ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀ ਤੇ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਭਾਰਤ ਨੇ 5 ਜੂਨ ਨੂੰ ਆਪਣੇ ਓਪਨਿੰਗ ਮੈਚ ਵਿੱਚ ਆਇਰਲੈਂਡ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਏ ਮੈਚ ਵਿੱਚ ਆਇਰਲੈਂਡ ਨੇ ਭਾਰਤ ਨੂੰ ਜਿੱਤ ਦੇ ਲਈ ਮਹਿਜ਼ 97 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸਨੇ 12.2 ਓਵਰਾਂ ਵਿੱਚ ਹਾਸਿਲ ਕਰ ਲਿਆ। ਭਾਰਤੀ ਟੀਮ ਹੁਣ 9 ਜੂਨ ਨੂੰ ਇਸੇ ਵੈਨਿਊ ‘ਤੇ ਪਾਕਿਸਤਾਨ ਨਾਲ ਖੇਡੇਗੀ।
ਇਸ ਮੈਚ ਵਿੱਚ ਰੋਹਿਤ ਸ਼ਰਮਾ ਨੇ 37 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ। ਉਹ ਰਿਟਾਇਰਡ ਹਰਟ ਹੋਏ। ਉਨ੍ਹਾਂ ਦੀ ਪਾਰੀ ਵਿੱਚ 3 ਛੱਕੇ ਤੇ 4 ਚੁਕੇ ਸ਼ਾਮਿਲ ਰਹੇ। ਉੱਥੇ ਹੀ ਰਿਸ਼ਭ ਪੰਤ 36 ਦੌੜਾਂ ਬਣਾ ਕੇ ਨਾਬਾਦ ਰਹੇ। ਪਰ ਇਸ ਮੈਚ ਨੂੰ ਖੇਡ ਕੇ ਰੋਹਿਤ ਸ਼ਰਮਾ ਨੇ ਕਈ ਰਿਕਾਰਡ ਆਪਣੇ ਨਾਮ ਕਰ ਲਏ। ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿੱਚ 43ਵੀਂ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸ਼ੋਨੀ ਨੇ ਵੀ ਆਪਣੀ ਕਪਤਾਨੀ ਵਿੱਚ 43 ਟੀ-20 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਵਿਰਾਟ ਕੋਹਲੀ ਨੇ ਟੀ-20 ਮੈਚਾਂ ਵਿੱਚ ਜਿੱਤ ਦਿਵਾਈ ਸੀ। ਉੱਥੇ ਹੀ ਵਿਰਾਟ ਕੋਹਲੀ ਨੇ ਟੀ-20 ਇੰਟਰਨੈਸ਼ਨਲ ਵਿੱਚ 32 ਮੈਚਾਂ ਵਿੱਚ ਜਿੱਤ ਦਿਵਾਈ।
ਰੋਹਿਤ ਨੇ ਇੰਟਰਨੈਸ਼ਨਲ ਕ੍ਰਿਕਟ ਵਿੱਚ 600 ਛੱਕੇ ਰੋਹਿਤ ਨੇ ਇੰਟਰਨੈਸ਼ਨਲ ਕ੍ਰਿਕਟ ਵਿੱਚ 600 ਛੱਕੇ ਪੂਰੇ ਕਰ ਲਏ ਹਨ। ਉਨ੍ਹਾਂ ਨੇ 84 ਛੱਕੇ ਟੈਸਟ, 323 ਵਨਡੇ ਵਿੱਚ ਅਤੇ 193 ਟੀ-20 ਵਿੱਚ ਜੜੇ ਹਨ। ਕੁੱਲ ਮਿਲਾ ਕੇ ਹਿੱਟਮੈਨ ਨੇ 499 ਪਾਰੀਆਂ ਵਿੱਚ ਇਹ ਮੁਕਾਮ ਹਾਸਿਲ ਕੀਤਾ। ਕ੍ਰਿਸ ਗੇਲ ਦੇ 551 ਇੰਟਰਨੈਸ਼ਨਲ ਪਾਰੀਆਂ ਵਿੱਚ 553 ਛੱਕੇ ਹਨ। ਉੱਥੇ ਹੀ ਸ਼ਾਹਿਦ ਅਫਰੀਦੀ ਦੇ 508 ਪਾਰੀਆਂ ਵਿੱਚ 476 ਛੱਕੇ ਹਨ। ਇਸਦੇ ਇਲਾਵਾ ਇਸ ਮੈਚ ਵਿੱਚ ਰੋਹਿਤ ਨੇ ਇੱਕ ਹੋਰ ਮੁਕਾਮ ਆਪਣੇ ਨਾਮ ਕੀਤਾ। ਉਨ੍ਹਾਂ ਦੇ ਟੀ-20 ਵਿਸ਼ਵ ਕੱਪ ਵਿੱਚ 1000 ਦੌੜਾਂ ਪੂਰੀਆਂ ਹੋ ਚੁੱਕੀਆਂ ਹਨ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਇੱਕ ਹੋਰ ਉਪਲਬਧੀ ਹਾਸਿਲ ਕੀਤੀ। ਰੋਹਿਤ ਦੀਆਂ ਹੁਣ ਟੀ-20 ਕ੍ਰਿਕਟ ਵਿੱਚ 4000 ਤੋਂ ਵੱਧ ਦੌੜਾਂ ਹੋ ਗਈਆਂ ਹਨ। ਉਹ ਸਭ ਤੋਂ ਘੱਟ ਗੇਂਦਾਂ ਵਿੱਚ 4000 ਟੀ-20 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ 2860 ਗੇਂਦਾਂ ਵਿੱਚ 4 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਉੱਥੇ ਹੀ ਵਿਰਾਟ ਕੋਹਲੀ ਨੇ 2900 ਗੇਂਦਾਂ ਵਿੱਚ ਤੇ ਬਾਬਰ ਆਜ਼ਮ ਨੇ 3079 ਗੇਂਦਾਂ ਵਿੱਚ ਇਹ ਮੁਕਾਮ ਹਾਸਿਲ ਕੀਤਾ। ਕੋਹਲੀ ਦੇ 118 ਟੀ-20 ਮੈਚਾਂ ਵਿੱਚ ਕੁੱਲ 4038 ਦੌੜਾਂ ਹਨ। ਉੱਥੇ ਹੀ ਰੋਹਿਤ ਸ਼ਰਮਾ ਦੇ ਹੁਣ 152 ਟੀ-20 ਮੈਚਾਂ ਵਿੱਚ 4026 ਤਾਂ ਬਾਬਰ ਆਜ਼ਮ ਨੇ 119 ਮੈਚਾਂ ਵਿੱਚ ਇਹ ਉਪਲਬਧੀ ਹਾਸਿਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: