ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਵਨਡੇ ਕ੍ਰਿਕਟ ਵਿੱਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਹਨ। ਰੋਹਿਤ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਵਿੜ, ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ। ਰੋਹਿਤ ਨੇ ਹੁਣ ਤੱਕ 241 ਵਨਡੇ ਪਾਰੀਆਂ ਵਿੱਚ ਲਗਭਗ 49 ਦੀ ਔਸਤ ਤੇ 90 ਦੀ ਸਟ੍ਰਾਈਕ ਰੇਟ ਨਾਲ 10 ਹਜ਼ਾਰ ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 30 ਸੈਂਕੜੇ ਤੇ 50 ਅਰਧ ਸੈਂਕੜੇ ਲੱਗ ਚੁੱਕੇ ਹਨ।
ਦਰਅਸਲ, ਰੋਹਿਤ ਨੂੰ ਸ਼੍ਰੀਲੰਕਾ ਖਿਲਾਫ਼ ਮੈਚ ਵਿੱਚ ਸਿਰਫ 22 ਦੌੜਾਂ ਬਣਾਉਣ ਦੀ ਜ਼ਰੂਰਤ ਸੀ ਤੇ ਉਨ੍ਹਾਂ ਨੇ ਆਸਾਨੀ ਨਾਲ ਇਹ ਕਾਰਨਾਮਾ ਕਰ ਲਿਆ। ਏਸ਼ੀਆ ਕੱਪ ਵਿੱਚ ਭਾਰਤ ਦਾ ਪਿਛਲੇ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ। ਇਸ ਮੁਕਾਬਲੇ ਵਿੱਚ ਵਿਰਾਟ ਕੋਹਲੀ ਨੇ ਨਾਬਾਦ 122 ਦੌੜਾਂ ਬਣਾਈਆਂ ਸਨ ਤੇ ਵਨਡੇ ਕ੍ਰਿਕਟ ਵਿੱਚ ਆਪਣੇ 13 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਹੁਣ ਰੋਹਿਤ ਸ਼ਰਮਾ 10 ਹਜ਼ਾਰੀ ਬਣ ਗਏ ਹਨ। ਰੋਹਿਤ ਨੇ ਪਾਕਿਸਤਾਨ ਖਿਲਾਫ਼ ਮੈਚ ਵਿੱਚ ਵੀ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਵਨਡੇ ਵਿੱਚ ਅਰਧ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਤੇ CM ਮਾਨ ਅੱਜ ਅੰਮ੍ਰਿਤਸਰ ‘ਚ ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ
ਦੱਸ ਦੇਈਏ ਕਿ ਰੋਹਿਤ ਸ਼ਰਮਾ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਦਾ ਅੰਕੜਾ ਪੂਰਾ ਕਰਨ ਵਾਲੇ ਵਿਰਾਟ ਕੋਹਲੀ ਦੇ ਬਾਅਦ ਦੂਜੇ ਸਭ ਤੋਂ ਵੱਡੇ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 2018 ਵਿੱਚ ਵਿਸ਼ਾਖਾਪਟਨਮ ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਵਨਡੇ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ। ਕੋਹਲੀ ਨੇ 205 ਪਾਰੀਆਂ ਵਿੱਚ ਆਪਣੇ 10 ਹਜ਼ਾਰ ਵਨਡੇ ਪੂਰੇ ਕੀਤੇ ਸਨ। ਰੋਹਿਤ ਆਪਣੀ 241ਵੀਂ ਪਾਰੀ ਵਿੱਚ ਇਸ ਮੁਕਾਮ ‘ਤੇ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: