ਰੋਹਿਤ ਸ਼ਰਮਾ ਨੇ ਅਫਗਾਨਿਸਤਾਨ ਦੇ ਖਿਲਾਫ਼ ਬੈਂਗਲੁਰੂ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ। ਉਨ੍ਹਾਂ ਨੇ ਅੰਤਰਰਾਸ਼ਟਰੀ ਟੀ-20 ਵਿੱਚ ਪੰਜਵਾਂ ਸੈਂਕੜਾ ਲਗਾਇਆ। ਉਹ ਪੰਜ ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਤੇ ਗਲੇਨ ਮੈਕਸਵੈੱਲ ਨੂੰ ਪਿੱਛੇ ਛੱਡ ਦਿੱਤਾ ਹੈ। ਸੂਰਿਆਕੁਮਾਰ ਤੇ ਮੈਕਸਵੈੱਲ ਦੇ ਨਾਮ ਚਾਰ-ਚਾਰ ਸੈਂਕੜੇ ਹਨ। ਰੋਹਿਤ ਨੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ 69 ਗੇਂਦਾਂ ‘ਤੇ 121 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਹਿੱਟਮੈਨ ਨੇ 11 ਚੌਕੇ ਤੇ 8 ਛੱਕੇ ਲਗਾਏ।
ਰੋਹਿਤ ਨੇ ਆਪਣੀ ਪਾਰੀ ਦੇ ਦੌਰਾਨ ਵਿਰਾਟ ਕੋਹਲੀ ਦੇ ਇੱਕ ਵੱਡੇ ਰਿਕਾਰਡ ਨੂੰ ਤੋੜ ਦਿੱਤਾ । ਹਿੱਟਮੈਨ ਬਤੌਰ ਕਪਤਾਨ ਭਾਰਤ ਦੇ ਲਈ ਟੀ-20 ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਨੇ 54 ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਨਦੇ ਖਾਤੇ ਵਿੱਚ ਬਤੌਰ ਕਪਤਾਨ 1648 ਦੌੜਾਂ ਹੋ ਗਈਆਂ ਹਨ। ਇਸ ਮਾਮਲੇ ਵਿੱਚ ਕੋਹਲੀ ਚੋਟੀ ‘ਤੇ ਸਨ। ਹੁਣ ਰੋਹਿਤ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਕੋਹਲੀ ਨੇ ਬਤੌਰ ਕਪਤਾਨ ਭਾਰਤ ਦੇ ਲਈ 50 ਮੈਚਾਂ ਵਿੱਚ 1570 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 47.57 ਦਾ ਰਿਹਾ ਹੈ। ਸਾਬਕਾ ਕਪਤਾਨ MS ਧੋਨੀ ਤੀਜੇ ਪਾਇਦਾਨ ‘ਤੇ ਹਨ। ਉਨ੍ਹਾਂ ਨੇ 72 ਮੈਚਾਂ ਵਿੱਚ 37.06 ਦੀ ਔਸਤ ਨਾਲ 1112 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ
ਰੋਹਿਤ ਸ਼ਰਮਾ ਬਤੌਰ ਕਪਤਾਨ ਅੰਤਰਰਾਸ਼ਟਰੀ ਟੀ-20 ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ। ਇਸ ਮਾਮਲੇ ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਦੇ ਰਿਕਾਰਡ ਨੂੰ ਤੋੜ ਦਿੱਤਾ। ਮੋਰਗਨ ਨੇ ਇੰਗਲੈਂਡ ਦੇ ਲਈ 86 ਛੱਕੇ ਲਗਾਏ ਸਨ। ਰੋਹਿਤ ਸ਼ਰਮਾ ਦੇ 90 ਛੱਕੇ ਹੋ ਗਏ ਹਨ। ਆਸਟ੍ਰੇਲੀਆ ਦੇ ਐਰੋਨ ਫਿੰਚ ਨੇ 82 ਛੱਕੇ ਲਗਾਏ ਸਨ। ਇਸਦੇ ਨਾਲ ਹੀ ਰੋਹਿਤ ਸ਼ਰਮਾ ਨੇ ਰਿੰਕੂ ਸਿੰਘ ਦੇ ਨਾਲ ਮਿਲ ਕੇ ਨਾਬਾਦ 190 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਟੀਮ ਇੰਡੀਆ ਦੇ ਲਈ ਕਿਸੇ ਵੀ ਵਿਕਟ ਦੇ ਲਈ ਟੀ-20 ਵਿੱਚ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਹਾਂ ਨੇ ਮਿਲ ਕੇ ਸੰਜੂ ਸੈਮਸਨ ਤੇ ਦੀਪਕ ਹੁੱਡਾ ਦੇ ਰਿਕਾਰਡ ਨੂੰ ਤੋੜ ਦਿੱਤਾ। ਸੈਮਸਨ ਤੇ ਹੁੱਡਾ ਨੇ 2022 ਵਿੱਚ ਆਇਰਲੈਂਡ ਦੇ ਖਿਲਾਫ ਡਬਲਿਨ ਵਿੱਚ 176 ਦੌੜਾਂ ਜੋੜੀਆਂ ਸਨ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਭਾਰਤ ਦੇ ਲਈ ਟੀ-20 ਵਿੱਚ ਚੌਥੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਮਾਮਲੇ ਵਿੱਚ ਸ਼ੁਭਮਨ ਗਿੱਲ ਸਿਖਰ ‘ਤੇ ਹਨ। ਸ਼ੁਭਮਨ ਨੇ 2023 ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਅਹਿਮਦਾਬਾਦ ਵਿੱਚ ਨਾਬਾਦ 126 ਦੌੜਾਂ ਬਣਾਈਆਂ ਸਨ। ਉੱਥੇ ਹੀ ਗਾਇਕਵਾੜ ਨੇ 2023 ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਗੁਹਾਟੀ ਵਿੱਚ ਨਾਬਾਦ 123 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਨੇ 2022 ਵਿੱਚ ਅਫਗਾਨਿਸਤਾਨ ਦੇ ਖਿਲਾਫ਼ ਦੁਬਈ ਵਿੱਚ ਨਾਬਾਦ 122 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨਾਬਾਦ 121 ਦੌੜਾਂ ਨਾਲ ਚੌਥੇ ਸਥਾਨ ‘ਤੇ ਆ ਗਏ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”