ਇੰਗਲੈਂਡ ਖਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਹੁਣ ਤੱਕ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਲਈ ਵਧੀਆ ਰਹੀ ਹੈ। ਖਾਸ ਗੱਲ ਇਹ ਹੈ ਕਿ ਪਹਿਲਾ ਮੈਚ ਹਾਰਨ ਦੇ ਬਾਅਦ ਭਾਰਤੀ ਟੀਮ ਜਿੱਤ ਰਹੀ ਹੈ, ਇਸ ਲਈ ਉਨ੍ਹਾਂ ਦੀਆਂ ਕੁਝ ਖਰਾਬ ਪਾਰੀਆਂ ਦਾ ਜ਼ਿਕਰ ਵੀ ਨਹੀਂ ਹੋ ਰਿਹਾ ਹੈ। ਇਸ ਵਿਚਾਲੇ ਇੰਗਲੈਂਡ ਦੇ ਖਿਲਾਫ਼ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਰੋਹਿਤ ਸ਼ਰਮਾ ਨੇ 55 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ 9 ਹਜ਼ਾਰ ਦੌੜਾਂ ਵੀ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਪੂਰੀਆਂ ਕਰ ਲਈਆਂ ਹਨ।
ਰੋਹਿਤ ਸ਼ਰਮਾ ਨੇ ਇਸੇ ਸੀਰੀਜ਼ ਦੇ ਚੌਥੇ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਪਹਿਲਾਂ ਆਪਣੀਆਂ 4000 ਦੌੜਾਂ ਪੂਰੀਆਂ ਕੀਤੀਆਂ ਸਨ। ਇਸਦੇ ਬਾਅਦ ਅੱਜ ਜਿਵੇਂ ਹੀ ਉਨ੍ਹਾਂ ਨੇ 55 ਦੌੜਾਂ ਬਣਾਈਆਂ, ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉਨ੍ਹਾਂ ਦੀਆਂ 9 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਰੋਹਿਤ ਸ਼ਰਮਾ ਨੇ 119 ਪਹਿਲੀ ਸ਼੍ਰੇਣੀ ਵਿੱਚ ਮੈਚ ਖੇਡ ਕੇ ਇਸ ਤੋਂ ਪਹਿਲਾਂ 8963 ਦੌੜਾਂ ਬਣਾਈਆਂ ਸਨ, ਜੋ ਹੁਣ 9 ਹਜ਼ਾਰ ਹੋ ਗਈਆਂ ਹਨ। ਇਸ ਦੌਰਾਨ ਰੋਹਿਤ ਸ਼ਰਮਾ ਨੇ 28 ਸੈਂਕੜੇ ਤੇ 36 ਅਰਧ ਸੈਂਕੜੇ ਲਗਾਉਣ ਦਾ ਕੰਮ ਕੀਤਾ ਹੈ। ਜੇਕਰ ਇੱਥੇ ਟੈਸਟ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਰੋਹਿਤ ਹੁਣ 58 ਟੈਸਟ ਮੈਚਾਂ ਵਿੱਚ 4000 ਦੌੜਾਂ ਪੂਰੀਆਂ ਕਰ ਚੁੱਕੇ ਹਨ। ਇਸ ਵਿੱਚ ਉਨ੍ਹਾਂ ਦੇ ਨਾਮ 11 ਸੈਂਕੜੇ ਤੇ 17 ਅਰਧ ਸੈਂਕੜੇ ਦਰਜ ਹਨ।
ਇਹ ਵੀ ਪੜ੍ਹੋ: ਮਾਨਸਾ ਦੀ ਖਿਡਾਰਨ ਨੇ ਕੀਤਾ ਕਮਾਲ, ਏਸ਼ੀਆ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਜਿੱਤਿਆ ਸੋਨ ਤਗਮਾ
ਦੱਸ ਦੇਈਏ ਕਿ ਰੋਹਿਤ ਸ਼ਰਮਾ ਇੰਗਲੈਂਡ ਦੇ ਖਿਲਾਫ਼ ਜਾਰੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਚੱਲ ਸਕੇ ਸਨ। ਹੈਦਰਾਬਾਦ ਮੈਚ ਵਿੱਚ ਉਨ੍ਹਾਂ ਨੇ 24 ਤੇ 39 ਦੌੜਾਂ ਬਣਾਈਆਂ। ਉੱਥੇ ਹੀ ਵਿਸ਼ਾਖਾਪਟਨਮ ਵਿੱਚ ਉਨ੍ਹਾਂ ਨੇ 14 ਤੇ 13 ਦੌੜਾਂ ਦੀਆਂ ਛੋਟੀਆਂ-ਛੋਟੀਆਂ ਪਾਰੀਆਂ ਖੇਡੀਆਂ। ਰਾਜਕੋਟ ਵਿੱਚ ਉਨ੍ਹਾਂ ਨੇ ਸੀਰੀਜ਼ ਦਾ ਪਹਿਲਾ ਸੈਂਕੜਾ ਲਗਾਇਆ ਤੇ ਉਨ੍ਹਾਂ ਦੇ ਬੱਲੇ ਤੋਂ 131 ਦੌੜਾਂ ਦੀ ਵੱਡੀ ਪਾਰੀ ਆਈ। ਹਾਲਾਂਕਿ ਇਸੇ ਮੈਚ ਦੀ ਦੂਜੀ ਪਾਰੀ ਵਿੱਚ ਉਹ 19 ਦੌੜਾਂ ਬਣਾ ਕੇ ਆਊਟ ਹੋ ਗਏ। ਰਾਂਚੀ ਟੈਸਟ ਦੀ ਪਹਿਲੀ ਪਾਰੀ ਵਿੱਚ ਉਹ ਸਿਰਫ਼ 2 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਸਨ, ਪਰ ਦੂਜੀ ਪਾਰੀ ਵਿੱਚ ਉਨ੍ਹਾਂ ਦੇ ਬੱਲੇ ਤੋਂ 55 ਦੌੜਾਂ ਦੀ ਵਧੀਆ ਪਾਰੀ ਆਈ। ਇਸਦੇ ਨਾਲ ਹੀ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਮ ਕਰ ਲਏ।