ਦਿੱਲੀ ਕੈਪਿਟਲਸ ਤੇ ਗੁਜਰਾਤ ਟਾਇਟਨਸ ਵਿਚਾਲੇ ਬੁੱਧਵਾਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਮੈਚ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਦਿੱਲੀ ਨੇ ਗੁਜਰਾਤ ਨੂੰ 4 ਦੌੜਾਂ ਨਾਲ ਮਾਤ ਦਿੱਤੀ । ਇਸ ਮੈਚ ਵਿੱਚ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ 43 ਗੇਂਦਾਂ ਵਿੱਚ ਨਾਬਾਦ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪੰਤ ਦੀ ਇਸ ਪਾਰੀ ਦੀ ਬਦੌਲਤ ਦਿੱਲੀ ਦੀ ਟੀਮ ਵੀਚਾਰ ਵਿਕਟਾਂ ਦੇ ਨੁਕਸਾਨ ‘ਤੇ 224 ਦੌੜਾਂ ਬਣਾਈਆਂ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦਿੱਲੀ ਨੇ 44 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ, ਪਰ ਅਕਸ਼ਰ ਪਟੇਲ ਤੇ ਪੰਤ ਨੇ ਚੌਥੇ ਵਿਕਟ ਲਈ 68 ਗੇਂਦਾਂ ਵਿੱਚ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪੰਤ ਨੇ ਆਖਰੀ ਓਵਰ ਵਿੱਚ ਚਾਰ ਛੱਕੇ ਤੇ ਇੱਕ ਚੌਕਾ ਲਗਾਇਆ। ਦਿੱਲੀ ਦੀ ਟੀਮ ਨੇ ਆਖਰੀ 5 ਓਵਰਾਂ ਵਿੱਚ 97 ਦੈੜਾਂ ਬਣਾਈਆਂ। ਅਕਸ਼ਰ ਨੇ 66 ਦੌੜਾਂ ਬਣਾਈਆਂ, ਜੋ ਕਿ ਉਸਦਾ ਸਭ ਤੋਂ ਵੱਧ ਸਕੋਰ ਰਿਹਾ, ਜਦਕਿ ਪੰਤ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਤੇ 8 ਛੱਕੇ ਲਗਾਏ।
ਆਪਣੀ ਪਾਰੀ ਦੇ ਦੌਰਾਨ ਪੰਤ ਨੇ ਇੱਕ ਟੀ-20 ਮੈਚ ਵਿੱਚ ਇੱਕ ਗੇਂਦਬਾਜ਼ ਦੇ ਖਿਲਾਫ਼ ਇੱਕ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਇੱਕ ਵੱਡਾ ਰਿਕਾਰਡ ਬਣਾਇਆ। 26 ਸਾਲਾ ਪੰਤ ਨੇ ਭਾਰਤੀ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਦੀਆਂ 18 ਗੇਂਦਾਂ ਵਿੱਚ 62 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਂਕੇ ਤੇ ਤਿੰਨ ਛੱਕੇ ਸ਼ਾਮਿਲ ਹਨ। ਇਹ ਦੁਨੀਆ ਭਰ ਵਿੱਚ ਕਿਸੇ ਵੀ ਟੀ-20 ਮੈਚ ਵਿੱਚ ਕਿਸੇ ਵੀ ਬੱਲੇਬਾਜ਼ ਵੱਲੋਂ ਇੱਕ ਗੇਂਦਬਾਜ਼ ਦੇ ਖਿਲਾਫ਼ ਸਿਰਫ਼ ਸਭ ਤੋਂ ਵੱਧ ਦੌੜਾਂ ਨਹੀਂ ਹਨ।, ਬਲਕਿ ਕਿਸੇ ਖਿਡਾਰੀ ਵੱਲੋਂ ਇੱਕ ਗੇਂਦਬਾਜ਼ ਦੇ ਖਿਲਾਫ਼ ਇੱਕ ਹੀ ਪਾਰੀ ਵਿੱਚ 60 ਤੋਂ ਵੱਧ ਦੌੜਾਂ ਦਾ ਪਹਿਲਾ ਰਿਕਾਰਡ ਵੀ ਹੈ।
ਇਹ ਵੀ ਪੜ੍ਹੋ: ਕੈਨੇਡਾ ‘ਚ ਪੰਜਾਬਣ ਦਾ ਕਤਲ ਮਾਮਲਾ, ਪੁਲਿਸ ਨੇ ਕਾਤਲ ਧਰਮ ਧਾਲੀਵਾਲ ‘ਤੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ
ਉੱਥੇ ਹੀ ਪੰਤ ਆਈਪੀਐੱਲ ਇਤਿਹਾਸ ਵਿੱਚ ਵਿਰਾਟ ਕੋਹਲੀ ਤੇ ਹਾਸ਼ਿਮ ਅਮਲਾ ਦੇ ਬਾਅਦ ਕਿਸੇ ਗੇਂਦਬਾਜ਼ ਦੇ ਖਿਲਾਫ਼ 50 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ। ਪੰਤ ਲੀਗ ਦੇ 17ਵੇਂ ਸੀਜ਼ਨ ਦੇ ਇਤਿਹਾਸ ਵਿੱਚ ਇੱਕ ਆਈਪੀਐੱਲ ਮੈਚ ਵਿੱਚ ਇੱਕ ਗੇਂਦਬਾਜ਼ ਦੇ ਖਿਲਾਫ਼ 50 ਤੋਂ ਵੱਧ ਦੌੜਾਂ ਬਣਾਉਣ ਵਾਲੇ ਸਿਰਫ਼ ਤੀਜੇ ਖਿਡਾਰੀ ਹਨ। ਹਾਲਾਂਕਿ ਪੰਤ ਨੇ ਵਿਰਾਟ ਤੇ ਅਮਲਾ ਨੂੰ ਪਿੱਛੇ ਛੱਡਦੇ ਹੋਏ ਲੀਗ ਵਿੱਚ ਪਹਿਲੀ ਵਾਰ ਕਿਸੇ ਗੇਂਦਬਾਜ਼ ਦੇ ਖਿਲਾਫ਼ 60 ਤੋਂ ਜ਼ਾਦਾਦੌੜਾਨਾ ਬਣਾਈਆਂ। ਵਿਰਾਟ ਤੇ ਅਮਲਾ ਇਸ ਅੰਕੜੇ ਨੂੰ ਛੂਹ ਨਹੀਂ ਸਕੇ ਸਨ।
ਦੱਸ ਦੇਈਏ ਕਿ ਦਿੱਲੀ ਖਿਲਾਫ਼ ਗੁਜਰਾਤ ਵੱਲੋਂ ਖੇਡ ਰਹੇ ਮੋਹਿਤ ਸ਼ਰਮਾ ਨੇ ਚਾਰ ਓਵਰਾਂ ਵਿੱਚ 73 ਦੌੜਾਂ ਦਿੱਤੀਆਂ ਤੇ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ। ਉਨ੍ਹਾਂ ਨੇ ਇਸਦੇ ਨਾਲ ਹੀ ਇੱਕ ਅਣਚਾਹਿਆ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਉਹ ਆਈਪੀਐੱਲ ਇਤਿਹਾਸ ਦੇ ਇੱਕ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਗੇਂਦਬਾਜ਼ ਬਣ ਗਏ। ਇਸ ਤੋਂ ਪਹਿਲਾਂ ਇਹ ਰਿਕਾਰਡ ਬਸਿਲ ਥੰਪੀ ਦੇ ਨਾਮ ਸੀ। ਉਨ੍ਹਾਂ ਨੇ 2018 ਵਿੱਚ ਬੈਂਗਲੁਰੂ ਦੇ ਖਿਲਾਫ਼ 70 ਦੌੜਾਂ ਦਿੱਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: