ਬੀਤੇ ਦਿਨ ਹੀ ਭਾਰਤੀ ਕ੍ਰਿਕਟ ਟੀਮ ਨੇ 2024 T-20 ਵਰਲਡ ਕੱਪ ਦਾ ਖਿਤਾਬ ਜਿੱਤਿਆ। ਇਸ ਜਿੱਤ ਮਗਰੋਂ ਟੀਮ ਇੰਡੀਆ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਸਾਰਿਆਂ ਨੇ ਵਧਾਈ ਦਿੱਤੀ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ। ਭਾਰਤ ਦੀ ਜਿੱਤ ਮਗਰੋਂ ਪੀਐੱਮ ਮੋਦੀ ਨੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਵਧਾਈ ਦਿੱਤੀ। ਇਸ ਮਗਰੋਂ ਭਾਰਤ ਦੇ ਸਫਲ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ ਹੈ।
ਭਾਰਤ ਦੀ ਜਿੱਤ ਮਗਰੋਂ ਪੀਐੱਮ ਮੋਦੀ ਨੇ ਰੋਹਿਤ ਸ਼ਰਮਾ ਨੂੰ ਐਕਸ ‘ਤੇ ਟੈਗ ਕੀਤਾ ਅਤੇ ਲਿਖਿਆ, ਰੋਹਿਤ, ਤੁਸੀਂ ਸ਼ਾਨਦਾਰ ਸ਼ਖਸੀਅਤ ਹੋ ਅਤੇ ਤੁਹਾਡੀ ਬੱਲੇਬਾਜ਼ੀ ਅਤੇ ਕਪਤਾਨੀ ਨੇ ਟੀਮ ਇੰਡੀਆ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਤੁਹਾਡਾ ਟੀ-20 ਕਰੀਅਰ ਸ਼ਾਨਦਾਰ ਹੈ ਅਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹੁਣ ਭਾਰਤੀ ਕਪਤਾਨ ਨੇ ਇਸ ‘ਤੇ ਜਵਾਬ ਦਿੰਦੇ ਹੋਏ ਐਕਸ ‘ਤੇ ਲਿਖਿਆ, ”ਤੁਹਾਡੇ ਪਿਆਰ ਭਰੇ ਸ਼ਬਦਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਨਰਿੰਦਰ ਮੋਦੀ ਸਰ। ਭਾਰਤੀ ਟੀਮ ਅਤੇ ਮੈਂ ਵਿਸ਼ਵ ਕੱਪ ਨੂੰ ਘਰ ਲਿਆਉਣ ‘ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਪ੍ਰਭਾਵਿਤ ਹਾਂ ਕਿ ਇਹ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ।
ਬਿਨ੍ਹਾਂ ਕੋਈ ਮੈਚ ਗੁਆਏ ਚੈਂਪੀਅਨ ਬਣੀ ਟੀਮ ਇੰਡੀਆ ਤੇ ਰੋਹਿਤ ਸ਼ਰਮਾ ਨੇ ਲਿਆ ਸੰਨਿਆਸ
ਦੱਸ ਦੇਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਬਿਨ੍ਹਾਂ ਕੋਈ ਮੈਚ ਗੁਆਏ ਟੀ-20 ਵਿਸ਼ਵ 2024 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਫਾਈਨਲ ਸਮੇਤ ਕੁੱਲ 8 ਮੈਚ ਖੇਡੇ ਅਤੇ ਸਾਰਿਆਂ ‘ਚ ਜਿੱਤ ਦਰਜ ਕੀਤੀ। ਦੱਸਣਯੋਗ ਹੈ ਕਿ ਖਿਤਾਬ ਜਿੱਤਣ ਮਗਰੋਂ ਰੋਹਿਤ ਸ਼ਰਮਾ ਨੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਅਜਨਾਲਾ : ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਨੌਜਵਾਨ ਰੁ.ੜ੍ਹਿ.ਆ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਰੋਹਿਤ ਸ਼ਰਮਾ ਨੇ ਕਿਹਾ ਕਿ ਟੀ-20 ਇੰਟਰਨੈਸ਼ਨਲ ‘ਚ ਇਹ ਮੇਰਾ ਆਖਰੀ ਮੈਚ ਸੀ। ਜਦੋਂ ਤੋਂ ਮੈਂ ਇਹ ਫਾਰਮੈਟ ਖੇਡਣਾ ਸ਼ੁਰੂ ਕੀਤਾ, ਮੈਂ ਹਰ ਪਲ ਦਾ ਪੂਰਾ ਆਨੰਦ ਲਿਆ। ਮੈਂ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਇਸ ਫਾਰਮੈਟ ਵਿੱਚ ਭਾਰਤੀ ਟੀਮ ਨਾਲ ਕੀਤੀ। ਇਸ ਫਾਰਮੈਟ ਤੋਂ ਸੰਨਿਆਸ ਲੈਣ ਦੇ ਫੈਸਲੇ ਦਾ ਸਮਾਂ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ। ਮੈਂ ਕੱਪ ਜਿੱਤਣਾ ਸੀ। ਇਸ ਤੋਂ ਬਾਅਦ ਕ੍ਰਿਕਟਰ ਰਵਿੰਦਰ ਜਡੇਜਾ ਨੇ ਵੀ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿ ਦਿੱਤਾ। ਟਰਾਫੀ ਜਿੱਤਣ ਮੈਗਰੀ ਭਾਰਤੀ ਟੀਮ ਨੇ ਤਿੰਨ ਵੱਡੇ ਸਟਾਰ ਕ੍ਰਿਕਟਰ ਗਵਾ ਦਿੱਤੇ।
ਵੀਡੀਓ ਲਈ ਕਲਿੱਕ ਕਰੋ -: