ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਸਾਊਦੀ ਪ੍ਰੋ ਲੀਗ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਨੇ ਅਲ ਇਤਿਹਾਦ ਦੇ ਖਿਲਾਫ ਅਲ ਨਾਸਰ ਦੇ ਆਖਰੀ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ। ਰੋਨਾਲਡੋ ਨੇ ਅਲ ਇਤਿਹਾਦ ਦੇ ਖਿਲਾਫ ਮੈਚ ਵਿੱਚ ਦੋ ਗੋਲ ਕੀਤੇ, ਜੋ ਇਸ ਲੀਗ ਦੇ ਮੌਜੂਦਾ ਸੀਜ਼ਨ ਵਿੱਚ ਉਸਦਾ 34ਵਾਂ ਅਤੇ 35ਵਾਂ ਗੋਲ ਸੀ। ਇਸ ਦੇ ਨਾਲ ਰੋਨਾਲਡੋ ਨੇ ਰਿਕਾਰਡ ਬਣਾ ਕੇ ਸੀਜ਼ਨ ਦਾ ਅੰਤ ਕੀਤਾ।
ਰੋਨਾਲਡੋ ਨੇ ਆਪਣੇ ਦੋ ਗੋਲ ਕਰਕੇ ਅਲ ਨਾਸਰ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਰੋਨਾਲਡੋ ਨੇ ਇਸ ਮੈਚ ਦਾ ਆਪਣਾ ਪਹਿਲਾ ਗੋਲ ਪਹਿਲੇ ਹਾਫ ਦੇ ਰੁਕੇ ਸਮੇਂ (45+3 ਮਿੰਟ) ਵਿੱਚ ਅਲ ਇਤਿਹਾਦ ਵਿਰੁੱਧ ਕੀਤਾ। ਇਸ ਤੋਂ ਬਾਅਦ ਰੀਅਲ ਮੈਡਰਿਡ ਅਤੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਖਿਡਾਰੀ ਨੇ 69ਵੇਂ ਮਿੰਟ ਵਿੱਚ ਹੈਡਰ ਰਾਹੀਂ ਆਪਣਾ ਦੂਜਾ ਗੋਲ ਕੀਤਾ। ਇਸ ਨਾਲ ਉਹ ਸਾਊਦੀ ਪ੍ਰੋ ਲੀਗ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ।
ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਅਲ ਨਾਸਰ ਨੇ ਅਲ ਇਤਿਹਾਦ ਨੂੰ 4-2 ਨਾਲ ਹਰਾਇਆ। ਇਸ ਤਰ੍ਹਾਂ ਰੋਨਾਲਡੋ ਦੀ ਟੀਮ 34 ਮੈਚਾਂ ‘ਚ 26 ਜਿੱਤਾਂ ਅਤੇ 82 ਅੰਕਾਂ ਨਾਲ ਟੇਬਲ ‘ਚ ਦੂਜੇ ਸਥਾਨ ‘ਤੇ ਰਹੀ। ਅਲ ਹਿਲਾਲ 34 ਮੈਚਾਂ ਵਿੱਚ 31 ਜਿੱਤਾਂ ਦੇ ਨਾਲ 96 ਅੰਕਾਂ ਨਾਲ ਸੂਚੀ ਵਿੱਚ ਸਿਖਰ ‘ਤੇ ਹੈ। ਸਾਊਦੀ ਪ੍ਰੋ ਲੀਗ ਵਿੱਚ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਤੋਂ ਬਾਅਦ, ਰੋਨਾਲਡੋ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਦੇ ਨਾਲ ਆਪਣੀ ਪ੍ਰਾਪਤੀ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ਮੈਂ ਰਿਕਾਰਡਾਂ ਦੇ ਪਿੱਛੇ ਨਹੀਂ ਭੱਜਦਾ, ਰਿਕਾਰਡ ਮੇਰੇ ਮਗਰ ਦੌੜਦੇ ਹਨ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਕਾਰਨ ਰੇਲ ਗੱਡੀਆਂ ‘ਚ ਵਧੀ ਭੀੜ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ
ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਮੋਰੋਕੋ ਦੇ ਅਬਦੇਰਜ਼ਾਕ ਹਮਦੱਲਾਹ ਨੂੰ ਪਛਾੜ ਦਿੱਤਾ। ਅਬਦਰਜ਼ਾਕ ਹਮਦੱਲ੍ਹਾ ਨੇ 2018-19 ਸੀਜ਼ਨ ‘ਚ ਕੁੱਲ 34 ਗੋਲ ਕੀਤੇ ਸਨ ਪਰ ਪੁਰਤਗਾਲ ਦੇ ਸਟਾਰ ਖਿਡਾਰੀ ਰੋਨਾਲਡੋ ਨੇ ਹਮਦੱਲ੍ਹਾ ਨੂੰ ਪਛਾੜ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਰੋਨਾਲਡੋ ਦਸੰਬਰ 2022 ਵਿੱਚ ਇਸ ਲੀਗ ਵਿੱਚ ਸ਼ਾਮਲ ਹੋਏ ਸਨ। ਰੋਨਾਲਡੋ ਪੁਰਸ਼ਾਂ ਦੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਹਨ। ਉਸ ਨੇ 206 ਮੈਚ ਖੇਡੇ ਹਨ ਅਤੇ ਰੋਨਾਲਡੋ ਦੇ ਨਾਂ ਰਿਕਾਰਡ 128 ਗੋਲ ਹਨ।
ਵੀਡੀਓ ਲਈ ਕਲਿੱਕ ਕਰੋ -: