ਕੋਲਕਾਤਾ ਨਾਈਟ ਰਾਈਡਰਜ਼ ਦੇ ਆਲਰਾਊਂਡਰ ਆਂਦਰੇ ਰਸੇਲ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਤੂਫਾਨੀ ਪਾਰੀ ਖੇਡਦੇ ਹੋਏ ਕਈ ਰਿਕਾਰਡ ਆਪਣੇ ਨਾਂ ਕੀਤੇ । ਇਸ ਦੌਰਾਨ ਉਸ ਨੇ ਆਈਪੀਐਲ ਵਿੱਚ ਛੱਕਿਆਂ ਦਾ ਦੋਹਰਾ ਸੈਂਕੜਾ ਵੀ ਪੂਰਾ ਕੀਤਾ । ਰਸਲ ਆਈਪੀਐਲ ਵਿੱਚ ਸਭ ਤੋਂ ਤੇਜ਼ 200 ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਸ ਨੇ ਹਮਵਤਨ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ । ਰਸੇਲ ਦੀ 25 ਗੇਂਦਾਂ ‘ਤੇ 64 ਦੌੜਾਂ ਦੀ ਨਾਬਾਦ ਪਾਰੀ ਅਤੇ ਹਰਸ਼ਿਤ ਰਾਣਾ ਦੇ ਆਖਰੀ ਓਵਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੋਲਕਾਤਾ ਨੇ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ ਹਰਾ ਕੇ ਆਈਪੀਐੱਲ 2024 ਦੇ ਸੀਜ਼ਨ ਦੀ ਸ਼ੁਰੂਆਤ ਕੀਤੀ।
ਰਸਲ ਨੇ IPL ਵਿੱਚ 200 ਛੱਕੇ ਪੂਰੇ ਕਰਨ ਦਾ ਕਾਰਨਾਮਾ 97 ਪਾਰੀਆਂ ਵਿੱਚ ਪੂਰਾ ਕੀਤਾ । ਗੇਲ ਨੇ 141 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਸੀ। ਰਸੇਲ ਗੇਂਦਾਂ ਦੇ ਮਾਮਲੇ ਵਿੱਚ ਵੀ ਗੇਲ ਤੋਂ ਅੱਗੇ ਹਨ । ਰਸੇਲ ਨੇ ਛੱਕਿਆਂ ਦਾ ਆਪਣਾ ਦੋਹਰਾ ਸੈਂਕੜਾ ਪੂਰਾ ਕਰਨ ਲਈ 1322 ਗੇਂਦਾਂ ਖੇਡੀਆਂ, ਜਦੋਂ ਕਿ ਪਹਿਲਾਂ ਕੇਕੇਆਰ ਦਾ ਹਿੱਸਾ ਰਹੇ ਗੇਲ ਨੇ 1811 ਗੇਂਦਾਂ ਵਿੱਚ ਆਈਪੀਐਲ ਵਿੱਚ 200 ਛੱਕੇ ਮਾਰਨ ਦਾ ਕਾਰਨਾਮਾ ਪੂਰਾ ਕੀਤਾ ਸੀ । ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਹਨ, ਜਿਨ੍ਹਾਂ ਨੇ ਸਾਲਾਂ ਤੱਕ ਆਈਪੀਐਲ ਵਿੱਚ ਪੰਜ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕੀਤੀ ਸੀ। ਪੋਲਾਰਡ ਨੇ 2055 ਗੇਂਦਾਂ ਖੇਡ ਕੇ ਆਈਪੀਐਲ ਵਿੱਚ 200 ਛੱਕੇ ਲਗਾਉਣ ਦਾ ਕਾਰਨਾਮਾ ਕੀਤਾ ਸੀ।
ਇਹ ਵੀ ਪੜ੍ਹੋ: ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲਾ: ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ CM ਮਾਨ, ਦਿੱਤਾ ਵੱਡਾ ਬਿਆਨ
ਰਸੇਲ ਆਈਪੀਐਲ ਵਿੱਚ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰਨ ਵਾਲੇ ਦੁਨੀਆ ਦੇ ਨੌਵੇਂ ਖਿਡਾਰੀ ਬਣ ਗਏ ਹਨ । ਰਸੇਲ ਇਸ ਟੂਰਨਾਮੈਂਟ ਵਿੱਚ 200 ਤੋਂ ਵੱਧ ਛੱਕੇ ਲਗਾਉਣ ਵਾਲੇ ਵੈਸਟਇੰਡੀਜ਼ ਦੇ ਤੀਜੇ ਖਿਡਾਰੀ ਹਨ । ਰਸੇਲ ਤੋਂ ਪਹਿਲਾਂ ਗੇਲ ਅਤੇ ਪੋਲਾਰਡ ਅਜਿਹੇ ਦੋ ਕੈਰੇਬੀਆਈ ਖਿਡਾਰੀ ਹਨ ਜਿਨ੍ਹਾਂ ਨੇ ਆਈਪੀਐਲ ਵਿੱਚ ਛੱਕਿਆਂ ਦਾ ਦੋਹਰਾ ਸੈਂਕੜਾ ਲਗਾਇਆ ਹੈ । ਇਸ ਲਿਸਟ ਵਿੱਚ ਰੋਹਿਤ ਸ਼ਰਮਾ, ਏਬੀ ਡਿਵਿਲੀਅਰਸ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਡੇਵਿਡ ਵਾਰਨਰ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀ ਵੀ ਸ਼ਾਮਲ ਹਨ। ਹਾਲਾਂਕਿ IPL ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਗੇਲ ਦੇ ਨਾਂ ਹੈ ਜਿਸ ਨੇ 357 ਛੱਕੇ ਲਗਾਏ ਹਨ । ਇਸ ਤੋਂ ਬਾਅਦ ਭਾਰਤ ਦੇ ਰੋਹਿਤ ਸ਼ਰਮਾ ਹਨ ਜਿਨ੍ਹਾਂ ਦੇ ਨਾਂ ਇਸ ਟੂਰਨਾਮੈਂਟ ਵਿੱਚ 257 ਛੱਕੇ ਹਨ।
ਗੌਰਤਲਬ ਹੈ ਕਿ ਰਸੇਲ ਨੇ 25 ਗੇਂਦਾਂ ਦੀ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਸੱਤ ਛੱਕੇ ਜੜੇ । ਰਸੇਲ ਨੇ ਆਈਪੀਐਲ ਵਿੱਚ 13ਵੀਂ ਵਾਰ ਇੱਕ ਪਾਰੀ ਵਿੱਚ ਪੰਜ ਤੋਂ ਵੱਧ ਛੱਕੇ ਜੜੇ। ਉਹ ਪੋਲਾਰਡ ਦੇ ਨਾਲ ਸਭ ਤੋਂ ਵੱਧ ਵਾਰ ਇੱਕ ਪਾਰੀ ਵਿੱਚ ਪੰਜ ਜਾਂ ਵੱਧ ਛੱਕੇ ਮਾਰਨ ਵਾਲਾ ਤੀਜਾ ਖਿਡਾਰੀ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: