ਟੀ-20 ਵਿਸ਼ਵ ਕੱਪ ਵਿੱਚ ਅੱਜ ਬੰਗਲਾਦੇਸ਼ ਦਾ ਸਾਹਮਣਾ ਅਜਿਹੀ ਟੀਮ ਨਾਲ ਹੈ, ਜਿਸਨੂੰ ਉਹ ਟੀ-20 ਇਤਿਹਾਸ ਵਿੱਚ ਹੁਣ ਤੱਕ ਹਰਾਉਣ ਵਿੱਚ ਨਾਕਾਮ ਰਹੀ ਹੈ। ਬੰਗਲਾਦੇਸ਼ ਅੱਜ ਦੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰਨ ਉਤਰੇਗੀ। ਦੋਹਾਂ ਟੀਮਾਂ ਨੂੰ ਆਪਣੇ ਪਹਿਲੇ ਵਿਸ਼ਵ ਕੱਪ ਟਰਾਫੀ ਦਾ ਇੰਤਜ਼ਾਰ ਹੈ। ਟੀ-20 ਫਾਰਮੈਟ ਵਿੱਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੇ ਵਿਚਾਲੇ 8 ਮੁਕਾਬਲੇ ਖੇਡੇ ਗਏ ਹਨ। ਸਾਰੇ ਹੀ ਦੱਖਣੀ ਅਫਰੀਕਾ ਨੇ ਜਿੱਤੇ ਹਨ। ਉੱਥੇ ਹੀ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਵਿੱਚ 3 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਇਸ ਵਿੱਚ ਵੀ ਸਾਰੇ ਮੈਚ ਅਫਰੀਕਨ ਟੀਮ ਨੇ ਜਿੱਤੇ ਹਨ।
ਟੀ-20 ਵਿਸ਼ਵ ਕੱਪ 2024 ਵਿੱਚ ਦੱਖਣੀ ਅਫਰੀਕਾ ਦਾ ਤੀਜਾ ਮੈਚ ਹੈ। ਉੱਥੇ ਹੀ ਬੰਗਲਾਦੇਸ਼ ਦਾ ਦੂਜਾ ਮੈਚ ਹੈ। ਦੋਹਾਂ ਟੀਮਾਂ ਨੇ ਆਪਣੇ ਸ਼ੁਰੂਆਤੀ ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਗਰੁੱਪ-D ਵਿੱਚ 2 ਜਿੱਤ ਦੇ ਬਾਅਦ 4 ਅੰਕਾਂ ਨਾਲ ਟਾਪ ‘ਤੇ ਹੈ। ਉੱਥੇ ਹੀ ਬੰਗਲਾਦੇਸ਼ ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ 1 ਜਿੱਤ ਦੇ ਬਾਅਦ 2 ਅੰਕਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਦੋਹਾਂ ਟੀਮਾਂ ਦੀ ਕੋਸ਼ਿਸ਼ ਹੋਵੇਗੀ ਅੱਜ ਦਾ ਮੈਚ ਜਿੱਤ ਕੇ ਸੁਪਰ-8 ਵਿੱਚ ਆਪਣੀ ਦਾਵੇਦਾਰੀ ਮਜ਼ਬੂਤ ਕਰ ਲੈਣ।
ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਡੇ ਬ.ਦਮਾ/ਸ਼ ਦੇ ਤਿੰਨ ਗੁਰਗੇ ਕੀਤੇ ਕਾਬੂ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਸ ਮੈਦਾਨ ‘ਤੇ ਬੱਲੇਬਾਜ਼ਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪੇਸਰਾਂ ਨੂੰ ਸ਼ੁਰੂਆਤ ਵਿੱਚ ਮੂਵਮੈਂਟ ਮਿਲੇਗੀ, ਉੱਥੇ ਹੀ ਵਿਚਾਲੇ ਦੇ ਓਵਰਾਂ ਵਿੱਚ ਸਪਿਨਰ ਲਾਹੇਵੰਦ ਸਾਬਿਤ ਹੋ ਸਕਦੇ ਹਨ। ਟਾਸ ਜਿੱਤਣ ਵਾਲੀ ਟੀਮ ਪਹਿਨ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ। ਮੈਚ ਵਾਲੇ ਦਿਨ ਯਾਨੀ ਕਿ ਅੱਜ ਨਿਊਯਾਰਕ ਦਾ ਮੈਸਮ ਵਧੀਆ ਰਹੇਗਾ। ਪੂਰਾ ਦਿਨ ਧੁੱਪ ਨਾਲ ਬੱਦਲ ਰਹਿਣਗੇ। ਕੁਝ ਥਾਵਾਂ ‘ਤੇ ਬਾਰਿਸ਼ ਦਾ ਖਦਸ਼ਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਦੱਖਣੀ ਅਫ਼ਰੀਕਾ: ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯਾਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟੀ ਅਤੇ ਓਟਨੀਲ ਬਾਰਟਮੈਨ।
ਬੰਗਲਾਦੇਸ਼: ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜ਼ੀਦ ਹਸਨ, ਸੌਮਿਆ ਸਰਕਾਰ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰੀਦੌਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਤਨਜ਼ੀਮ ਹਸਨ ਸ਼ਾਕਿਬ।
ਵੀਡੀਓ ਲਈ ਕਲਿੱਕ ਕਰੋ -: