IPL ਵਿੱਚ ਅੱਜ ਰਾਜਸਥਾਨ ਰਾਇਲਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਰਾਜਸਥਾਨ ਰਾਇਲਜ਼ ਇਸ ਸਮੇਂ ਪੁਆਇੰਟ ਟੇਬਲ ‘ਤੇ ਚੌਥੇ ਨੰਬਰ ‘ਤੇ ਹੈ। ਹੁਣ ਤੱਕ ਖੇਡੇ ਗਏ 9 ਮੁਕਾਬਲਿਆਂ ਵਿੱਚ ਰਾਜਸਥਾਨ ਨੂੰ 5 ਵਿੱਚ ਜਿੱਤ ਤੇ 4 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੁਕਾਬਲਿਆਂ ਵਿੱਚ ਰਾਜਸਥਾਨ ਨੂੰ 2 ਵਿੱਚ ਹੀ ਜਿੱਤ ਮਿਲੀ ਹੈ। ਜੇਕਰ ਇਸ ਮੁਕਾਬਲੇ ਵਿੱਚ ਰਾਜਸਥਾਨ ਜਿੱਤ ਜਾਂਦਾ ਹੈ ਤਾਂ ਉਹ ਪਹਿਲੇ ਜਾਂ ਦੂਜੇ ਨੰਬਰ ‘ਤੇ ਆ ਸਕਦਾ ਹੈ।
ਗੁਜਰਾਤ ਟਾਈਟਨਸ ਇਸ ਸੀਜ਼ਨ ਦੇ ਪਲੇਆਫ਼ ਕੁਆਲੀਫਿਕੇਸ਼ਨ ਦੀ ਦੌੜ ਵਿੱਚ ਸਭ ਤੋਂ ਨੇੜੇ ਹੈ। ਗੁਜਰਾਤ 12 ਅੰਕਾਂ ਦੇ ਨਾਲ ਟਾਪ ‘ਤੇ ਹੈ। ਜੇਕਰ ਟੀਮ ਇਹ ਮੈਚ ਜਿੱਤ ਜਾਂਦੀ ਹੈ ਉਹ ਕੁਆਲੀਫਿਕੇਸ਼ਨ ਦੇ ਨੇੜੇ ਆ ਜਾਵੇਗੀ। 16 ਅੰਕਾਂ ‘ਤੇ ਉਸਦਾ ਪਲੇਆਫ ਕੁਆਲੀਫਿਕੇਸ਼ਨ ਪੱਕਾ ਹੋ ਜਾਵੇਗਾ। ਹੁਣ ਤੱਕ ਗੁਜਰਾਤ 9 ਮੈਚਾਂ ਵਿੱਚੋਂ 3 ਹਾਰਿਆ ਤੇ 6 ਜਿੱਤਿਆ ਹੈ।ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਸਵਾਈ ਮਾਨਸਿੰਘ ਸਟੇਡੀਅਮ ਦੀ ਪਿੱਚ ‘ਤੇ ਗੇਂਦਬਾਜ਼ੀ ਨੂੰ ਮਦਦ ਮਿਲਦੀ ਹੈ। ਪਿੱਚ ਗੇਂਦਬਾਜ਼ਾਂ ਦੇ ਲਈ ਇੰਨੀ ਵਧੀਆ ਹੈ ਕਿ ਕੋਈ ਵੀ ਟੀਮ ਇੱਥੇ ਵੱਡਾ ਸਕੋਰ ਨਹੀਂ ਕਰ ਪਾਉਂਦੀ ਹੈ। ਇਸ ਮੈਦਾਨ ਵਿੱਚ ਟੀ-20 ਵਿੱਚ ਸਾਨੂੰ ਛੋਟਾ ਸਕੋਰ ਹੀ ਦੇਖਣ ਨੂੰ ਮਿਲਦਾ ਹੈ। ਇਸ ਪਿੱਚ ‘ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਬਹੁਤ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ: ਐਕਸ਼ਨ ‘ਚ ਮਾਨ ਸਰਕਾਰ, ਭ੍ਰਿਸ਼ਟਾਚਾਰ ‘ਚ ਸ਼ਾਮਲ PSPCL ਦੇ 7 ਅਧਿਕਾਰੀਆਂ ਸਣੇ 8 ਮੁਅੱਤਲ
ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਤੇ ਗੁਜਰਾਤ ਟਾਇਟਨਸ IPL ਦੇ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨ ਉਤਰਣਗੀਆਂ। ਦੋਨਾਂ ਟੀਮਾਂ ਵਿਚਾਲੇ ਹੁਣ ਤੱਕ IPL ਮੈਚ ਦੇ ਆਧਾਰ ‘ਤੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਟੀਮਾਂ ਦੀ ਟੱਕਰ ਕੁੱਲ 4 ਮੈਚਾਂ ਵਿੱਚ ਹੋਈ ਹੈ। ਇਨ੍ਹਾਂ ਵਿੱਚੋਂ ਗੁਜਰਾਤ ਨੇ ਜ਼ਿਆਦਾ ਵਾਰ ਬਾਜ਼ੀ ਮਾਰੀ ਹੈ। ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਟੀਮ ਨੇ ਤਿੰਨ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਤਾਂ ਉੱਥੇ ਹੀ ਰਾਜਸਥਾਨ ਨੂੰ ਸਿਰਫ਼ ਇੱਕ ਮੈਚ ਵਿੱਚ ਜਿੱਤ ਹਾਸਿਲ ਹੋਈ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਰਾਜਸਥਾਨ ਰਾਇਲਜ਼: ਸੰਜੂ ਸੈਮਸਨ, ਜੋਸ਼ ਬਟਲਰ, ਯਸ਼ਸਵੀਂ ਜੈਸਵਾਲ, ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਧਰੁਵ ਜੁਰੇਲ, ਟ੍ਰੇਂਟ ਬੋਲਟ, ਯੁਜਵੇਂਦਰ ਚਹਲ, ਸੰਦੀਪ ਸ਼ਰਮਾ ਤੇ ਜੇਸਨ ਹੋਲਡਰ।
ਗੁਜਰਾਤ ਟਾਈਟਨਸ: ਹਾਰਦਿਕ ਪੰਡਯਾ, ਰਿਧੀਮਾਨ ਸਾਹਾ, ਅਭਿਨਵ ਮਨੋਹਰ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤੇਵਤਿਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ, ਜੋਸ਼ੁਆ ਲਿਟਿਲ।
ਵੀਡੀਓ ਲਈ ਕਲਿੱਕ ਕਰੋ -: