ਇੰਡੀਅਨ ਪ੍ਰੀਮਿਅਰ ਲੀਗ ਦੇ 30ਵੇਂ ਮੁਕਾਬਲੇ ਵਿੱਚ ਅੱਜ ਰਾਇਲ ਚੈਲੰਜਰਸ ਬੈਂਗਲੌਰ ਦਾ ਸਾਹਮਣਾ ਸਨਰਾਇਜ਼ਰਸ ਹੈਦਰਾਬਾਦ ਨਾਲ ਹੋਵੇਗਾ। ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਬੈਂਗਲੁਰੂ ਦਾ ਇਹ 7ਵਾਂ ਮੈਚ ਹੋਵੇਗਾ। ਟੀਮ 6 ਮੈਚਾਂ ਵੱਚੋਂ ਮਹਿਜ਼ 1 ਜਿੱਤ ਦੇ ਬਾਅਦ 2 ਪੁਆਇੰਟ ਲੈ ਕੇ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ 10ਵੇਂ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਹੈਦਰਾਬਾਦ ਦਾ 6ਵਾਂ ਮੈਚ ਹੋਵੇਗਾ। ਹੈਦਰਾਬਾਦ ਦੀ ਟੀਮ 5 ਮੈਚਾਂ ਵਿੱਚੋਂ 3 ਜਿੱਤਾਂ ਦੇ ਬਾਅਦ 6 ਅੰਕ ਲੈ ਕੇ ਚੌਥੇ ਨੰਬਰ ‘ਤੇ ਹੈ।
ਜੇਕਰ ਇੱਥੇ ਦੋਹਾਂ ਟੀਮਾਂ ਦੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੌਰ ਤੇ ਹੈਦਰਾਬਾਦ ਦੇ ਵਿਚਾਲੇ ਹੁਣ ਤੱਕ ਕੁੱਲ 23 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 10 ਮੈਚਾਂ ਵਿੱਚ RCB ਤੇ 12 ਮੈਚਾਂ ਵਿੱਚ SRH ਨੂੰ ਜਿੱਤ ਮਿਲੀ। ਜਦਕਿ ਇੱਕ ਮੈਚ ਬੇਨਤੀਜਾ ਰਿਹਾ ਸੀ। ਇਸ ਸੀਜ਼ਨ ਵਿੱਚ ਦੋਹਾਂ ਟੀਮ ਦੀ ਗੱਲ ਕੀਤੀ ਜਾਵੇ ਤਾਂ RCB ਦੀ ਖਰਾਬ ਫਾਰਮ ਜਾਰੀ ਹੈ। ਟੀਮ 6 ਵਿੱਚੋਂ ਹੁਣ ਤੱਕ 5 ਮੈਚ ਹਾਰ ਗਈ ਹੈ। ਬੈਂਗਲੌਰ ਨੂੰ ਪਹਿਲੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ਼ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਮੈਚ ਵਿੱਚ ਟੀਮ ਨੇ ਪੰਜਾਬ ਕਿੰਗਜ਼ ਨੂੰ ਹਰਾਇਆ। ਉਸਦੇ ਬਾਅਦ ਟੀਮ ਲਗਾਤਾਰ ਚਾਰ ਮੈਚ ਹਾਰੀ। ਉੱਥੇ ਹੀ ਦੂਜੇ ਪਾਸੇ ਹੈਦਰਾਬਾਦ ਆਪਣੇ 5 ਵਿੱਚੋਂ 3 ਮੈਚ ਜਿੱਤੇ ਹਨ। ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਓਪਨਿੰਗ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 4 ਦੌੜਾਂ ਨਾਲ ਹਰਾਇਆ। ਜਿਸ ਤੋਂ ਬਾਅਦ ਟੀਮ ਨੇ ਦੂਜੇ ਮੈਚ ਵਿੱਚ ਮੁੰਬਈ ਨੂੰ 31ਦੌੜਾਂ, ਗੁਜਰਾਤ ਟਾਇਟਨਸ ਨੂੰ 7 ਵਿਕਟਾਂ ਨਾਲ ਹਰਾਇਆ।
ਜੇਕਰ ਇੱਥੇ ਬੈਂਗਲੌਰ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿਚ ਬੱਲੇਬਾਜਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਗੇਂਦਬਾਜ਼ਾਂ ਨੂੰ ਕੋਈ ਮਦਦ ਨਹੀਂ ਮਿਲਦੀ। ਇੱਥੇ ਹੁਣ ਤੱਕ IPL ਦੇ 91 ਮੈਚ ਖੇਡੇ ਗਏ। ਇਸ ਪਿਚ ‘ਤੇ 38 ਮੈਚ ਪਹਿਲਾਂ ਬੈਟਿੰਗ ਕਰਨ ਵਾਲੀ ਤੇ 49 ਮੈਚ ਚੇਜ ਕਰਨ ਵਾਲੀਆਂ ਟੀਮਾਂ ਨੇ ਜਿੱਤੇ । ਇੱਥੇ 4 ਮੈਚ ਬੇਨਤੀਜਾ ਵੀ ਰਹੇ।
ਇਹ ਵੀ ਪੜ੍ਹੋ: ਜਲੰਧਰ ‘ਚ ਵਾਪਰੀ ਵੱਡੀ ਵਾਰਦਾਤ, ਬਾਈਕ ਸਵਾਰ ਹਮਲਾਵਰਾਂ ਨੇ ਫੈਕਟਰੀ ਮਾਲਕ ਦਾ ਕੀਤਾ ਕਤਲ
ਦੋਨੋਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੁ ਪਲੇਸਿਸ(ਕਪਤਾਨ), ਵਿਰਾਟ ਕੋਹਲੀ, ਵਿਲ ਜੈਕਸ, ਰਜਤ ਪਾਟੀਦਾਰ ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹਿਪਾਲ ਲੋਮਰੋਰ, ਰੀਸ ਟਾਪਲੀ, ਵਿਜੇ ਕੁਮਾਰ ਵੈਸ਼ਾਖ, ਆਕਾਸ਼ ਦੀਪ ਤੇ ਮੁਹੰਮਦ ਸਿਰਾਜ।
ਸਨਰਾਇਜ਼ਰਸ ਹੈਦਰਾਬਾਦ: ਪੈਟ ਕਮਿੰਸ(ਕਪਤਾਨ), ਟ੍ਰੇਵਿਸ ਹੈੱਡ, ਅਭਿਸ਼ੇਕ ਸ਼ਰਮਾ, ਐਡਨ ਮਾਰਕਰਮ, ਸ਼ਾਹਬਾਜ ਅਹਿਮਦ, ਹੇਨਰਿਕ ਕਲਾਸਨ(ਵਿਕਟਕੀਪਰ), ਅਬਦੁਲ ਸਮਦ, ਨਿਤੀਸ਼ ਕੁਮਾਰ ਰੈੱਡੀ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ ਤੇ ਮਯੰਕ ਮਾਰਕੰਡੇ।
ਵੀਡੀਓ ਲਈ ਕਲਿੱਕ ਕਰੋ -: