IPL ਦੇ 17ਵੋ ਸੀਜ਼ਨ ਵਿੱਚ ਐਤਵਾਰ ਨੂੰ ਵੀ ਡਬਲ ਹੈਡਰ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਦਾ ਦੂਜਾ ਡਬਲ ਹੈਡਰ ਹੈ। ਦਿਨ ਦੇ ਪਹਿਲੇ ਮੁਕਾਬਲੇ ਵਿੱਚ ਦੁਪਹਿਰ 3.30 ਵਜੇ ਤੋਂ ਰਾਜਸਥਾਨ ਰਾਇਲਜ਼ ਦਾ ਸਾਹਮਣਾ ਜੈਪੁਰ ਵਿੱਚ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਸ ਮੈਚ ਲਈ ਦੁਪਹਿਰ 3 ਵਜੇ ਟਾਸ ਹੋਵੇਗਾ। ਇਸ ਮੈਚ ਦੇ ਦੌਰਾਨ ਭਾਰਤੀ ਬੱਲੇਬਾਜ ਕੇਐੱਲ ਰਾਹੁਲ ਦੀ ਫਾਰਮ ਤੇ ਫਿੱਟਨੈੱਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਰਾਹੁਲ ਸੱਟ ਲੱਗਣ ਕਾਰਨ ਇੰਗਲੈਂਡ ਖਿਲਾਫ਼ ਆਖਰੀ ਚਾਰ ਟੈਸਟ ਮੈਚ ਨਹੀਂ ਖੇਡ ਸਕੇ ਸਨ। ਲਖਨਊ ਦੇ ਕਪਤਾਨ ਨਾ ਸਿਰਫ਼ ਇੱਕ ਬੱਲੇਬਾਜ ਬਲਕਿ ਕਪਤਾਨ ਦੇ ਰੂਪ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ।
ਉੱਥੇ ਹੀ ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਵੀ ICC ਟੂਰਨਾਮੈਂਟ ਦੇ ਲਈ ਵਿਕਟਕੀਪਰ ਦੇ ਰੂਪ ਵਿੱਚ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਹਨ। ਰਾਜਸਥਾਨ ਦੀ ਟੀਮ 2022 ਦੇ ਫਾਈਨਲ ਵਿੱਚ ਪਹੁੰਚੀ ਸੀ ਜਿੱਥੇ ਉਸਨੂੰ ਗੁਜਰਾਤ ਟਾਈਟਨਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸੈਸ਼ਨ ਵਿੱਚ ਵੀ ਉਸਨੇ ਸ਼ੁਰੂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ, ਪਰ ਅਖੀਰ ਵਿੱਚ ਪੰਜਵੇਂ ਸਥਾਨ ‘ਤੇ ਰਹੀ ਸੀ।
ਇਹ ਵੀ ਪੜ੍ਹੋ: ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲਾ: ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ CM ਮਾਨ, ਦਿੱਤਾ ਵੱਡਾ ਬਿਆਨ
ਇੱਥੇ ਜੇਕਰ ਦੋਹਾਂ ਟੀਮਾਂ ਵਿਚਾਲੇ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਤੇ ਲਖਨਊ ਦੇ ਵਿਚਾਲੇ IPL ਵਿੱਚ ਹੁਣ ਤੱਕ 3 ਹੀ ਮੁਕਾਬਲੇ ਖੇਡੇ ਗਏ ਹਨ। ਰਾਜਸਥਾਨ ਨੂੰ 2 ਤੇ ਲਖਨਊ ਨੂੰ 1 ਵਿੱਚ ਜਿੱਤ ਮਿਲੀ। ਜੈਪੁਰ ਵਿੱਚ ਦੋਵੇਂ ਟੀਮਾਂ ਵਿਚਾਲੇ ਹੁਣ ਤੱਕ ਇੱਕ ਮੈਚ ਖੇਡਿਆ ਗਿਆ। ਲਖਨਊ ਨੇ ਇਸ ਮੈਚ ਨੂੰ 10 ਦੌੜਾਂ ਨਾਲ ਜਿੱਤਿਆ ਸੀ। ਜੇਕਰ ਇਸ ਮੁਕਾਬਲੇ ਲਈ ਸਵਾਈ ਮਾਨ ਸਿੰਘ ਸਟੇਡੀਅਮ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿਚ ਬੱਲੇਬਾਜਾਂ ਤੇ ਗੇਂਦਬਾਜ਼ਾਂ ਦੋਹਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਕੁਝ ਮੈਚਾਂ ਵਿੱਚ 200 ਤੋਂ ਜ਼ਿਆਦਾ ਦੌੜਾਂ ਵੀ ਬਣੀਆਂ ਹਨ। ਮੈਚ ਦੇ ਸ਼ੁਰੂਆਤੀ ਓਵਰਾਂ ਵਿੱਚ ਤੇਜ਼ ਗੇਂਦਬਾਜਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ IPL ਦੇ 52 ਮੈਚ ਖੇਡੇ ਗਏ। ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 18 ਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 34 ਮੈਚ ਜਿੱਤੇ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਚੇਜ ਕਰਨਾ ਹੀ ਪਸੰਦ ਕਰੇਗੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਜਸਥਾਨ ਰਾਇਲਜ਼: ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਰੋਵਮਨ ਪਾਵੇਲ, ਧਰੁਵ ਜੁਰੇਲ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਅਵੇਸ਼ ਖਾਨ, ਟ੍ਰੇਂਟ ਬੋਲਟ।
ਲਖਨਊ ਸੁਪਰ ਜਾਇੰਟਸ: ਕਵਿੰਟਨ ਡੀ ਕਾਕ (ਵਿਕਟਕੀਪਰ), ਦੇਵਦੱਤ ਪਡਿਕੱਲ, ਦੀਪਕ ਹੁੱਡਾ, ਕੇਐੱਲ ਰਾਹੁਲ (ਕਪਤਾਨ), ਨਿਕੋਲਸ ਪੂਰਨ, ਆਯੂਸ਼ ਬਦੋਨੀ, ਮਾਰਕਸ ਸਟੋਇਨਿਸ, ਕਰੁਣਾਲ ਪੰਡਿਆ, ਨਵੀਨ-ਉਲ-ਹੱਕ, ਯਸ਼ ਠਾਕੁਰ, ਰਵੀ ਬਿਸ਼ਨੋਈ।
ਵੀਡੀਓ ਲਈ ਕਲਿੱਕ ਕਰੋ -: