IPL 2024 ਦਾ ਆਗਾਜ਼ 22 ਮਾਰਚ ਤੋਂ ਹੋਣ ਜਾ ਰਿਹਾ ਹੈ। IPL ਦੇ ਇਸ ਸੀਜ਼ਨ ਵਿੱਚ ਕੁਝ ਟੀਮਾਂ ਨਵੇਂ ਕਪਤਾਨ ਨਾਲ ਮੈਦਾਨ ‘ਤੇ ਉਤਰਨ ਵਾਲੀਆਂ ਹਨ। IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਸ ਹੈਦਰਾਬਾਦ ਨੇ ਆਪਣੇ ਕਪਤਾਨ ਬਦਲੇ ਹਨ। ਇਸ ਲਿਸਟ ਵਿੱਚ ਹੁਣ ਦਿੱਲੀ ਕੈਪਿਟਲਸ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਦਿੱਲੀ ਕੈਪਿਟਲਸ ਨੇ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਨਵੇਂ ਕਪਤਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। IPL 2024 ਤੋਂ ਰਿਸ਼ਭ ਪੰਤ ਕ੍ਰਿਕਟ ਵਿੱਚ ਵਾਪਸੀ ਕਰਨਗੇ। ਉਹ ਦਿੱਲੀ ਕੈਪਿਟਲਸ ਦੇ ਕਪਤਾਨ ਵੀ ਹੋਣਗੇ। ਦਿੱਲੀ ਕੈਪਿਟਲਸ ਦੇ ਚੇਅਰਮੈਨ ਪਾਰਥ ਜਿੰਦਲ ਨੇ ਇਸਦਾ ਐਲਾਨ ਕੀਤਾ।

Rishabh Pant appointed Delhi Capitals
ਦੱਸ ਦੇਈਏ ਕਿ ਪੰਤ 14 ਮਹੀਨਿਆਂ ਬਾਅਦ ਪ੍ਰੋਫੈਸ਼ਨਲ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਹਨ। 31 ਦਿਸੰਬਰ 2022 ਨੂੰ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਪੰਤ ਦਾ ਐ.ਕਸੀਡੈਂ.ਟ ਹੋ ਗਿਆ ਸੀ। ਇਸਦੇ ਬਾਅਦ ਉਨ੍ਹਾਂ ਦੀ ਸਰਜਰੀ ਹੋਈ ਸੀ। ਇਸ ਕਾਰਨ ਉਹ 2023 ਸੀਜ਼ਨ ਵੀ ਨਹੀਂ ਖੇਡ ਸਕੇ ਸਨ। ਰਿਸ਼ਭ ਪੰਤ ਦੀ ਜਗ੍ਹਾ 2023 ਸੀਜ਼ਨ ਵਿੱਚ ਆਸਟ੍ਰੇਲੀਆ ਦੇ ਬੱਲੇਬਾਜ ਡੇਵਿਡ ਵਰਨਰ ਨੇ ਕਪਤਾਨੀ ਕੀਤੀ ਸੀ। ਪਿਛਲੇ ਹਫ਼ਤੇ ਹੀ ਪੰਤ ਨੂੰ NCA ਤੋਂ ਫਿੱਟਨੈੱਸ ਨੂੰ ਹਰੀ ਝੰਡੀ ਮਿਲੀ ਹੈ।
ਇਸ ਸਬੰਧੀ ਪਾਰਥ ਜਿੰਦਲ ਨੇ ਕਿਹਾ ਕਿ ਅਸੀਂ ਆਪਣੇ ਕਪਤਾਨ ਦੇ ਰੂਪ ਵਿੱਚ ਰਿਸ਼ਭ ਪੰਤ ਦਾ ਵਾਪਸ ਸਵਾਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਹੌਸਲੇ ਤੇ ਨਿਡਰਤਾ ਨੇ ਹਮੇਸ਼ਾ ਉਨ੍ਹਾਂ ਦੇ ਕ੍ਰਿਕਟ ਬ੍ਰਾਂਡ ਨੂੰ ਸਥਾਪਿਤ ਕੀਤਾ ਹੈ। ਮੈਂ ਇੱਕ ਵਾਰ ਫਿਰ ਸਾਡੀ ਟੀਮ ਦੇ ਲਈ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਨਹੀਂ ਕਰ ਸਕਦਾ ਕਿਉਂਕਿ ਅਸੀਂ ਨਵੇਂ ਜੋਸ਼ ਤੇ ਉਤਸ਼ਾਹ ਦੇ ਨਾਲ ਨਵੇਂ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਾਂ।

Rishabh Pant appointed Delhi Capitals
ਹਾਲਾਂਕਿ ਹਾਲੇ ਪੰਤ ਦੇ ਵਿਕਟਕੀਪਿੰਗ ਕਰਨ ਦੇ ਸਸਪੈਂਸ ਬਣਿਆ ਹੋਇਆ ਹੈ। ਪਾਰਥ ਜਿੰਦਲ ਜਾਂ ਟੀਮ ਮੈਨੇਜਮੈਂਟ ਵਿੱਚੋਂ ਕਿਸੇ ਨੇ ਵੀ ਪੰਤ ਦੇ ਵਿਕਟਕੀਪਿੰਗ ਕਰਨ ‘ਤੇ ਕੋਈ ਗੱਲ ਨਹੀਂ ਕੀਤੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਵਿਕਟਕੀਪਿੰਗ ਤੇ ਕਸਰਤ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕੀਤੀ ਸੀ। ਉਹ NCA ਦੇ 20 ਓਵਰਾਂ ਦੇ ਟ੍ਰੇਨਿੰਗ ਮੈਚ ਵਿੱਚ ਬੱਲੇਬਾਜੀ ਤੇ ਫੀਲਡਿੰਗ ਵੀ ਕਰਦੇ ਨਜ਼ਰ ਆਏ ਸਨ।
ਵੀਡੀਓ ਲਈ ਕਲਿੱਕ ਕਰੋ -:
