ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਕ੍ਰਿਕਟ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਰੋਹਿਤ ਟੀ-20 ਕ੍ਰਿਕਟ ਵਿੱਚ 500 ਛੱਕੇ ਲਗਾਉਣ ਵਾਲੇ ਭਾਰਤ ਤੇ ਏਸ਼ੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਹਿੱਟਮੈਨ ਨੇ ਐਤਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ਼ ਗਏ ਮੈਚ ਵਿੱਚ ਇਹ ਕਾਰਨਾਮਾ ਕੀਤਾ। ਚੇੱਨਈ ਦੇ ਖਿਲਾਫ਼ ਮੈਚ ਤੋਂ ਪਹਿਲਾਂ ਰੋਹਿਤ ਨੂੰ ਟੀ-20 ਕ੍ਰਿਕਟ ਵਿੱਚ 500 ਛੱਕੇ ਪੂਰੇ ਕਰਨ ਦੇ ਲਈ ਤਿੰਨ ਛੱਕਿਆਂ ਦੀ ਲੋੜ ਸੀ।
ਚੇੱਨਈ ਖਿਲਾਫ਼ ਮੈਚ ਵਿੱਚ ਰੋਹਿਤ ਨੇ 30 ਗੇਂਦਾਂ ‘ਤੇ 7 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਰੋਹਿਤ ਨੇ 11ਵੇਂ ਓਵਰ ਵਿੱਚ ਜਡੇਜਾ ਦੀ ਗੇਂਦ ‘ਤੇ ਸ਼ਾਨਦਾਰ ਛੱਕਾ ਲਗਾ ਕੇ ਟੀ-20 ਕ੍ਰਿਕਟ ਵਿੱਚ ਆਪਣੇ 500 ਛੱਕੇ ਪੂਰੇ ਕੀਤੇ। ਰੋਹਿਤ ਸ਼ਰਮਾ ਨੇ 432 ਮੈਚਾਂ ਦੀਆਂ 419 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ। ਉਹ ਹੁਣ ਟੀ-20 ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤ ਤੇ ਏਸ਼ੀਆ ਦੇ ਪਹਿਲੇ ਤੇ ਦੁਨੀਆ ਦੇ ਪੰਜਵੇਂ ਬੱਲੇਬਾਜ ਬਣ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ‘ਚ ਵਾਪਰੀ ਵੱਡੀ ਵਾਰਦਾਤ, ਬਾਈਕ ਸਵਾਰ ਹਮਲਾਵਰਾਂ ਨੇ ਫੈਕਟਰੀ ਮਾਲਕ ਦਾ ਕੀਤਾ ਕਤਲ
ਰੋਹਿਤ ਸ਼ਰਮਾ ਨੇ ਟੀ-20 ਵਿੱਚ ਆਪਣੇ 500 ਛੱਕਿਆਂ ਵਿੱਚੋਂ 270 ਛੱਕੇ ਆਈਪੀਐੱਲ ਵਿੱਚ ਲਗਾਏ ਹਨ, ਜੋ ਕਿ ਟੂਰਨਾਮੈਂਟ ਦੇ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ ਵੱਲੋਂ ਲਗਾਏ ਗਏ ਸਭ ਤੋਂ ਜ਼ਿਆਦਾ ਛੱਕੇ ਹਨ। ਇੰਟਰਨੈਸ਼ਨਲ ਕ੍ਰਿਕਟ ਵਿੱਚ ਰੋਹਿਤ ਦੇ ਹੁਣ 600 ਛੱਕੇ ਹੋ ਗਏ ਹਨ। ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ 1056 ਛੱਕਿਆਂ ਦੇ ਨਾਲ ਕ੍ਰਿਸ ਗੇਲ ਸਿਖਰ ‘ਤੇ ਹਨ। ਉਨ੍ਹਾਂ ਦੇ ਬਾਅਦ ਕੀਰੋਨ ਪੋਲਾਰਡ(860), ਆਂਦ੍ਰੇ ਰਸੇਲ(678) ਤੇ ਕਾਲਿਨ ਮੁਨਰੋ (548) ਹਨ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਦੇ ਲਈ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ ਚੇੱਨਈ ਦੇ ਖਿਲਾਫ਼ IPL ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਰੋਹਿਤ ਤੋਂ ਇਲਾਵਾ 5 ਹੋਰ ਬੱਲੇਬਾਜ ਮੁੰਬਈ ਦੇ ਲਈ 100 ਬਣਾ ਚੁੱਕੇ ਹਨ, ਪਰ ਸਾਰਿਆਂ ਨੇ ਇੱਕ ਵਾਰ ਹੀ ਸੈਂਕੜਾ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: