ਰਿਕੀ ਪੋਂਟਿੰਗ ਅਗਲੇ ਸੀਜ਼ਨ ਵਿੱਚ ਦਿੱਲੀ ਕੈਪਿਟਲਸ ਦੇ ਕੋਚ ਨਹੀਂ ਹੋਣਗੇ । ਉਹ ਦਿੱਲੀ ਕੈਪਿਟਲਸ ਤੋਂ ਅਲੱਗ ਹੋ ਗਏ ਹਨ। ਫ੍ਰੈਂਚਾਇਜ਼ੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ। ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਪਿਛਲੇ 7 ਸਾਲਾਂ ਤੋਂ ਦਿੱਲੀ ਕੈਪਿਟਲਸ ਦੇ ਮੁੱਖ ਕੋਚ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਦਿੱਲੀ ਕੈਪਿਟਲਸ ਕਦੇ ਵੀ ਚੈਂਪੀਅਨ ਨਹੀਂ ਬਣ ਸਕੀ ਹੈ । ਪੌਂਟਿੰਗ ਦੇ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਦੇ ਮੌਜੂਦਾ ਡਾਇਰੈਕਟਰ ਸੌਰਵ ਗਾਂਗੁਲੀ ਨੂੰ ਵੀ ਅਗਲੇ ਸੈਸ਼ਨ ਵਿੱਚ ਮੁੱਖ ਕੋਚ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

Ricky Ponting steps down
ਫ੍ਰੈਂਚਾਇਜ਼ੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵਿੱਚ ਲਿਖਿਆ ਕਿ ਸਾਡੇ ਲਈ ਇਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਤੁਸੀਂ ਸਾਨੂੰ ਜੋ ਚਾਰ ਚੀਜ਼ਾਂ ਬਾਰੇ ਸਾਨੂੰ ਦੱਸਿਆ – ਦੇਖਭਾਲ, ਵਚਨਬੱਧਤਾ, ਰਵੱਈਆ ਅਤੇ ਕੋਸ਼ਿਸ਼ – ਇਹ ਸਾਡੇ ਨਾਲ ਪਿਛਲੇ 7 ਸਾਲਾਂ ਦਾ ਸਾਰ ਹਨ । ਇਹ ਸੱਤ ਸਾਲ ਅਜਿਹੇ ਰਹੇ ਹਨ ਜਿੱਥੇ ਤੁਸੀਂ ਸਾਨੂੰ ਮਾਰਗਦਰਸ਼ਨ ਦਿੱਤਾ ਅਤੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੇ ਮੌਕੇ ਦਿੱਤੇ ਹਨ। ਫ੍ਰੈਂਚਾਇਜ਼ੀ ਨੇ ਅੱਗੇ ਕਿਹਾ ਕਿ ਸੱਤ ਸਾਲਾਂ ਤੱਕ ਹਰ ਟ੍ਰੇਨਿੰਗ ਸੈਸ਼ਨ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਉਂਦੇ ਸੀ ਤੇ ਸਭ ਤੋਂ ਬਾਅਦ ਜਾਂਦੇ ਸੀ। ਤੁਸੀਂ ਰਣਨੀਤਕ ਚਰਚਾਵਾਂ ਦੌਰਾਨ ਡਗਆਊਟ ਤੋਂ ਬਾਹਰ ਆ ਨਿਕਲਦੇ ਸੀ। ਤੁਹਾਡੀ ਡਰੈਸਿੰਗ ਰੂਮ ਸਪੀਚ, ਤੁਹਾਡਾ ਗਲੇ ਲੱਗਣਾ ਅਤੇ ਹਰ ਕਿਸੇ ਲਈ ਖੜ੍ਹੇ ਰਹਿਣਾ, ਚਾਹੇ ਉਹ ਨਵਾਂ ਖਿਡਾਰੀ ਹੋਵੇ, ਸੁਪਰਸਟਾਰ ਹੋਵੇ ਜਾਂ ਫਿਰ ਦੋਹਾਂ ਦੇ ਵਿਚਾਲੇ ਦਾ ਕੋਈ ਖਿਡਾਰੀ। ਤੁਹਾਡਾ ਹਰ ਇੱਕ ਚੀਜ਼ ਲਈ ਧੰਨਵਾਦ।
ਇਹ ਵੀ ਪੜ੍ਹੋ: ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਆਸਟ੍ਰੇਲੀਆ ਦੇ ਦੋ ਵਾਰ ਦੇ ਵਿਸ਼ਵ ਕੱਪ ਟੀਮ ਦੇ ਕਪਤਾਨ ਰਹੇ ਰਿਕੀ ਪੋਂਟਿੰਗ 2019 ਵਿੱਚ ਟੀਮ ਦੇ ਮੁੱਖ ਕੋਚ ਬਣੇ ਸਨ । ਉਨ੍ਹਾਂ ਦੇ ਮਾਰਗਦਰਸ਼ਨ ‘ਚ ਟੀਮ 2021 ‘ਚ ਪਹਿਲੀ ਵਾਰ ਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ। 2019 ਅਤੇ 2020 ਵਿੱਚ ਪਲੇਆਫ ਲਈ ਕੁਆਲੀਫਾਈ ਕੀਤਾ। 2021 ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਵਿੱਚ ਗਿਰਾਵਟ ਆਈ। ਟੀਮ ਪਲੇਅ ਆਫ ‘ਚ ਨਹੀਂ ਪਹੁੰਚ ਸਕੀ, ਜਦੋਂ ਕਿ IPL 2024 ਵਿੱਚ ਦਿੱਲੀ ਕੈਪੀਟਲਸ ਛੇਵੇਂ ਸਥਾਨ ‘ਤੇ ਰਹੀ।

Ricky Ponting steps down
ਦੱਸ ਦੇਈਏ ਕਿ ਟੀਮ ਦੇ ਸਹਾਇਕ ਕੋਚ ਪ੍ਰਵੀਨ ਆਮਰੇ ਇਸ ਅਹੁਦੇ ‘ਤੇ ਬਣੇ ਰਹਿਣਗੇ। ਉੱਥੇ ਉਮੀਦ ਕੀਤੀ ਜਾ ਰਹੀ ਹੈ ਸੌਰਵ ਗਾਂਗੁਲੀ ਨੂੰ ਮੁੱਖ ਕੋਚ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਦਿੱਲੀ ਦੇ ਸਹਿ-ਮਾਲਕ JSW ਅਤੇ GMR ਸਮੂਹ ਦੀ ਇਸ ਮਹੀਨੇ ਦੇ ਅੰਤ ਵਿੱਚ ਜਾਂ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਬੈਠਕ ਹੋਣ ਵਾਲੀ ਹੈ । ਇਸ ਮੀਟਿੰਗ ਵਿੱਚ ਅਗਲੇ ਕੋਚ ਬਾਰੇ ਚਰਚਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: