ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੁਕਾਬਲਾ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਰਾਜਸਥਾਨ ਰਾਇਲਜ਼ 7 ਵਿੱਚੋਂ 6 ਮੈਚ ਜਿੱਤ ਕੇ 12 ਅੰਕਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਟਾਪ ‘ਤੇ ਹਨ। ਉੱਥੇ ਹੀ ਦੂਜੇ ਪਾਸੇ ਮੁੰਬਈ ਇੰਡੀਅਨਜ਼ 7 ਵਿੱਚੋਂ 3 ਮੈਚ ਜਿੱਤ ਕੇ 6 ਅੰਕਾਂ ਨਾਲ ਛੇਵੇਂ ਨੰਬਰ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਮੁੰਬਈ ਟਾਪ-4 ਵਿੱਚ ਆ ਸਕਦੀ ਹੈ। ਹਾਲਾਂਕਿ ਮੁੰਬਈ ਨੇ ਜੈਪੁਰ ਵਿੱਚ 72% ਮੈਚ ਗਵਾਏ ਹਨ ਤੇ ਅੱਜ ਇੱਥੇ ਹੀ ਮੈਚ ਹੋਵੇਗਾ।
ਦੋਨੋਂ ਟੀਮਾਂ 17ਵੇਂ ਸੀਜ਼ਨ ਵਿੱਚ ਦੂਜੀ ਵਾਰ ਇੱਕ-ਦੂਜੇ ਨਾਲ ਭਿੜਨਗੀਆਂ। ਇਸ ਤੋਂ ਪਹਿਲਾਂ ਮੁੰਬਈ ਵਿੱਚ ਦੋਹਾਂ ਟੀਮਾਂ ਦਾ ਸਾਹਮਣਾ ਹੋਇਆ ਸੀ, ਉਦੋਂ ਪਹਿਲਾਂ ਖੇਡਦੇ ਹੋਏ MI 125 ਦੌੜਾਂ ਹੀ ਬਣਾ ਸਕੀ। RR ਨੇ 16ਵੇਂ ਓਵਰ ਵਿੱਚ ਟਾਰਗੇਟ ਹਾਸਿਲ ਕਰ ਲਿਆ ਸੀ। ਦੋਹਾਂ ਟੀਮਾਂ ਵਿਚਾਲੇ IPL ਵਿੱਚ ਕੁੱਲ 29 ਮੈਚ ਖੇਡੇ ਗਏ। 15 ਵਿੱਚ ਮੁੰਬਈ ਤੇ 13 ਵਿੱਚ ਰਾਜਸਥਾਨ ਨੂੰ ਜਿੱਤ ਮਿਲੀ, ਜਦਕਿ ਇੱਕ ਮੈਚ ਬੇਨਤੀਜਾ ਵੀ ਰਿਹਾ। ਜੈਪੁਰ ਵਿੱਚ ਦੋਹਾਂ ਟੀਮਾਂ ਵਿਚਾਲੇ 7 ਮੈਚ ਹੋਏ, ਇਸ ਵਿੱਚੋਂ ਮੁੰਬਈ 28% ਯਾਨੀ ਕਿ 2 ਵਾਰ ਹੀ ਜਿੱਤ ਸਕੀ। ਉੱਥੇ ਹੀ ਹੋਮ ਟੀਮ ਨੂੰ 5 ਮੈਚਾਂ ਵਿੱਚ ਜਿੱਤ ਮਿਲੀ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਗੁ. ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
2008 ਵਿੱਚ ਪਹਿਲੇ ਹੀ ਸੀਜ਼ਨ ਦਾ ਖਿਤਾਬ ਜਿੱਤਣ ਵਾਲੀ ਰਾਜਸਥਾਨ ਰਾਇਲਜ਼ 17ਵੇਂ ਸੀਜ਼ਨ ਵਿੱਚ ਪੁਆਇੰਟ ਟੇਬਲ ਦੇ ਟਾਪ ‘ਤੇ ਹੈ। ਟੀਮ ਨੇ 7 ਵਿੱਚੋਂ 6 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਤੇ ਮਹਿਜ਼ ਇੱਕ ਮੈਚ ਗਵਾਇਆ। ਟੀਮ ਦੇ ਕੋਲ 12 ਅੰਕ ਹਨ ਤੇ ਉਨ੍ਹ ਨੂੰ ਸਿਰਫ਼ ਇੱਕ ਮੈਚ ਵਿੱਚ ਗੁਜਰਾਤ ਟਾਈਟਨਸ ਦੇ ਖਿਲਾਫ਼ ਹਾਰ ਮਿਲੀ। ਮੁੰਬਈ ਇੰਡੀਅਨਜ਼ 7 ਮੈਚਾਂ ਵਿੱਚ 3 ਜਿੱਤ ਤੇ 4 ਹਾਰ ਨਾਲ 6 ਅੰਕ ਲੈ ਕੇ 6ਵੇਂ ਨੰਬਰ ‘ਤੇ ਹੈ। ਟੀਮ ਅੱਜ ਦਾ ਮੈਚ ਜਿੱਤ ਕੇ 8 ਅੰਕ ਲੈ ਕੇ ਪੰਜਵੇਂ ਨੰਬਰ ‘ਤੇ ਪਹੁੰਚ ਜਾਵੇਗੀ। ਵੱਡੇ ਫਰਕ ਨਾਲ ਜਿੱਤਣ ‘ਤੇ ਟੀਮ ਚੇੱਨਈ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ ‘ਤੇ ਵੀ ਪਹੁੰਚ ਸਕਦੀ ਹੈ।
ਜੇਕਰ ਇੱਥੇ ਜੈਪੁਰ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇਸ ਸੀਜ਼ਨ ਇੱਥੇ 4 ਮੈਚ ਖੇਡੇ ਗਏ ਤੇ ਹਰ ਵਾਰ 80 ਤੋਂ ਜ਼ਿਆਦਾ ਦੌੜਾਂ ਬਣੀਆਂ। 2 ਵਾਰ ਪਹਿਲਾਂ ਬੈਟਿੰਗ ਤੇ 2 ਹੀ ਵਾਰ ਬਾਅਦ ਵਿੱਚ ਬੈਟਿੰਗ ਕਰਨ ਵਾਲਿਆਂ ਟੀਮਾਂ ਨੂੰ ਜਿੱਤ ਮਿਲੀ। ਰਾਜਸਥਾਨ ਨੇ ਇਸ ਸੀਜ਼ਨ ਇੱਥੇ ਇੱਕ ਹੀ ਮੈਚ ਗਵਾਇਆ ਹੈ। ਇਸ ਪਿਚ ‘ਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰ ਸਕਦੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਜਸਥਾਨ ਰਾਇਲਜ਼: ਸੰਜੂ ਸੈਮਸਨ( ਕਪਤਾਨ & ਵਿਕਟਕੀਪਰ), ਜੋਸ ਬਟਲਰ, ਯਸ਼ਸਵੀ ਜੈਸਵਾਲ, ਰਿਯਾਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰੋਵਮਨ ਪਾਵੇਲ, ਰਵੀਚੰਦਰਨ ਅਸ਼ਵਿਨ, ਆਵੇਸ਼ ਖਾਨ, ਟ੍ਰੇਂਟ ਬੋਲਟ, ਨਾਂਦ੍ਰੇ ਬਰਗਰ/ ਕੇਸ਼ਵ ਮਹਾਰਾਜ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ(ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਮੁਹੰਮਦ ਨਬੀ, ਟਿਮ ਡੇਵਿਡ, ਰੋਮਾਰਿਓ ਸ਼ੇਫਰਡ, ਸ਼੍ਰੇਅਸ ਗੋਪਾਲ, ਜੋਰਾਲਡ ਕੂਟਜੀ ਤੇ ਜਸਪ੍ਰੀਤ ਬੁਮਰਾਹ।
ਵੀਡੀਓ ਲਈ ਕਲਿੱਕ ਕਰੋ -: