ਦਿੱਲੀ ਕੈਪਿਟਲਸ ਦੇ ਕਪਤਾਨ ਰਿਸ਼ਭ ਪੰਤ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੰਤ ‘ਤੇ ਇਹ ਜੁਰਮਾਨਾ ਐਤਵਾਰ ਨੂੰ ਵਿਸ਼ਾਖਾਪਟਨਮ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ਼ ਖੇਡੇ ਗਏ ਮੁਕਾਬਲੇ ਦੇ ਬਾਅਦ ਲਗਾਇਆ ਗਿਆ। ਪੰਤ ਨੂੰ ਸਲੋ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਹੈ। ਇੰਡੀਅਨ ਪ੍ਰੀਮਿਅਰ ਲੀਗ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਦਿੱਲੀ ਕੈਪਿਟਲਸ ਨੂੰ ਐਤਵਾਰ ਨੂੰ ਪਹਿਲੀ ਜਿੱਤ ਮਿਲੀ। ਟੀਮ ਨੇ ਡਿਫੈਨਡਿੰਗ ਚੈਂਪੀਅਨ ਤੇ ਸ਼ੁਰੂਆਤੀ 2 ਮੈਚ ਜਿੱਤ ਚੁੱਕੀ ਚੇੱਨਈ ਸੁਪਰ ਕਿੰਗਜ਼ ਨੂੰ ਹਰਾਇਆ । ਵਿਸ਼ਾਖਾਪਟਨਮ ਵਿੱਚ ਦਿੱਲੀ ਨੂੰ 20 ਦੌੜਾਂ ਨਾਲ ਜਿੱਤ ਮਿਲੀ। ਇਸ ਮੈਚ ਦੇ ਬਾਅਦ DC ਦੇ ਕਪਤਾਨ ਰਿਸ਼ਭ ਪੰਤ ‘ਤੇ ਸਲੋ ਓਵਰ ਰੇਟ ਦੇ ਲਈ 12 ਲੱਖ ਰੁਪਏ ਦਾ ਜੁਰਮਾਨਾ ਲੱਗਿਆ।
IPL ਨੇ ਮੀਡੀਆ ਰਿਲੀਜ਼ ਵਿੱਚ ਕਿਹਾ ਕਿ 31 ਮਾਰਚ ਨੂੰ ਵਿਸ਼ਾਖਾਪਟਨਮ ਦੇ ਡਾ. YS ਰਾਜਸ਼ੇਖਰ ਰੈੱਡੀ ਸਟੇਡੀਅਮ ਵਿੱਚ CSK ਦੇ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਸਲੋ ਓਵਰ ਰੇਟ ਦੇ ਚੱਲਦਿਆਂ ਦਿੱਲੀ ਕੈਪਿਟਲਸ ਦੇ ਕਪਤਾਨ ਰਿਸ਼ਭ ਪੰਤ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਇਹ ਇਸ ਸੀਜ਼ਨ ਵਿੱਚ ਟੀਮ ਦੀ ਪਹਿਲੀ ਗਲਤੀ ਸੀ, ਇਸ ਲਈ IPL ਕੋਡ ਆਫ ਕੰਡਕਟ ਦੇ ਅਨੁਸਾਰ ਸਭ ਤੋਂ ਘੱਟ ਸਜ਼ਾ ਦਿੱਤੀ ਗਈ ਹੈ। ਪੰਤ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦੱਸ ਦੇਈਏ ਕਿ IPL ਦੇ ਇਸ ਸੀਜ਼ਨ ਦੇ 7ਵੇਂ ਮੈਚ ਵਿੱਚ ਗੁਜਰਾਤ ਟਾਇਟਨਸ ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ਼ ਮੈਚ ਵਿੱਚ ਜੁਰਮਾਨਾ ਲੱਗਿਆ ਸੀ। ਟੀਮ ਦੇ ਕਪਤਾਨ ਗਿੱਲ ‘ਤੇ ਵੀ ਸਲੋ ਓਵਰ ਰੇਟ ਦੇ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਮੈਚ ਵਿੱਚ ਚੇੱਨਈ ਨੇ ਗੁਜਰਾਤ ਨੂੰ 63 ਦੌੜਾਂ ਨਾਲ ਹਰਾਇਆ ਸੀ। ਚੇਪਾਕ ਸਟੇਡੀਅਮ ਵਿੱਚ ਗੁਜਰਾਤ ਨੇ ਟਾਸ ਜਿੱਤ ਕੇ ਫ਼ੀਲਡਿੰਗ ਚੁਣੀ। ਚੇੱਨਈ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਨੂੰ ਚੇਜ ਕਰ ਰਹੀ ਗੁਜਰਾਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 143 ਦੌੜਾਂ ਹੀ ਬਣਾ ਸਕੀ।
ਵੀਡੀਓ ਲਈ ਕਲਿੱਕ ਕਰੋ -: