ਭਾਰਤੀ ਕਪਤਾਨ ਰੋਹਿਤ ਸ਼ਰਮਾ ਵੈਸਟਇੰਡੀਜ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ । ਉਨ੍ਹਾਂ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ । ਇਹ ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕਟ ਵਿੱਚ 10ਵਾਂ ਸੈਂਕੜਾ ਸੀ। ਇਸ ਮੈਚ ਵਿੱਚ ਟੀਮ ਇੰਡੀਆ ਨੇ ਇੱਕ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ । ਇਸ ਮੈਚ ਵਿੱਚ 2 ਛੱਕੇ ਲਗਾ ਕੇ ਭਾਰਤੀ ਕਪਤਾਨ ਨੇ ਇੱਕ ਖਾਸ ਰਿਕਾਰਡ ਆਪਣੇ ਨਾਂਅ ਕਰ ਲਿਆ ਸੀ।
ਦਰਅਸਲ, ਰੋਹਿਤ ਸ਼ਰਮਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 400 (401) ਛੱਕਿਆਂ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਉਸ ਨੇ ਸਿਰਫ ਉਨ੍ਹਾਂ ਮੈਚਾਂ ਵਿੱਚ ਹੀ ਜੜੇ ਹਨ ਜਿਨ੍ਹਾਂ ਵਿੱਚ ਭਾਰਤੀ ਟੀਮ ਨੂੰ ਜਿੱਤ ਮਿਲੀ ਹੈ। ਰੋਹਿਤ ਸ਼ਰਮਾ ਟੀਮ ਦੀ ਜਿੱਤ ਵਿੱਚ 400 ਛੱਕਿਆਂ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ । ਇਸ ਸੂਚੀ ਵਿੱਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ 299 ਛੱਕਿਆਂ ਨਾਲ ਦੂਜੇ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ 276 ਛੱਕਿਆਂ ਨਾਲ ਤੀਜੇ ਨੰਬਰ ‘ਤੇ ਹਨ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ
ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕਰੀਅਰ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹਨ । ਉਹ ਹੁਣ ਤੱਕ 529 ਛੱਕੇ ਲਗਾ ਚੁੱਕੇ ਹਨ । ਉਥੇ ਹੀ ਵੈਸਟਇੰਡੀਜ਼ ਦੇ ਕ੍ਰਿਸ ਗੇਲ 553 ਅੰਤਰਰਾਸ਼ਟਰੀ ਛੱਕਿਆਂ ਦੇ ਨਾਲ ਪਹਿਲੇ ਨੰਬਰ ‘ਤੇ ਹਨ । ਕ੍ਰਿਸ ਗੇਲ ਨੇ 483 ਮੈਚਾਂ ਵਿੱਚ ਇਹ ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 442 ਮੈਚਾਂ ਵਿੱਚ 529 ਛੱਕੇ ਲਗਾਏ ਹਨ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਹੁਣ ਤੱਕ 51 ਟੈਸਟ, 243 ਵਨਡੇ ਅਤੇ 148 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ । ਟੈਸਟ ਦੀਆਂ 86 ਪਾਰੀਆਂ ਵਿੱਚ ਉਨ੍ਹਾਂ ਨੇ 45.97 ਦੀ ਔਸਤ ਨਾਲ 3540 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਨਡੇ ਵਿੱਚ 48.63 ਦੀ ਔਸਤ ਨਾਲ 9825 ਦੌੜਾਂ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 31.32 ਦੀ ਔਸਤ ਅਤੇ 139.24 ਦੀ ਸਟ੍ਰਾਈਕ ਰੇਟ ਨਾਲ 3853 ਦੌੜਾਂ ਬਣਾਈਆਂ ਹਨ । ਹੁਣ ਤੱਕ ਤਿੰਨੋਂ ਫਾਰਮੈਟਾਂ ਵਿੱਚ ਰੋਹਿਤ ਦੇ ਬੱਲੇ ਤੋਂ 44 ਸੈਂਕੜੇ ਅਤੇ 91 ਅਰਧ ਸੈਂਕੜੇ ਲੱਗ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: