ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ। ਉਨ੍ਹਾਂ ਨੇ ਆਪਣੀ 34 ਦੌੜਾਂ ਦੀ ਪਾਰੀ ਵਿੱਚ 2 ਛੱਕੇ ਲਗਾਏ। ਰੋਹਿਤ ਇਸ ਮੁਕਾਬਲੇ ਵਿੱਚ ਚੰਗੀ ਸ਼ੁਰੂਆਤ ਕਰਨ ਤੋਂ ਬਾਅਦ ਵੱਡੀ ਪਾਰੀ ਨਹੀਂ ਖੇਡ ਸਕੇ, ਪਰ ਉਨ੍ਹਾਂ ਨੇ ਇਸ ਦੌਰਾਨ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਦਾ ਰਿਕਾਰਡ ਜ਼ਰੂਰ ਤੋੜ ਦਿੱਤਾ।
ਰੋਹਿਤ ਮੈਚ ਵਿੱਚ 2 ਚੁੱਕੇ ਲਗਾਉਣ ਦੇ ਨਾਲ ਹੀ ਘਰੇਲੂ ਮੈਦਾਨ ‘ਤੇ ਵਨਡੇ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਇਸ ਮਾਮਲੇ ਵਿੱਚ ਧੋਨੀ ਨੂੰ ਪਿੱਛੇ ਛੱਡ ਦਿੱਤਾ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ ਭਾਰਤੀ ਜ਼ਮੀਨ ‘ਤੇ ਵਨਡੇ ਮੈਚਾਂ ਵਿੱਚ 123 ਛੱਕੇ ਲਗਾਏ ਸਨ। ਰੋਹਿਤ ਨੇ ਜਦੋਂ ਭਾਰਤੀ ਪਾਰੀ ਦੇ ਤੀਜੇ ਓਬਵਰ ਵਿੱਚ ਹੇਨਰੀ ਸ਼ਿਪਲੀ ਦੀ ਗੇਂਦ ‘ਤੇ ਛੱਕਾ ਲਗਾਇਆ ਤਾਂ ਉਹ ਧੋਨੀ ਤੋਂ ਅੱਗੇ ਨਿਕਲ ਗਏ। ਉਸਦੇ ਬਾਅਦ ਉਨ੍ਹਾਂ ਨੇ ਇੱਕ ਹੋਰ ਛੱਕਾ ਜੜਿਆ। ਭਾਰਤੀ ਜ਼ਮੀਨ ‘ਤੇ ਛੱਕਿਆਂ ਦੀ ਗਿਣਤੀ ਹੁਣ 125 ਹੋ ਗਈ ਹੈ।
ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਪੰਜਾਬ ਸਣੇ ਉੱਤਰ ਭਾਰਤ ‘ਚ ਇਸ ਦਿਨ ਤੋਂ ਘਟੇਗੀ ਕੜਾਕੇ ਦੀ ਠੰਡ, 5 ਡਿਗਰੀ ਵਧੇਗਾ ਪਾਰਾ
ਇਸ ਤੋਂ ਇਲਾਵਾ ਰੋਹਿਤ ਨੇ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਗਿਲਕ੍ਰਿਸਟ ਨੂੰ ਪਿੱਛੇ ਛੱਡ ਦਿੱਤਾ ਹੈ। ਹਿੱਟਮੈਨ ਨੇ ਵਨਡੇ ਮੈਚਾਂ ਵਿੱਚ ਹੁਣ ਤੱਕ 9630 ਦੌੜਾਂ ਬਣਾ ਲਈਆਂ ਹਨ। ਉੱਥੇ ਹੀ ਜੇਕਰ ਗਿਲਕ੍ਰਿਸਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵਨਡੇ ਮੈਚਾਂ ਵਿੱਚ 9619 ਦੌੜਾਂ ਬਣਾਈਆਂ ਸਨ। ਰੋਹਿਤ ਨੇ ਨਿਊਜ਼ੀਲੈਂਡ ਖਿਲਾਫ਼ 38 ਗੇਂਦਾਂ ‘ਤੇ 34 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਚਾਰ ਚੌਕੇ ਤੇ 2 ਛੱਕੇ ਲਗਾਏ। ਰੋਹਿਤ ਨੇ ਸ਼੍ਰੀਲੰਕਾ ਖਿਲਾਫ਼ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿੱਚ 142 ਦੌੜਾਂ ਬਣਾਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: