ਲੋਮਰੋਰ, ਕਰਣ ਸ਼ਰਮਾ, ਯਸ਼ ਦਿਆਲ, ਲਾਕੀ ਫਰਗੂਸਨ, ਮੁਹੰਮਦ ਸਿਰਾਜ।
ਵੀਡੀਓ ਲਈ ਕਲਿੱਕ ਕਰੋ -: